KBC 13 : ਕੇਬੀਸੀ ਦੇ 1000 ਐਪੀਸੋਡ ਪੂਰੇ ਹੋਣ 'ਤੇ ਧੀ ਤੇ ਦੋਤੀ ਦੇ ਨਾਲ ਜਸ਼ਨ ਮਨਾਉਣਗੇ ਅਮਿਤਾਭ ਬੱਚਨ

Reported by: PTC Punjabi Desk | Edited by: Pushp Raj  |  November 26th 2021 06:21 PM |  Updated: November 26th 2021 06:21 PM

KBC 13 : ਕੇਬੀਸੀ ਦੇ 1000 ਐਪੀਸੋਡ ਪੂਰੇ ਹੋਣ 'ਤੇ ਧੀ ਤੇ ਦੋਤੀ ਦੇ ਨਾਲ ਜਸ਼ਨ ਮਨਾਉਣਗੇ ਅਮਿਤਾਭ ਬੱਚਨ

ਬਾਲੀਵੁੱਡ ਦੇ ਬਿੱਗ-ਬੀ ਮੌਜੂਦਾ ਸਮੇਂ ਵਿੱਚ ਕੌਣ ਬਣੇਗਾ ਕਰੋੜਪਤੀ ਸ਼ੋਅ ਹੋਸਟ ਕਰ ਰਹੇ ਹਨ। ਇਸ ਸ਼ੋਅ ਦੇ ਹੋਸਟ ਤੇ ਦਰਸ਼ਕਾਂ ਦੇ ਚਹੇਤੇ ਬਿੱਗ ਬੀ ਕੌਣ ਬਣੇਗਾ ਕਰੋੜਪਤੀ ਦੇ 1000 ਐਪੀਸੋਡ ਪੂਰੇ ਹੋਣ ਦੇ ਜਸ਼ਨ ਆਪਣੀ ਧੀ ਸ਼ਵੇਤਾ ਨੰਦਾ ਤੇ ਦੋਤੀ ਨਵਯਾ ਨੰਦਾ ਨਾਲ ਮਨਾਉਣਗੇ।

kbc 13-Navya-Amitabh

ਇਹ ਇੱਕ ਖ਼ਾਸ ਐਪੀਸੋਡ ਹੋਵੇਗਾ, ਜਿਸ ਵਿੱਚ ਸ਼ਵੇਤਾ ਨੰਦਾ ਤੇ ਨਵਯਾ ਨੰਦਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅਮਿਤਾਭ ਬੱਚ ਬੀਤੇ ਲੰਮੇਂ ਸਮੇਂ ਤੋਂ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ ਤੇ ਦਰਸ਼ਕ ਉਨ੍ਹਾਂ ਦੇ ਸ਼ੋਅ ਪੇਸ਼ ਕਰਨ ਦੇ ਅੰਦਾਜ਼ ਨੂੰ ਬੇਹੱਦ ਪਸੰਦ ਕਰਦੇ ਹਨ।

kbc 13-Navya Image Source: Instagram

ਅਮਿਤਾਭ ਬੱਚਨ ਨੇ ਇਸ ਸਬੰਧੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਨਾਲ ਧੀ ਸ਼ਵੇਤਾ ਤੇ ਦੋਤੀ ਨਵਯਾ ਵੀ ਨਜ਼ਰ ਆ ਰਹੀਆਂ ਹਨ। ਇਹ ਤਸਵੀਰ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਸੈਟ ਦੀਆਂ ਹਨ। ਇਸ ਤਸਵੀਰ ਵਿੱਚ ਸ਼ਵੇਤਾ ਤੇ ਨੰਦਾ ਬੇਹੱਦ ਖੂਬਸੂਰਤ ਨਜ਼ਰ ਆ ਰਹੀਆਂ ਹਨ ਅਤੇ ਬਿੱਗ-ਬੀ ਦੋਹਾਂ ਦੇ ਵਿਚਾਲੇ ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਿੱਗ ਬੀ ਨੇ ਲਿਖਿਆ, "Daughters be the best ਯਾਨੀ ਕਿ ਸਭ ਤੋਂ ਚੰਗੀਆਂ ਧੀਆਂ।" ਅਮਿਤਾਭ ਬੱਚਨ ਦੇ ਸ਼ੋਅ ਦਾ ਇਹ ਹਫ਼ਤਾ ਬੇਹਦ ਖ਼ਾਸ ਰਹਿਣ ਵਾਲਾ ਹੈ।

ਇਸ ਸ਼ੋਅ ਦੇ ਵਿੱਚ ਜਿਥੇ ਇਸ ਹਫ਼ਤੇ ਜੌਨ ਇਬ੍ਰਾਹਿਮ ਆਉਣ ਵਾਲੇ ਹਨ। ਇਸ ਦੇ ਨਾਲ ਹੀ ਇਹ ਸ਼ੋਅ ਆਪਣੇ 1000 ਐਪੀਸੋਡ ਪੂਰੇ ਕਰਕੇ ਟੀਵੀ ਜਗਤ ਵਿੱਚ ਇਤਿਹਾਸ ਰਚੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network