ਕਰੋੜਾਂ ਦੀ ਕਮਾਈ ਕਰਦਾ ਹੈ ਕੈਟਰੀਨਾ ਕੈਫ ਦਾ ਬਾਡੀਗਾਰਡ, ਕਿਸੇ ਹੀਰੋ ਤੋਂ ਘੱਟ ਨਹੀਂ ਕੈਟ ਦਾ ਬਾਡੀਗਾਰਡ ਦੀਪਕ ਸਿੰਘ

Reported by: PTC Punjabi Desk | Edited by: Lajwinder kaur  |  May 25th 2022 05:41 PM |  Updated: May 25th 2022 05:45 PM

ਕਰੋੜਾਂ ਦੀ ਕਮਾਈ ਕਰਦਾ ਹੈ ਕੈਟਰੀਨਾ ਕੈਫ ਦਾ ਬਾਡੀਗਾਰਡ, ਕਿਸੇ ਹੀਰੋ ਤੋਂ ਘੱਟ ਨਹੀਂ ਕੈਟ ਦਾ ਬਾਡੀਗਾਰਡ ਦੀਪਕ ਸਿੰਘ

ਬਾਲੀਵੁੱਡ ਸਿਤਾਰਿਆਂ ਵਾਂਗ ਉਨ੍ਹਾਂ ਦੇ ਬਾਡੀਗਾਰਡ ਵੀ ਸੁਰਖੀਆਂ 'ਚ ਰਹਿੰਦੇ ਹਨ। ਸਿਤਾਰਿਆਂ ਨੂੰ ਉਨ੍ਹਾਂ ਦੇ ਬਾਡੀਗਾਰਡਾਂ ਦੁਆਰਾ ਹਰ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਂਦੀ ਹੈ। ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦੀ ਤਰ੍ਹਾਂ ਅਭਿਨੇਤਰੀ ਕੈਟਰੀਨਾ ਕੈਫ ਦੇ ਬਾਡੀਗਾਰਡ ਦੀਪਕ ਸਿੰਘ ਵੀ ਅਕਸਰ ਲਾਈਮਲਾਈਟ 'ਚ ਰਹਿੰਦੇ ਹਨ। Katrina Kaif ਜਿੱਥੇ ਵੀ ਜਾਂਦੀ ਹੈ, Deepak Singh ਪਰਛਾਵੇਂ ਵਾਂਗ ਉਨ੍ਹਾਂ ਦੇ ਨਾਲ ਰਹਿੰਦਾ ਹੈ। ਲੋਕਾਂ ਦੀ ਭੀੜ ਹੋਵੇ ਜਾਂ ਕੋਈ ਔਖਾ ਰਸਤਾ, ਕੈਟ ਦੇ ਬਾਡੀਗਾਰਡ ਉਨ੍ਹਾਂ ਨੂੰ ਬਾਹਰ ਕੱਢ ਲੈਂਦੇ ਹੈ।

ਹੋਰ ਪੜ੍ਹੋ : ਏ ਆਰ ਰਹਿਮਾਨ ਨੂੰ ਮਿਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ, ਤਸਵੀਰਾਂ ਸ਼ੇਅਰ ਕਰਦੇ ਹੋਏ ਜਵੰਦਾ ਨੇ ਦੱਸਿਆ AR Rahman ਸਾਬ੍ਹ ਦੀ ਸਾਦਗੀ ਬਾਰੇ

inside image of deepik singh katrina kaif bodyguard image source Instagram 

ਕੈਟਰੀਨਾ ਕੈਫ ਦੇ ਬਾਡੀਗਾਰਡ ਨੂੰ ਦੇਖ ਕੇ ਕੋਈ ਵੀ ਉਸ ਨੂੰ ਬਾਲੀਵੁੱਡ ਅਦਾਕਾਰਾ ਸਮਝ ਸਕਦਾ ਹੈ। ਉਹ ਕਾਫੀdeepika padukone ਖੂਬਸੂਰਤ ਹੈ, ਅਤੇ ਉਸਦੀ ਤਨਖਾਹ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਦੇ ਬਾਡੀਗਾਰਡ ਦੀਪਕ ਸਿੰਘ ਬਾਰੇ ਖਾਸ ਗੱਲਾਂ।

deepika singh image source Instagram

ਕੈਟਰੀਨਾ ਕੈਫ ਦੀ ਪੂਰੀ ਸੁਰੱਖਿਆ ਦੀਪਕ ਸਿੰਘ ਦੇ ਹੱਥਾਂ 'ਚ ਹੈ। ਦੀਪਕ ਕ੍ਰਿਕਟਰ ਬਣਨਾ ਚਾਹੁੰਦਾ ਸੀ ਅਤੇ ਇਸੇ ਲਈ ਉਹ ਸਾਲ 1999 'ਚ ਮੁੰਬਈ ਆ ਗਏ ਸੀ। ਉਸ ਨੇ ਕ੍ਰਿਕੇਟ ਦੀ ਟ੍ਰੇਨਿੰਗ ਵੀ ਲਈ ਪਰ ਕੁਝ ਨਹੀਂ ਹੋਇਆ। ਫਿਰ ਦੀਪਕ ਸੁਰੱਖਿਆ ਏਜੰਸੀ ਵਿੱਚ ਨੌਕਰੀ ਜੁਆਇਨ ਕਰ ਲਈ।

