ਪੰਜਾਬੀ ਗਾਇਕਾ ਕੌਰ-ਬੀ ਨੂੰ ਹੈ ਇੱਕ ਖਾਸ ਚੀਜ਼ ਨਾਲ ਪਿਆਰ, ਦੇਖੋ ਵੀਡਿਓ

Reported by: PTC Punjabi Desk | Edited by: Rupinder Kaler  |  January 10th 2019 11:17 AM |  Updated: January 10th 2019 11:17 AM

ਪੰਜਾਬੀ ਗਾਇਕਾ ਕੌਰ-ਬੀ ਨੂੰ ਹੈ ਇੱਕ ਖਾਸ ਚੀਜ਼ ਨਾਲ ਪਿਆਰ, ਦੇਖੋ ਵੀਡਿਓ

ਪੰਜਾਬੀ ਗਾਇਕਾ ਕੌਰ-ਬੀ ਆਪਣੇ ਫੈਸ਼ਨ, ਸਟਾਈਲ ਅਤੇ ਆਪਣੀ ਅਵਾਜ਼ ਕਰਕੇ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ । ਇਸ ਸਭ ਦਾ ਸਬੂਤ ਕੌਰ-ਬੀ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਮਿਲ ਜਾਂਦਾ ਹੈ । ਜਿੱਥੇ ਉਸ ਦੀ ਲੱਖਾਂ ਵਿੱਚ ਫੈਨ ਫੋਲਵਿੰਗ ਹੈ । ਕੌਰ-ਬੀ ਦਾ ਲਾਈਫ ਸਟਾਇਲ ਸਭ ਤੋਂ ਹੱਟ ਕੇ ਹੈ ਤੇ ਹਰ ਕੋਈ ਉਸ ਦੇ ਇਸ ਸਟਾਈਲ ਨੂੰ ਪਸੰਦ ਕਰਦਾ ਹੈ । ਕੌਰ-ਬੀ ਨੂੰ ਪੰਜਾਬੀ ਸੂਟ ਜਿਆਦਾ ਪਸੰਦ ਹਨ ਤੇ ਉਹਨਾਂ ਦੇ ਸੂਟਾਂ ਦੀ ਕਲੈਕਸ਼ਨ ਸਭ ਤੋਂ ਹੱਟਕੇ ਹੁੰਦੀ ਹੈ ।

Kaur B Kaur B

ਕੌਰ-ਬੀ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਜਿੰਨੀਆਂ ਵੀ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀ ਹਨ, ਉਹ ਜਿਆਦਾ ਤਰ ਪੰਜਾਬੀ ਸੂਟ ਵਾਲੀਆਂ ਹੀ ਹਨ । ਉਹਨਾਂ ਦੇ ਇਸ ਸਟਾਈਲ ਦੀ ਨਕਲ ਵੀ ਹੁੰਦੀ ਹੈ । ਕਈ ਪੰਜਾਬੀ ਸੂਟਾਂ ਨੂੰ ਤਾਂ ਉਹਨਾਂ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਜਿਸ ਤੋਂ ਅੰਦਾਜ਼ਾ ਲਗਾਇਆਂ ਜਾਂ ਸਕਦਾ ਹੈ ਕਿ ਕੌਰ-ਬੀ ਸਭ ਤੋਂ ਹਟ ਕੇ ਹੈ ।

Kaur B Kaur B

ਉਹਨਾਂ ਵੱਲੋਂ ਕੁਝ ਘੰਟੇ ਪਹਿਲਾ ਹੀ ਇੱਕ ਵੀਡਿਓ ਸ਼ੇਅਰ ਕੀਤਾ ਗਿਆਂ ਹੈ । ਇਸ ਵੀਡਿਓ ਵਿੱਚ ਵੀ ਉਹ ਸੂਟ ਵਿੱਚ ਨਜ਼ਰ ਆ ਰਹੀ ਹੈ ਤੇ ਉਹ ਆਪਣੇ ਹੀ ਗਾਣੇ ਨੂੰ ਇਨਜੁਆਏ ਕਰ ਰਹੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇਸ ਵੀਡਿਓ ਨੂੰ ਕੈਪਸ਼ਨ ਦਿੱਤਾ ਹੈ “kaurbmusic Ni Naale Mainu Kehno Darda☺️?? ” ਇਸ ਵੀਡਿਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੌਰ-ਬੀ ਨੂੰ ਸਭ ਤੋਂ ਵੱਧ ਪੰਜਾਬੀ ਸੂਟ ਹੀ ਪਸੰਦ ਹਨ ।

 

View this post on Instagram

 

Ni Naale Mainu Kehno Darda____ #LvSuits #MusicLife #GdMood #KBStyle #Maharani #KaurB #Lvfans #EverythinkBeautiful #Rspct__

A post shared by KaurB (@kaurbmusic) on Jan 9, 2019 at 8:26pm PST

ਕੌਰ ਬੀ ਦੇ ਇਸ ਸਟਾਈਲ ਨੂੰ ਨਾ ਸਿਰਫ ਪੰਜਾਬ ਵਿੱਚ ਪਸੰਦ ਕੀਤਾ ਜਾਂਦਾ ਹੈ ਬਲਕਿ ਵਿਦੇਸ਼ਾਂ ਵਿੱਚ ਵੀ ਉਸ ਦੀ ਪੂਰੀ ਚੜਾਈ ਹੈ । ਇਸੇ ਲਈ ਉਸ ਦੇ ਸਟੇਜ ਸ਼ੋਅ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਹੁੰਦੇ ਹਨ । ਕੌਰ-ਬੀ ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ-ਬੀ ਅਤੇ ਹੋਰ ਵੱਡੇ ਗਾਇਕਾਂ ਨਾਲ ਸਟੇਜ਼ ਸਾਂਝੀ ਕਰਦੀ ਹੈ ।

https://www.instagram.com/p/BsP4br2HS7z/

https://www.instagram.com/p/BsC1uPqHxab/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network