ਕੌਰ ਬੀ ਸਮੁੰਦਰ ਕਿਨਾਰੇ ਉਚਾਈ ‘ਤੇ ਬਣੀ ਰੇਲਿੰਗ ‘ਤੇ ਤੁਰਦੀ ਆਈ ਨਜ਼ਰ, ਲੋਕ ਇਸ ਤਰ੍ਹਾਂ ਦੀਆਂ ਨਸੀਹਤਾਂ ਦਿੰਦੇ ਆਏ ਨਜ਼ਰ

Reported by: PTC Punjabi Desk | Edited by: Shaminder  |  December 16th 2022 01:51 PM |  Updated: December 16th 2022 01:51 PM

ਕੌਰ ਬੀ ਸਮੁੰਦਰ ਕਿਨਾਰੇ ਉਚਾਈ ‘ਤੇ ਬਣੀ ਰੇਲਿੰਗ ‘ਤੇ ਤੁਰਦੀ ਆਈ ਨਜ਼ਰ, ਲੋਕ ਇਸ ਤਰ੍ਹਾਂ ਦੀਆਂ ਨਸੀਹਤਾਂ ਦਿੰਦੇ ਆਏ ਨਜ਼ਰ

ਕੌਰ ਬੀ (Kaur B) ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਆਪਣੇ ਮਸਤੀ ਭਰੇ ਵੀਡੀਓਜ਼ ਅਕਸਰ ਸਾਂਝੇ ਕਰਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਕੌਰ ਬੀ ਦਾ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ,ਜਿਸ ‘ਚ ਉਹ ਖਤਰਨਾਕ ਸਟੰਟ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Kaur b ,', image Source : Instagram

ਹੋਰ ਪੜ੍ਹੋ : ਪਠਾਨ’ ਦੇ ‘ਬੇਸ਼ਰਮ ਰੰਗ’ ਗੀਤ ਵਿਵਾਦ ਨੂੰ ਲੈ ਕੇ ਸਿਆਸੀ ਆਗੂਆਂ ‘ਤੇ ਭੜਕੀ ਸਵਰਾ ਭਾਸਕਰ, ‘ਕਿਹਾ ਅਭਿਨੇਤਰੀਆਂ ਦੇ ਕੱਪੜੇ ਵੇਖਣ….

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਸਮੁੰਦਰ ਕਿਨਾਰੇ ਬਹੁਤ ਉਚਾਈ ‘ਤੇ ਬਣੀ ਰੇਲਿੰਗ ਦੇ ਉੱਤੇ ਤੁਰ ਰਹੀ ਹੈ ਅਤੇ ਲੜਖੜਾ ਵੀ ਰਹੀ ਹੈ । ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਗਾਇਕਾ ਦੇ ਇਸ ਰਵਈਏ ‘ਤੇ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਹਨ।

Kaur b ,- Image source : Instagram

ਹੋਰ ਪੜ੍ਹੋ : ਰਾਜਵੀਰ ਜਵੰਦਾ ਦੇ ਨਾਲ ਹੋਈ ਕਲੋਲ, ਪਿੰਡ ਦੇ ਬੱਚਿਆਂ ਨੇ ਕਿਹਾ ‘ਜਵੰਦਾ ਸਾਡਾ ਫੈਨ ਹੈ’, ਹੱਸ-ਹੱਸ ਦੂਹਰਾ ਹੋਇਆ ਗਾਇਕ

ਕੌਰ ਬੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਕੌਰ ਬੀ ਆਪਣੇ ਸੂਟਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਜਿੱਥੇ ਸੂਟਾਂ ‘ਚ ਬਹੁਤ ਹੀ ਖੂਬਸੂਰਤ ਲੱਗਦੀ ਹੈ, ਉੱਥੇ ਹੀ ਵੈਸਟਨ ਡਰੈੱਸਾਂ ‘ਚ ਵੀ ਖੂਬ ਫੱਬਦੀ ਹੈ ।

Kaur b ,- Image Source : Instagram

ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਬਜਟ’, ‘ਮਿਤਰਾਂ ਦੇ ਬੂਟ’ ‘ਪੀਜ਼ਾ ਹੱਟ’, ਸਣੇ ਕਈ ਗੀਤ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network