ਜਾਣੋ ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ ਕੈਫ ਕਿਉਂ ਨਹੀਂ ਮਨਾ ਸਕੇਗੀ ਵੈਲੇਨਟਾਈਨ ਡੇਅ
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਸ ਵਾਰ ਵਿਆਹ ਤੋਂ ਬਾਅਦ ਆਪਣਾ ਪਹਿਲਾ ਵੈਲੇਨਟਾਈਨ ਡੇਅ ਮਨਾਵੇਗੀ। ਹੁਣ ਖ਼ਬਰਾਂ ਹਨ ਕਿ ਵਿਆਹ ਮਗਰੋਂ ਪਹਿਲੇ ਵੈਲੇਨਟਾਈਨ ਡੇਅ ਮੌਕੇ ਉਹ ਵਿੱਕੀ ਕੌਸ਼ਲ ਦੇ ਨਾਲ ਨਹੀਂ ਹੋਵੇਗੀ। ਉਹ ਇਸ ਵਾਰ ਆਪਣਾ ਵੈਲੇਨਟਾਈਨ ਡੇਅ ਨਹੀਂ ਮਨਾ ਸਕੇਗੀ। ਕਿਉਂਕਿ ਇਸ ਸਮੇਂ ਦੌਰਾਨ ਉਸ ਦੀ ਅਗਲੀ ਫ਼ਿਲਮ ਟਾਈਗਤ-3 ਦਾ ਸ਼ੈਡਿਊਲ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਮੁੰਬਈ ਦੇ ਯਸ਼ਰਾਜ ਫਿਲਮਸ ਸਟੂਡੀਓ 'ਚ 'ਟਾਈਗਰ 3' ਦੀ ਸ਼ੂਟਿੰਗ ਕਰ ਰਹੇ ਹਨ। ਸਲਮਾਨ ਅਤੇ ਕੈਟਰੀਨਾ ਕੈਫ ਫ਼ਿਲਮ ਦਾ ਆਖ਼ਰੀ ਵੱਡਾ ਆਊਟਡੋਰ ਸ਼ੈਡਿਊਲ ਵੀ 14 ਫਰਵਰੀ ਤੋਂ ਨਵੀਂ ਦਿੱਲੀ 'ਚ ਸ਼ੁਰੂ ਕਰਨਗੇ ਅਤੇ ਇਸ ਸ਼ੈਡਿਊਲ ਦੀ ਸ਼ੂਟਿੰਗ ਦੇ ਨਾਲ ਹੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਪੂਰੀ ਹੋ ਜਾਵੇਗੀ।
ਯਸ਼ਰਾਜ ਫਿਲਮਜ਼ ਸਟੂਡੀਓ 'ਚ ਸ਼ੂਟਿੰਗ ਲਗਭਗ ਇੱਕ ਹਫ਼ਤੇ ਤੋਂ ਚੱਲ ਰਹੀ ਸ਼ੂਟਿੰਗ ਤੋਂ ਬਾਅਦ 12 ਜਾਂ 13 ਫਰਵਰੀ ਨੂੰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦਿੱਲੀ ਲਈ ਰਵਾਨਾ ਹੋਣਗੇ। ਦੋਵੇਂ ਵੈਲੇਨਟਾਈਨ ਡੇਅ 'ਤੇ ਦਿੱਲੀ 'ਚ ਫਿਲਮ 'ਟਾਈਗਰ 3' ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਦਿੱਲੀ 'ਚ ਫਿਲਮ ਦੀ ਸ਼ੂਟਿੰਗ ਕਰੀਬ ਦੋ ਹਫ਼ਤੇ ਚੱਲੇਗੀ ਅਤੇ ਇਸ ਦੇ ਨਾਲ ਹੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਪੂਰੀ ਹੋ ਜਾਵੇਗੀ।
ਹੋਰ ਪੜ੍ਹੋ : ਦੋਸਤਾਂ ਨਾਲ ਗਿਟਾਰ ਵਜਾ ਕੇ ਗੀਤ ਗਾਉਂਦੀ ਹੋਈ ਨਜ਼ਰ ਆਈ ਕ੍ਰਿਤੀ ਸੈਨਨ, ਫੈਨਜ਼ ਕਰ ਰਹੇ ਤਾਰੀਫ਼
ਫ਼ਿਲਮ ਦੇ ਸ਼ੂਟਿੰਗ ਸ਼ੈਡਿਊਲ ਦੇ ਚੱਲਦੇ ਇਸ ਵਾਰ ਕੈਟਰੀਨਾ ਵੈਲੇਨਟਾਈਨ ਡੇਅ ਦੇ ਖ਼ਾਸ ਦਿਨ 'ਤੇ ਪਤੀ ਵਿੱਕੀ ਕੌਸ਼ਲ ਨਾਲ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਕੈਟਰੀਨਾ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਪ੍ਰੋਫੈਸ਼ਨਲ ਹੈ। ਇਸ ਫ਼ਿਲਮ ਦੀ ਸ਼ੂਟਿੰਗ ਜਨਵਰੀ ਦੇ ਅਖ਼ੀਰਲੇ ਹਫ਼ਤੇ ਵਿੱਚ ਹੋਣੀ ਸੀ, ਪਰ ਕੋਰੋਨਾ ਵਾਇਰਸ ਦੇ ਚੱਲਦੇ ਇਸ ਨੂੰ ਰੱਦ ਕਰ ਦਿੱਤਾ ਗਿਆ।