ਸੈਫ ਅਲੀ ਖਾਨ ਦੀ ਬੇਟੀ ਸਾਰਾ ਦੀ ਬਾਲੀਵੁੱਡ ਵਿੱਚ ਐਂਟਰੀ, ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ 

Reported by: PTC Punjabi Desk | Edited by: Rupinder Kaler  |  October 30th 2018 05:27 AM |  Updated: October 30th 2018 05:27 AM

ਸੈਫ ਅਲੀ ਖਾਨ ਦੀ ਬੇਟੀ ਸਾਰਾ ਦੀ ਬਾਲੀਵੁੱਡ ਵਿੱਚ ਐਂਟਰੀ, ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ 

ਐਕਟਰ ਸੈਫ ਅਲੀ ਖਾਨ ਦੀ ਬੇਟੀ ਛੇਤੀ ਹੀ ਫਿਲਮ 'ਕੇਦਾਰਨਾਥ' ਦੇ ਰਾਹੀਂ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੀ ਹੈ ।ਹਾਲ ਵਿੱਚ ਹੀ ਇਸ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ । ਪੋਸਟਰ ਵਿੱਚ ਸੁਸ਼ਾਂਤ ਆਪਣੀ ਪਿੱਠ 'ਤੇ ਸਾਰਾ ਨੂੰ ਚੁੱਕ ਕੇ ਪਹਾੜਾਂ 'ਤੇ ਚੜਦੇ ਹੋਏ ਦਿਖਾਈ ਦੇ ਰਹੇ ਹਨ । ਇਸ ਪੋਸਟਰ ਵਿੱਚ ਸਾਰਾ ਰਿਵਾਇਤੀ ਡ੍ਰੈਸ ਵਿੱਚ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਪੋਸਟਰ ਵਿੱਚ ਫਿਲਮ ਦੀ ਰਿਲੀਜਿੰਗ ਡੇਟ ਦਾ ਵੀ ਐਲਾਨ ਕੀਤਾ ਗਿਆ ਹੈ ।

ਹੋਰ ਵੇਖੋ : ‘ਕਮਲੀ’ ਦੇ ਰੰਗ ਰੰਗੇ ‘ਚ ਮਨਕਿਰਤ ਔਲਖ ਅਤੇ ਰੂਪੀ ਗਿੱਲ

https://twitter.com/itsSSR/status/1057119995191271424

ਇਹ ਫਿਲਮ 7 ਦਸੰਬਰ ਨੂੰ ਰਿਲੀਜ਼  ਹੋਵੇਗੀ । ਇਸ ਪੋਸਟਰ ਨੂੰ ਫਿਲਮ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਸਾਂਝਾ ਕੀਤਾ ਹੈ ।ਇਸ ਪੋਸਟਰ ਦੇ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੋਈ ਵੀ ਹਾਦਸਾ ਕਿਸੇ ਦੇ ਪਿਆਰ ਨੂੰ ਨਹੀਂ ਹਰਾ ਸਕਦਾ ।

ਹੋਰ ਵੇਖੋ :ਪਰਦੇ ‘ਤੇ ਦਿਖੇਗੀ ਸੁਨੰਦਾ ਪੁਸ਼ਕਰ ਸੁਨੰਦਾ ਪੁਸ਼ਕਰ

The poster of Sushant Singh Rajput and Saif Ali Khan’s daughter Sara Ali Khan’s film Kedarnath The poster of Sushant Singh Rajput and Saif Ali Khan’s daughter Sara Ali Khan’s film Kedarnath

ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਪ੍ਰੇਮ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ, ਜਿਹੜੀ ਕਿ 2013 ਵਿੱਚ ਆਏ ਹੜ੍ਹ ਦੇ ਬੈਕਗਰਾਉਡ ਵਿੱਚ ਬਣੀ ਹੈ । ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ ।ਫਿਲਮ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network