ਖਾਲਸਾ ਏਡ ਕਰਜ਼ ‘ਚ ਡੁੱਬੇ ਕਿਸਾਨ ਦੀ ਮਦਦ ਲਈ ਅੱਗੇ ਆਈ, ਨਵੇਂ ਮਕਾਨ ਦੀ ਕਰਵਾਈ ਜਾ ਰਹੀ ਉਸਾਰੀ
ਖਾਲਸਾ ਏਡ ਲੋਕਾਂ ਦੀ ਮਦਦ ਲਈ ਲਗਾਤਾਰ ਯਤਨਸ਼ੀਲ ਹੈ । ਖਾਲਸਾ ਏਡ ਹੁਣ ਪੰਜਾਬ ਦੇ ਇੱਕ ਕਿਸਾਨ ਲਾਭ ਦੀ ਮਦਦ ਲਈ ਅੱਗੇ ਆਈ ਹੈ । ਕਿਸਾਨ ਲਾਭ ਸਿੰਘ ਖੇਤੀ ਕਾਰਨ ਸਿਰ ‘ਤੇ ਚੜੇ ਕਰਜ਼ੇ, ਆਪਣੇ ਪੁੱਤਰ ਦਾ ਇਲਾਜ ਕਰਵਾਉਣ ਤੋਂ ਅਸਮਰਥ ਸੀ । ਇਸ ਦੇ ਨਾਲ ਹੀ ਦੋ ਧੀਆਂ ਦੇ ਅਨੰਦ ਕਾਰਜ ਲਈ ਉਸ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ ਸੀ ।
Image From Instagram
ਹੋਰ ਪੜ੍ਹੋ : ਗਾਇਕ ਭੁਪਿੰਦਰ ਗਿੱਲ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ
Image From Instagram
ਜਿਸ ਤੋਂ ਬਾਅਦ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ । ਜਿਸ ਕਾਰਨ ਪਰਿਵਾਰ ਦੀ ਹਾਲਤ ਕਾਫੀ ਖ਼ਰਾਬ ਹੋ ਚੁੱਕੀ ਸੀ । ਘਰ ਦੇ ਹਾਲਾਤ ਏਨੇ ਮਾੜੇ ਹੋ ਚੁੱਕੇ ਸਨ ਕਿ ਇਹ ਪਰਿਵਾਰ ਆਪਣੇ ਘਰ ਦੀ ਮੁਰੰਮਤ ਕਰਵਾਉਣ ਤੋਂ ਵੀ ਅਸਮਰਥ ਸਨ ।
Image From Instagram
ਪਰ ਅਜਿਹੇ ‘ਚ ਖਾਲਸਾ ਏਡ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਇਆ ਹੈ ਅਤੇ ਖਾਲਸਾ ਏਡ ਵੱਲੋਂ ਮਕਾਨ ਦੀ ਮੁੜ ਤੋਂ ਉਸਾਰੀ ਕਰਵਾਈ ਜਾ ਰਹੀ ਹੈ । ਇਸ ਦੇ ਨਾਲ ਹੀ ਸੰਸਥਾ ਵੱਲੋਂ ਨੌਜਵਾਨ ਪੁੱਤਰ ਦੀ ਡਾਕਟਰੀ ਇਲਾਜ ਕਰਵਾਉਣ ‘ਚ ਵੀ ਮਦਦ ਕੀਤੀ ਜਾਵੇਗੀ ।
View this post on Instagram