ਕੌਰ ਬੀ ਦਾ ਨਵਾਂ ਗੀਤ ‘ਆਹ ਗੱਲ’ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗੀਤ
ਕੌਰ ਬੀ ਦਾ ਨਵਾਂ ਗੀਤ ‘ਆਹ ਗੱਲ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਸੁੱਖ ਸੰਧੂ ਦੇ ਲਿਖੇ ਹੋਏ ਹਨ ਜਦੋਂਕਿ ਮਿਊਜ਼ਿਕ ਇੰਸਪੈਕਟਰ ਵੱਲੋਂ ਦਿੱਤਾ ਗਿਆ ਹੈ । ਫੀਚਰਿੰਗ ਕੌਰ ਬੀ ਦੇ ਨਾਲ ਗੁਰਪ੍ਰੀਤ ਮਾਨ ਨਜ਼ਰ ਆ ਰਹੇ ਹਨ ।ਇਸ ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
Image From Kaur b’s Song ‘Aah Gal’
ਹੋਰ ਪੜ੍ਹੋ : ਗੁਰਲੇਜ ਅਖਤਰ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Image From Kaur b’s Song ‘Aah Gal’
ਪਰ ਮੁੰਡਾ ਹਮੇਸ਼ਾ ਕੁੜੀ ਦੇ ਨਾਲ ਬੇਵਫਾਈ ਕਰਦਾ ਹੈ ਅਤੇ ਜਿਸ ਤੋਂ ਬਾਅਦ ਕੁੜੀ ਤੋਂ ਖਹਿੜਾ ਛੁਡਵਾਉਣ ਦੇ ਲਈ ਕੁੜੀ ਖੁਦ ਹੀ ਹੀਲਾ ਕਰਦੀ ਹੈ ।
Image From Kaur b’s Song ‘Aah Gal’
ਕਿਉਂਕਿ ਜਿਸ ਕੁੜੀ ਦੇ ਪਿਆਰ ‘ਚ ਇਹ ਮੁੰਡਾ ਪਿਆ ਹੁੰਦਾ ਹੈ, ਉਸ ਨੂੰ ਸਿਰਫ਼ ਉਸ ਦੇ ਪੈਸੇ ਦੇ ਨਾਲ ਪਿਆਰ ਹੁੰਦਾ ਹੈ । ਇਸ ਗੀਤ ‘ਚ ਸੱਚੇ ਪਿਆਰ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਸੱਚਾ ਪਿਆਰ ਕਦੇ ਵੀ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੌਰ ਬੀ ਕਈ ਗੀਤ ਕੱਢ ਚੁੱਕੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ।