ਫਿਲਮ 'ਕੇਦਾਰਨਾਥ' ਦਾ ਦੂਜਾ ਗਾਣਾ ਰਿਲੀਜ਼, ਗਾਣੇ 'ਚ ਸਾਰਾ ਤੇ ਸੁਸ਼ਾਂਤ ਦੇ ਰੋਮਾਂਸ ਨੇ ਛੇੜੀ ਚਰਚਾ
ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਕੇਦਾਰਨਾਥ' ਕਾਫੀ ਚਰਚਾ ਵਿੱਚ ਹੈ । ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ਹੈ ਇਸ ਲਈ ਫਿਲਮ 'ਚ ਸਾਰਾ ਤੇ ਸੁਸ਼ਾਂਤ ਰੋਮਾਂਸ ਕਰਦੇ ਨਜ਼ਰ ਆਉਣਗੇ।ਇਸ ਸਭ ਦੇ ਚਲਦੇ ਫ਼ਿਲਮ ਦਾ ਦੂਜਾ ਗਾਣਾ 'ਸਵੀਟ-ਹਾਰਟ' ਰਿਲੀਜ਼ ਹੋ ਗਿਆ ਹੈ।ਗਾਣੇ ਦੀ ਕੀਤੀ ਜਾਵੇ ਤਾਂ ਇਸ ਵਿੱਚ ਸਾਰਾ ਤੇ ਸੁਸ਼ਾਂਤ ਰੋਮਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ਤੇ ਇਸ ਰੋਮਾਂਸ ਦੇ ਹਰ ਪਾਸੇ ਚਰਚੇ ਹਨ ।ਜਿਸ ਤਰ੍ਹਾਂ ਗਾਣੇ ਦਾ ਟਾਈਟਲ 'ਸਵੀਟ-ਹਾਰਟ' ਰੱਖਿਆ ਗਿਆ ਹੈ ਉਸੇ ਤਰ੍ਹਾਂ ਸਾਰਾ ਤੇ ਸੁਸ਼ਾਂਤ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਹੋਰ ਵੇਖੋ : ਅਕਸ਼ੇ ਕੁਮਾਰ ਨੇ ਰਿਲੀਜ਼ ਕੀਤਾ 2.0 ਦਾ ਪੋਸਟਰ,ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ
Sara Ali Khan
ਸਾਰਾ-ਸੁਸ਼ਾਂਤ ਖੂਬ ਥਿਰਕਦੇ ਵੀ ਨਜ਼ਰ ਆ ਰਹੇ ਹਨ। ਗਾਣੇ ਦਾ ਫਿਲਮਾਂਕਣ ਕਿਸੇ ਵਿਆਹ ਦੇ ਫੰਕਸ਼ਨ ਵਾਂਗ ਕੀਤਾ ਗਿਆ ਹੈ । ਸਾਰਾ ਨੇ ਗਾਣੇ 'ਚ ਸ਼ਰਾਰਾ ਪਾਇਆ ਹੋਇਆ ਹੈ। ਸਾਰਾ-ਸੁਸ਼ਾਂਤ ਅੱਖਾਂ ਨਾਲ ਰੋਮਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਵੇਖੋ : ਸੰਜੇ ਦੱਤ ਪਤਨੀ ਨਾਲ ਮਨਾ ਰਹੇ ਨੇ ਛੁੱਟੀਆਂ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
https://www.youtube.com/watch?v=lxcjV59jsoA
ਇਸ ਗਾਣੇ ਨੂੰ ਦੇਵ ਨੇਗੀ ਨੇ ਗਾਇਆ ਹੈ ਤੇ ਇਸ ਨੂੰ ਮਿਊਜ਼ਿਕ ਅਮਿਤ ਤ੍ਰਿਵੇਦੀ ਨੇ ਦਿੱਤਾ ਹੈ। ਸੌਂਗ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ। ਫ਼ਿਲਮ 'ਚ ਦੋਨਾਂ ਦੀ ਲਵ-ਸਟੋਰੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਸਾਰਾ ਦੀਆਂ ਖੂਬ ਤਾਰੀਫਾਂ ਵੀ ਹੋ ਰਹੀਆਂ ਹਨ। 'ਕੇਦਾਰਨਾਥ' 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।