vicky-kat and deepika image source Instagram

ਦੀਪਕ ਦਾ ਪਹਿਲਾ ਮੁੱਖ ਕੰਮ ਅਦਾਕਾਰਾ ਰਾਣੀ ਮੁਖਰਜੀ ਨੂੰ ਮਾਰੀਸ਼ਸ ਵਿੱਚ ਸੁਰੱਖਿਆ ਦੇਣਾ ਸੀ। ਉਦੋਂ ਤੋਂ ਦੀਪਕ ਕਈ ਸਿਤਾਰਿਆਂ ਦੇ ਬਾਡੀਗਾਰਡ ਬਣ ਚੁੱਕੇ ਹਨ। ਕੈਟਰੀਨਾ ਕੈਫ ਤੋਂ ਪਹਿਲਾਂ ਦੀਪਕ ਨੇ ਸਲਮਾਨ ਖ਼ਾਨ, ਜੈਕਲੀਨ ਫਰਨਾਂਡੀਜ਼, ਮਾਧੁਰੀ ਦੀਕਸ਼ਿਤ, ਪੈਰਿਸ ਹਿਲਟਨ, ਦੀਪਿਕਾ ਪਾਦੁਕੋਣ ਨੂੰ ਵੀ ਸੁਰੱਖਿਆ ਦਿੱਤੀ ਹੈ।

katrina kaif bodyguard deepka singh

ਕੈਟਰੀਨਾ ਕੈਫ ਨਾਲ ਪਰਛਾਵੇਂ ਵਾਂਗ ਚੱਲਣ ਵਾਲੇ ਬਾਡੀਗਾਰਡ ਦੀਪਕ ਸਿੰਘ ਆਪਣੀ ਡਰੈਸਿੰਗ ਸੈਂਸ ਲਈ ਮਸ਼ਹੂਰ ਹਨ। ਦੀਪਕ ਖੁਦ ਨੂੰ ਫਿੱਟ ਰੱਖਦਾ ਹੈ ਅਤੇ ਆਪਣੀ ਡਰੈਸਿੰਗ ਸੈਂਸ 'ਤੇ ਕਾਫੀ ਧਿਆਨ ਦਿੰਦਾ ਹੈ। ਇੱਕ ਇੰਟਰਵਿਊ ਵਿੱਚ ਦੀਪਕ ਸਿੰਘ ਨੇ ਕਿਹਾ ਸੀ, ਮੈਨੂੰ ਬਾਕੀਆਂ ਨਾਲੋਂ ਵੱਖਰਾ ਦਿਖਣਾ ਹੈ। ਅਜਿਹੇ 'ਚ ਮੈਂ ਰਸਮੀ ਲੁੱਕ 'ਚ ਰਹਿੰਦਾ ਹਾਂ, ਜਿਸ ਨਾਲ ਮੈਂ ਵੱਖਰਾ ਦਿਖਦਾ ਹਾਂ। ਦੀਪਕ ਸਿੰਘ ਨੂੰ ਅਕਸਰ ਕਾਲੇ ਸੂਟ ਅਤੇ ਕਾਲੇ ਚਸ਼ਮੇ ਵਿੱਚ ਦੇਖਿਆ ਜਾਂਦਾ ਹੈ।

ਦੀਪਕ ਸਿੰਘ ਕਿਸੇ ਬਾਲੀਵੁੱਡ ਐਕਟਰ ਤੋਂ ਘੱਟ ਨਹੀਂ ਹਨ। ਉਹ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦਾ ਹੈ। 6 ਫੁੱਟ ਤੋਂ ਜ਼ਿਆਦਾ ਲੰਬਾ ਦੀਪਕ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿੰਮ ਕਰਦੇ ਨੇ ।

ਕੈਟਰੀਨਾ ਕੈਫ ਦੇ ਬਾਡੀਗਾਰਡ ਦੀਪਕ ਸਿੰਘ ਦੀ ਤਨਖਾਹ ਕਿਸੇ ਦੇ ਵੀ ਹੋਸ਼ ਉਡਾ ਸਕਦੀ ਹੈ। ਦੀਪਕ ਸਿੰਘ ਅਭਿਨੇਤਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਾਲਾਨਾ 1 ਕਰੋੜ ਰੁਪਏ ਲੈਂਦੇ ਹਨ। ਉਸ ਦੀ ਜੀਵਨ ਸ਼ੈਲੀ ਕਾਫ਼ੀ ਸ਼ਾਨਦਾਰ ਅਤੇ ਲਗਜ਼ਰੀ ਹੈ। ਇਸ ਦਾ ਅੰਦਾਜ਼ਾ ਉਸ ਦੀਆਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਦੀਪਕ ਸਿੰਘ ਅਭਿਨੇਤਾ ਰੋਨਿਤ ਰਾਏ ਦੇ ਜੀਜਾ ਹਨ।

ਹੋਰ ਪੜ੍ਹੋ : ਬਲਜੀਤ ਕੌਰ ਨੇ ਰਚਿਆ ਇਤਿਹਾਸ! 25 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ 4 ਚੋਟੀ ਚੜ੍ਹਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network