ਬਾਲੀਵੁੱਡ ਦੇ ਗਾਇਕਾਂ ਨੂੰ ਵੀ ਮਾਤ ਦਿੰਦੀ ਹੈ ਕੌਰ ਬੀ,ਦੇਖੋ ਕਿਸ ਤਰ੍ਹਾਂ ਗਾਇਆ ਕੌਰ ਬੀ ਨੇ "ਹਮ ਤੁਮਾਰ੍ਹੇ ਹੈਂ ਤੁਮਾਰ੍ਹੇ ਸਨਮ" ਗੀਤ
ਕੌਰ ਬੀ ਨੇ ਆਪਣੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ ਉਨ੍ਹਾਂ ਵੱਲੋਂ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਦਿੱਤੇ ਨੇ ।ਉਨ੍ਹਾਂ ਦੀ ਅਵਾਜ਼ 'ਚ ਉਹ ਕਸ਼ਿਸ਼ ਹੈ ਕਿ ਹਰ ਕੋਈ ਖਿੱਚਿਆ ਚਲਿਆ ਆਉਂਦਾ ਹੈ । ਉਹ ਹੁਣ ਹਿੰਦੀ ਗੀਤ ਵੀ ਜਲਦ ਹੀ ਕੱਢਣ ਜਾ ਰਹੇ ਨੇ । ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਕਈ ਵੀਡੀਓ ਵਾਇਰਲ ਹੋ ਰਹੇ ਨੇ ।
ਜਿਸ 'ਚ ਉਹ ਹਿੰਦੀ ਗੀਤ ਗਾਉਂਦੇ ਨਜ਼ਰ ਆ ਰਹੇ ਨੇ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ 'ਚ ਉਹ ਇੱਕ ਹਿੰਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਕੌਰ ਬੀ ਦੀ ਅਵਾਜ਼ 'ਚ ਗਾਏ ਗਏ ਇਸ ਹਿੰਦੀ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਉਨ੍ਹਾਂ ਦੇ ਇਸ ਪੁਰਾਣੇ ਵੀਡੀਓ ਨੂੰ ਲੋਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।
kaur b
ਇਸ ਵੀਡੀਓ 'ਚ ਕੌਰ ਬੀ ਸਾੜ੍ਹੀ ਵਿੱਚ ਨਜ਼ਰ ਆ ਰਹੇ ਨੇ।ਕੌਰ ਬੀ ਦੀ ਡਰੈਸਿੰਗ ਸੈਂਸ ਬਹੁਤ ਹੀ ਵਧੀਆ ਹੈ ਅਤੇ ਉਹ ਜ਼ਿਆਦਾਤਰ ਸੂਟਾਂ 'ਚ ਹੀ ਨਜ਼ਰ ਆਉਂਦੇ ਨੇ । ਪਰ ਵੈਸਟਰਨ ਪਹਿਰਾਵੇ 'ਚ ਵੀ ਕੌਰ ਬੀ ਦੀ ਲੁਕ ਵੇਖਣ ਲਾਇਕ ਹੁੰਦੀ ਹੈ ।