ਕੌਰ ਬੀ ਨੇ ਜਦੋਂ ਪਾਈ ਬੋਲੀ 'ਤੇ ਬੋਲੀ ਤਾਂ ਗੰਗਾਨਗਰ ਦੇ ਲੋਕ ਵੀ ਥਿਰਕਣੋਂ ਨਹੀਂ ਰੁਕੇ,ਵੇਖੋ ਵੀਡੀਓ
ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਰਾਜਸਥਾਨ ਦੇ ਗੰਗਾਨਗਰ ਦਾ ਹੈ, ਜਿੱਥੇ ਕੌਰ ਬੀ ਇੱਕ ਪ੍ਰੋਗਰਾਮ 'ਚ ਪਹੁੰਚੀ ਹੋਈ ਸੀ । ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਆਪਣੀਆਂ ਬੋਲੀਆਂ ਦੇ ਜ਼ਰੀਏ ਸਭ ਨੂੰ ਝੂਮਣ ਲਾ ਦਿੱਤਾ ।ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ "Naam KaurB Jagg Jaanda??Maza E aa Gea Raat #Ganganagar Perform Kar k Ronka e La Ditiya Saariya Bhaina Ne Rall K #LabhoMainu??।
ਹੋਰ ਵੇਖੋ:‘ਬਹਾਦਰ ਸਿੰਘ’ ਦਾ ਕਿਰਦਾਰ ਨਿਭਾਉਣ ਲਈ ਅਕਸ਼ੇ ਨੇ ਸਿੱਖਿਆ ਸੀ ਗਤਕਾ, ਦੇਖੋ ਵੀਡਿਓ
https://www.instagram.com/p/Bu2zR8pHtwi/
ਆਪਣੇ ਗੀਤਾਂ ਨਾਲ ਸਭ ਨੂੰ ਨਚਾਉਣ ਵਾਲੀ ਕੌਰ ਬੀ ਆਪਣੀਆਂ ਬੋਲੀਆਂ ਲਈ ਵੀ ਜਾਣੀ ਜਾਂਦੀ ਹੈ ਅਤੇ ਉਸ ਵੱਲੋਂ ਪਾਈਆਂ ਜਾਂਦੀਆਂ ਬੋਲੀਆਂ ਨੂੰ ਸਰੋਤਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।
kaur b new song
ਕੌਰ ਬੀ ਨੇ ਕਈ ਹਿੱਟ ਗੀਤ ਗਾਏ ਨੇ,ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ ।ਰਾਜਸਥਾਨ ਦੇ ਗੰਗਾਨਗਰ 'ਚ ਹੋਏ ਇਸ ਪ੍ਰੋਗਰਾਮ 'ਚ ਵੀ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।