Kaur B ਦਾ ਗੀਤ "ਸੁਨੱਖੀ" ਹੋਇਆ ਰਿਲੀਜ਼
ਜਿਸਦਾ ਤੁਹਾਨੂੰ ਬੇਸਬਰੀ ਤੋਂ ਇੰਤਜ਼ਾਰ ਸੀ ਉਹ ਦਿਨ ਆ ਗਿਆ ਹੈ, ਜੀ ਹਾਂ ਅੱਜ ਕੌਰ ਬੀ ਦਾ ਗੀਤ "Sunakhi" ਰਿਲੀਜ਼ ਹੋ ਚੁੱਕਾ ਹੈ | ਇਸ ਗੀਤ ਦੇ ਬੋਲ ਲਿੱਖੇ ਨੇ ਜੰਗ ਸੰਧੂ ਨੇ ਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਦਾ | ਕੁਝ ਹੀ ਮਿੰਟਾਂ ਵਿਚ ਇਸ ਗੀਤ ਨੂੰ ਹਜਾਰਾਂ ਲੋਕ ਵੇਖ ਚੁੱਕੇ ਨੇ ਤੇ ਗਿਣਤੀ ਅਜੇ ਵੀ ਵੱਧ ਰਹੀ ਹੈ | ਜਾਪਦਾ ਹੈ ਕਿ ਲੋਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ ਤੇ ਆਵੇ ਵੀ ਕਿਉਂ ਨਾ ਕੌਰ ਬੀ ਦੀ ਸੁਰੀਲੀ ਆਵਾਜ਼ ਦਾ ਤਾਂ ਹਰ ਕੋਈ ਦੀਵਾਨਾ ਹੈ |
ਜੇ ਤੁਸੀਂ ਇਹ ਗੀਤ ਨਹੀਂ ਸੁਣਿਆ ਤਾਂ ਹੁਣੇ ਸੁਣੋ ਤੇ ਦਵੋ ਆਪਣੀ ਰਾਏ |