ਕੌਰ ਬੀ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਪਾਈ ਭਾਵੁਕ ਪੋਸਟ

Reported by: PTC Punjabi Desk | Edited by: Shaminder  |  February 03rd 2021 12:10 PM |  Updated: February 03rd 2021 12:10 PM

ਕੌਰ ਬੀ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਪਾਈ ਭਾਵੁਕ ਪੋਸਟ

ਕਿਸਾਨਾਂ ਦਾ ਅੰਦੋਲਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ ।ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਪਰ ਹਾਲੇ ਤੱਕ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਇਸ ਦੇ ਨਾਲ ਹੀ ਕਿਸਾਨਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ।

farmer

ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ । ਕੌਰ ਬੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਕਿਸਾਨ ਅੰਦੋਲਨ ਨੂੰ ਲੈ ਕੇ ਪਾਈ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਵਾਹਿਗੁਰੂ ਜੀ ਨੂੰ ਈ ਪਤਾ ਕਿ ਸੱਚ ਹੈ ਕਿ ਝੂਠ, ਸ਼ਾਇਦ ਮੇਰੀ ਸਮਝ ਘੱਟ ਹੋਵੇਗੀ ਤੇ ਇਹ ਗੱਲ ਵੱਡੀ ਹੋਊਗੀ, ਕਿਉਂਕਿ ਸਾਰੇ ਮੇਰੇ ਤੋਂ ਵੱਡੇ ‘ਤੇ ਸਿਆਣੇ ਆ ਫਿਰ ਵੀ ਦਿਲ ਕੀਤਾ ਕਹਿਣ ਨੂੰ।

ਹੋਰ ਪੜ੍ਹੋ : ਕਿਸਾਨਾਂ ਦੇ ਅੰਦੋਲਨ ਨੂੰ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਸਮੇਤ ਕਈ ਵੱਡੇ ਸਿਤਾਰਿਆਂ ਨੇ ਦਿੱਤਾ ਆਪਣਾ ਸਮਰਥਨ

farmer protest

ਪਿਛਲੇ ਦਿਨਾਂ ਤੋਂ ਕਾਫੀ ਵੀਡੀਓ ਵੇਖ ਕੇ ਮੈਨੂੰ ਇੱਦਾਂ ਲੱਗਿਆ ਕਿ ਆ ਟਾਈਮ ਸਾਡੇ ਆਪਸ ‘ਚ ਲੜਣ ਦਾ ਨਹੀਂ, ਬਲਕਿ ਸਾਰਿਆਂ ਦੇ ਇੱਕਠੇ ਰਹਿਣ ਦਾ ਹੈ ।

farmer protest

ਇਸ ਅੰਦੋਲਨ ਦੌਰਾਨ ਸਾਡੇ ਕਿੰਨੇ ਵੀਰ, ਬਜ਼ੁਰਗ ਸਾਡੇ ਤੋਂ ਦੂਰ ਚਲੇ ਗਏ ।ਉਨ੍ਹਾਂ ਦੇ ਪਰਿਵਾਰਾਂ ‘ਤੇ ਕੀ ਬੀਤ ਰਹੀ ਹੋਊ ।ਬਾਕੀ ਵੀ ਸਾਰੇ ਵੀਰ ਜਿਹੜੇ ਦਲੇਰੀ ਦੇ ਨਾਲ ਖੜੇ ਆ ਉਨ੍ਹਾਂ ਨੂੰ ਵੀ ਬੇਨਤੀ ਆ ਕਿ ਕਿਰਪਾ ਕਰਕੇ ਜੋਸ਼ ‘ਚ ਆ ਕੇ ਕੋਈ ਵੀ ਗਲਤੀ ਨਾ ਕਰੀਏ ਅਤੇ ਕਿਸੇ ਨੂੰ ਵੀ ਮੌਕਾ ਨਾ ਦਈਏ’।ਕੌਰ ਬੀ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਸਾਂਝਾ ਕੀਤਾ ਹੈ ।

 

View this post on Instagram

 

A post shared by KaurB? (@kaurbmusic)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network