ਪੰਜਾਬੀ ਫ਼ਿਲਮੀ ਜਗਤ ਵੱਲੋਂ ਦਿੱਤੇ ਕਿਰਦਾਰਾਂ ਲਈ ਕਵਿਤਾ ਕੌਸ਼ਿਕ ਨੇ ਪੋਸਟ ਪਾ ਕੇ ਜ਼ਾਹਿਰ ਕੀਤੇ ਮਨ ਦੇ ਭਾਵ
ਟੀਵੀ ਤੋਂ ਪੰਜਾਬੀ ਫ਼ਿਲਮਾਂ ਵੱਲ ਰੁਖ਼ ਕਰਨ ਵਾਲੀ ਕਵਿਤਾ ਕੌਸ਼ਿਕ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ‘ਚ ਆਪਣੀ ਵੱਖਰੀ ਪਹਿਚਾਣ ਬਨਾਉਣ ‘ਚ ਕਾਮਯਾਬ ਰਹੇ ਨੇ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਮਨ ਦੇ ਵਿਚਾਰਾਂ ਨੂੰ ਪੋਸਟ ਦੇ ਰਾਹੀਂ ਪੇਸ਼ ਕੀਤਾ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਲੰਬਾ ਚੌੜਾ ਮੈਸੇਜ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਖੇਤਰੀ ਸਿਨੇਮਾ ਦੀਆਂ ਬਹੁਤ ਸਾਰੀਆਂ ਦੇਸੀ ਕਹਾਣੀਆਂ ਹਨ, ਇਕ ਅਜਿਹੀ ਇੰਡਸਟਰੀ ਹੈ ਪੰਜਾਬੀ ਫ਼ਿਲਮੀ ਇੰਡਸਟਰੀ ਜਿਸ ਨੇ ਮੈਨੂੰ ਸਰਲਾ, ਗਗਨ,ਅੰਮ੍ਰਿਤ ਤੇ ਮਿੰਦੋ ਵਰਗੇ ਖ਼ੂਬਸੂਰਤ ਭੂਮਿਕਾਵਾਂ ਨਿਭਾਉਣ ਨੂੰ ਦਿੱਤੀਆਂ ਨੇ।
ਹੋਰ ਵੇਖੋ:ਯੁਵਰਾਜ ਸਿੰਘ ਨੇ ਕਿਕ੍ਰੇਟ ਕੈਰੀਅਰ ਨਾਲ ਜੁੜੀਆਂ ‘25 ਸਾਲਾ’ ਦੀਆਂ ਯਾਦਾਂ ਨੂੰ ਵੀਡੀਓ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ
ਜੀ ਹਾਂ ਉਨ੍ਹਾਂ ਨੇ ‘ਵੇਖ ਬਰਾਤਾਂ ਚੱਲੀਆਂ’ ਫ਼ਿਲਮ ‘ਚ ਸਰਲਾ ਨਾਮ ਦੀ ਨੌਕਰੀ ਪੇਸ਼ਾ ਵਾਲੀ ਮੁਟਿਆਰ ਦਾ ਕਿਰਦਾਰ ਨਿਭਾਇਆ , ‘ਵਧਾਈਆਂ ਜੀ ਵਧਾਈਆਂ’ ‘ਚ ਗਗਨ ਨਾਮ ਦੀ ਕਾਲਜ ਵਾਲੀ ਕੁੜੀ ਦਾ ਕਿਰਦਾਰ ਨਿਭਾਇਆ, ‘ਨਨਕਾਣਾ’ ‘ਚ ਉਨ੍ਹਾਂ ਨੇ ਦੇਸੀ ਔਰਤ ਦਾ ਕਿਰਦਾਰ ਨਿਭਾਇਆ ਤੇ ਮਿੰਦੋ ਤਸੀਲਦਾਰਨੀ ‘ਚ ਮਹਿਲਾ ਅਫ਼ਸਰ ਦਾ ਰੋਲ ਨਿਭਾਉਂਦੇ ਹੋਏ ਨਜ਼ਰ ਆਏ। ਹਰ ਫ਼ਿਲਮ ‘ਚ ਉਨ੍ਹਾਂ ਵੱਲੋਂ ਵੱਖੋ ਵੱਖਰੇ ਤਰ੍ਹਾਂ ਦੇ ਕਿਰਦਾਰ ਨਿਭਾਏ ਗਏ। ਉਨ੍ਹਾਂ ਵੱਲੋਂ ਨਿਭਾਏ ਸਾਰੇ ਹੀ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਿਆਰ ਮਿਲ ਚੁੱਕਿਆ ਹੈ। ਜਿਸਦੇ ਚੱਲਦੇ ਉਹ ਹੋਰ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਸੀਰੀਅਲਸ ‘ਚ ਕੰਮ ਚੁੱਕੇ ਹਨ।