ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ “ਖਾਲਸਾ ਏਡ” ਨੂੰ ਹੋਏ 22 ਸਾਲ, ਪੋਸਟ ਪਾ ਕੇ ਏਨਾ ਸਤਿਕਾਰ ਤੇ ਪਿਆਰ ਦੇਣ ਲਈ ਸਭ ਦਾ ਦਿਲੋਂ ਕੀਤਾ ਧੰਨਵਾਦ
ਖਾਲਸਾ ਏਡ ਦੁਨੀਆ ਦੀ ਅਜਿਹੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਆਉਂਦੀ ਹੈ । ਖਾਲਸਾ ਏਡ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸੀਬਤ ਹੋਵੇ ਉੱਥੇ ਪਹੁੰਚ ਕੇ ਸਹਾਇਤਾ ਕਰਦੇ ਨੇ । ਅਜਿਹਾ ਕੋਈ ਦੇਸ਼ ਨਹੀਂ ਹੋਣ ਜਿੱਥੇ ਇਸ ਸੰਸਥਾ ਨੇ ਲੋੜਵੰਦ ਲੋਕਾਂ ਦੀ ਮਦਦ ਨਾ ਕੀਤੀ ਹੋਵੇ। ਦੁਨੀਆ ਦੇ ਕੋਨੇ-ਕੋਨੇ ‘ਚ ਖਾਲਸਾ ਏਡ ਦੇ ਵਲੰਟੀਅਰ ਕੰਮ ਕਰ ਰਹੇ ਨੇ।
Image Source: Instagram
Image Source: Instagram
ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ‘ਯਾਤਰਾ 4 ਅਪ੍ਰੈਲ 1999 ਨੂੰ ਸ਼ੁਰੂ ਹੋਈ ਸੀ .....
Image Source: Instagram
ਤੁਹਾਡੇ ਪਿਆਰ, ਵਿਸ਼ਵਾਸ ਅਤੇ ਮਿਸ਼ਨ ਵਿੱਚ ਵਿਸ਼ਵਾਸ ਕਰਨ ਲਈ ਧੰਨਵਾਦ । ਸਾਡੇ ਕੋਲ ਸਭ ਕੁਝ ਹੈ ਗੁਰੂ ਕ੍ਰਿਪਾ, ਆਪਣੇ ਵਲੰਟੀਅਰਾਂ ਅਤੇ ਸਾਡੇ ਸ਼ਾਨਦਾਰ ਸਮਰਥਕਾਂ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਖਾਲਸਾ ਏਡ ਦੇ 22 ਜਨਮਦਿਨ ‘ਤੇ ਵਧਾਈਆਂ ਤੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।
Image Source: Instagram
ਦੱਸ ਦਈਏ ਲੋਕ-ਭਲਾਈ ਤੇ ਮਾਨਵਤਾ ਦੇ ਲਈ ਕੰਮ ਕਰਨ ਦੇ ਲਈ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ । ਖਾਲਸਾ ਏਡ ਇੰਡੀਆ ਦੇ ਵੀ ਵੱਖ-ਵੱਖ ਰਾਜਾਂ ‘ਚ ਜਦੋਂ ਵੀ ਕਦੇ ਕੋਈ ਕੁਦਰਤੀ ਮਾਰ ਪਈ ਹੈ ਤਾਂ ਸਭ ਤੋਂ ਪਹਿਲਾਂ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਖਾਲਸਾ ਏਡ ਵਾਲੇ ਦਿੱਲੀ ਕਿਸਾਨੀ ਮੋਰਚੇ ‘ਚ ਵੀ ਦਿਨ-ਰਾਤ ਇੱਕ ਕਰਕੇ ਲੋਕਾਂ ਦੀ ਪੂਰੀ ਸੇਵਾ ਕਰ ਰਹੇ ਨੇ। ਕੋਰੋਨਾ ਕਾਲ ਚ ਦੇਸ਼ ਤੋਂ ਲੈ ਕੇ ਵਿਦੇਸ਼ ਹਰ ਥਾਂ ਖਾਲਸਾ ਏਡ ਨੇ ਲੋਕਾਂ ਨੂੰ ਖਾਣਾ ਤੇ ਰਾਸ਼ਨ ਮੁਹੱਈਆ ਕਰਵਾਇਆ ਸੀ।
View this post on Instagram