ਕੌਰ ਬੀ ਦੇ ਭਰਾ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੇ ਨਾਲ ਪਿਆਰੀ ਤਸਵੀਰ ਕੀਤੀ ਸਾਂਝੀ

Reported by: PTC Punjabi Desk | Edited by: Lajwinder kaur  |  April 01st 2022 09:40 AM |  Updated: April 01st 2022 09:48 AM

ਕੌਰ ਬੀ ਦੇ ਭਰਾ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੇ ਨਾਲ ਪਿਆਰੀ ਤਸਵੀਰ ਕੀਤੀ ਸਾਂਝੀ

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਕੌਰ ਬੀ Kaur B ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਕੌਰ ਬੀ ਦੇ ਭਰਾ ਤਰਮਿੰਦਰ ਦਾ ਵਿਆਹ ਹੋ ਗਿਆ ਹੈ। ਕੌਰ ਬੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਭਰਾ-ਭਰਜਾਈ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਧਨਾਸ਼ਰੀ ਵਰਮਾ ਤੇ ਸ਼ਿਖਰ ਧਵਨ ਨੇ ਭੰਗੜੇ ਚ ਦਿੱਤੀ ਇੱਕ-ਦੂਜੇ ਨੂੰ ਟੱਕਰ, ਜੇਠ-ਭਰਜਾਈ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

kaur b latest gidhga video

ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਵਿਆਹੇ ਜੋੜੇ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੇ ਵੀਰ ਨੇ ਵਿਆਹ ਕੇ ਲਿਆਂਦੀ ਭਾਬੀ ਮੇਰੀ ਹੂਰ ਵਰਗੀ... ਪਰਮਾਤਮਾ ਤੁਹਾਨੂੰ ਦੋਵਾਂ ਨੂੰ ਖੁਸ਼ ਰੱਖਏ, ਬਹੁਤ ਸਾਰੀਆਂ ਅਸੀਸਾਂ ਆਉਣ ਵਾਲੀ ਜ਼ਿੰਦਗੀ ਦੇ ਲਈ’। ਦੱਸ ਦਈਏ ਕੌਰ ਬੀ ਨੇ ਆਪਣੇ ਭਰਾ ਤਰਮਿੰਦਰ ਤੇ ਭਾਬੀ ਅਰਸ਼ ਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਾਂ ਦੇ ਰਹੇ ਹਨ। ਇਸ ਤਸਵੀਰ 'ਚ ਕੌਰ ਬੀ ਬਹੁਤ ਹੀ ਸਾਈਲਿਸ਼ ਆਊਟਫਿੱਟ ‘ਚ ਨਜ਼ਰ ਆ ਰਹੀ ਹੈ।

inside image of kaur b with family

ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ 'ਯਾਰੀ ਦਾਦੇ ਪੋਤੇ ਦੀ' ਛਾਇਆ ਟਰੈਂਡਿੰਗ ‘ਚ, ਦਰਸ਼ਕ ਵੀ ਗੀਤ ਦੀ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ, ਦੇਖੋ ਵੀਡੀਓ

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਨੇ। ਉਨ੍ਹਾਂ ਨੇ ਕਈ ਹਿੱਟ ਜਿਵੇਂ ਪੀਜ਼ਾ ਹੱਟ, ‘ਲਾਹੌਰ ਦਾ ਪਰਾਂਦਾ’, ‘ਜੱਟੀ’, ‘ਕਾਫ਼ਿਰ’, ‘ਬਜਟ’, ‘ਸੰਧੂਰੀ ਰੰਗ’, ‘ਖੁਦਗਰਜ਼ ਮੁਹੱਬਤ’, ‘ਪਰਾਂਦਾ’, ‘ਫੀਲਿੰਗ’, ‘ਮਹਾਰਾਣੀ’ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network