ਤਬਾਹੀ ਦੇ ਮੰਜ਼ਰ 'ਚ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੁੱਝ ਰਿਹਾ ਹੈ ਇਸ਼ਕ 

Reported by: PTC Punjabi Desk | Edited by: Shaminder  |  November 01st 2018 06:06 AM |  Updated: November 01st 2018 06:06 AM

ਤਬਾਹੀ ਦੇ ਮੰਜ਼ਰ 'ਚ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੁੱਝ ਰਿਹਾ ਹੈ ਇਸ਼ਕ 

ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਫਿਲਮ 'ਕੇਦਾਰਨਾਥ' ਦਾ ਟੀਜ਼ਰ ਯੂਟਿਊਬ 'ਤੇ ਧੁਮ ਮਚਾ ਰਿਹਾ ਹੈ । ਇੱਕ ਦਿਨ ਪਹਿਲਾਂ ਰਿਲੀਜ਼ ਹੋਏ ਇਸ ਟੀਜ਼ਰ ਨੂੰ ਹੁਣ ਤੱਕ ਛਿਆਸੀ ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ । ਇਸ ਡੈਬਿਊ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸਾਰਾ ਅਲੀ ਖਾਨ ਦੀ ਕੈਮਿਸਟਰੀ ਕਾਫੀ ਚਰਚਾ 'ਚ ਹੈ । ਦੋਨਾਂ ਦੀ ਜੋੜੀ ਟੀਜ਼ਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ । ਪਰ ਸ਼ੂਟਿੰਗ ਦੌਰਾਨ ਸਾਰਾ ਨੇ ਸੁਸ਼ਾਂਤ ਨੂੰ ਕਿੰਨਾ ਪਰੇਸ਼ਾਨ ਕੀਤਾ ਇਸ ਬਾਰੇ ਤਾਂ ਸੁਸ਼ਾਂਤ ਸਿੰਘ ਹੀ ਦੱਸ ਸਕਦੇ ਨੇ ।

ਹੋਰ ਵੇਖੋ : ਕਰੀਨਾ ਅਤੇ ਸੈਫ ਅਲੀ ਖਾਨ ਦੇ ਲਾਡਲੇ ਤੈਮੂਰ ਦੀਆਂ ਤਸਵੀਰਾਂ ਤੇ ਵੀਡਿਓ ਹੋਈ ਵਾਇਰਲ, ਕਿਊਟ ਲੁੱਕ ਦੇ ਦੀਵਾਨੇ ਹੋਏ ਲੋਕ

https://www.instagram.com/p/BpjGBA-H1-R/?utm_source=ig_embed

ਪਰ ਫਿਲਹਾਲ ਉਨ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤਾਂ ਇਹੀ ਬਿਆਨ ਕਰ ਰਹੀਆਂ ਨੇ । ਸਾਰਾ ਨੇ ਇਹ ਫੋਟੋ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਜਿਸ 'ਚ ਉਹ ਖੁਦ ਤਾਂ ਹੱਸਦੀ ਹੋਈ ਨਜ਼ਰ ਆ ਰਹੀ ਹੈ ਪਰ ਸੁਸ਼ਾਂਤ ਸਿੰਘ ਆਪਣਾ ਸਿਰ ਫੜੀ ਬੈਠੇ ਨੇ । ਸੁਸ਼ਾਂਤ ਸਿੰਘ ਰਾਜਪੂਤ ਦੇ ਸਿਰ 'ਚ ਦਰਦ ਹੋ ਰਿਹਾ ਹੈ । ਕੇਦਾਰਨਾਥ ਦੇ ਟੀਜ਼ਰ ਤੋਂ ਸਾਫ ਹੈ ਕਿ ਫਿਲਮ ਜੂਨ ਦੋ ਹਜ਼ਾਰ ਤੇਰਾਂ 'ਚ ਆਈ ਕੁਦਰਤੀ ਆਫਤ 'ਤੇ ਬਣੀ ਹੈ ।

ਹੋਰ ਵੇਖੋ :ਸ਼ੈਰੀ ਮਾਨ ਨੇ ਬੰਨ ਲਿਆ ਸਿਹਰਾ ਅਤੇ ਤਿਆਰ ਹੈ ‘ਮੈਰਿਜ ਪੈਲੇਸ’ ‘ਤੇ ਇੰਤਜ਼ਾਰ ਹੈ ਲਾੜੀ ਦਾ

https://www.youtube.com/watch?v=a1-SQ97P9hw

ਫਿਲਮ ਦੀ ਟੈਗਲਾਈਨ ਹੈ 'ਇਸ ਸਾਲ ਕਰਾਂਗੇ ਪ੍ਰਕ੍ਰਿਤੀ ਦੇ ਕ੍ਰੋਧ ਦਾ ਸਾਹਮਣਾ ਅਤੇ ਸਾਥ ਹੋਵੇਗਾ ਸਿਰਫ ਪਿਆਰ' ਇਸ ਡੈਬਿਊ ਫਿਲਮ 'ਚ ਸਾਰਾ ਅਲੀ ਖਾਨ ਸੁਸ਼ਾਂਤ ਸਿੰਘ ਰਾਜਪੂਤ ਨਾਲ ਬੋਲਡਨੈੱਸ ਦਾ ਤੜਕਾ ਲਗਾਉਂਦੀ ਨਜ਼ਰ ਆਏਗੀ । ਸੁਸ਼ਾਂਤ ਸਿੰਘ ਰਾਜਪੂਤ ਇਸ ਫਿਲਮ 'ਚ ਦਮਦਾਰ ਕਿਰਦਾਰ ਨਿਭਾਉਣਗੇ ਜਦਕਿ ਸਾਰਾ ਅਲੀ ਖਾਨ ਬੋਲਡਨੈੱਸ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤੇਗੀ ।

 sara ali khan
sara ali khan

ਇੱਕ ਪਾਸੇ ਕੇਦਾਰਨਾਥ ਤਬਾਹ ਹੋ ਰਿਹਾ ਹੈ ਅਤੇ ਦੂਜੇ ਪਾਸੇ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਿਆਰ ਦੀਆਂ ਗੱਲਾਂ ਸੁੱਝ ਰਹੀਆਂ ਨੇ ।ਪਰ ਇਹ ਪਿਆਰ ਹੀ ਸਾਰਾ ਨੂੰ ਦੇ ਰਿਹਾ ਹੈ ਹਿੰਮਤ। ਇਸ ਫਿਲਮ 'ਚ ਇਹੀ ਕੁਝ ਵਿਖਾਉਣ ਦੀ ਸ਼ਾਇਦ ਕੋਸ਼ਿਸ਼ ਹੋਵੇਗੀ । ਇਹ ਫਿਲਮ ਦਸੰਬਰ 'ਚ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network