ਫ਼ਿਲਮ 'ਫੋਨ ਭੂਤ' ਦੇ ਪ੍ਰਮੋਸ਼ਨ ਦੌਰਾਨ ਭੰਗੜਾ ਪਾਉਂਦੀ ਨਜ਼ਰ ਆਈ ਕੈਟਰੀਨਾ ਕੈਫ, ਵੀਡੀਓ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Reported by: PTC Punjabi Desk | Edited by: Pushp Raj  |  October 19th 2022 02:08 PM |  Updated: October 19th 2022 03:14 PM

ਫ਼ਿਲਮ 'ਫੋਨ ਭੂਤ' ਦੇ ਪ੍ਰਮੋਸ਼ਨ ਦੌਰਾਨ ਭੰਗੜਾ ਪਾਉਂਦੀ ਨਜ਼ਰ ਆਈ ਕੈਟਰੀਨਾ ਕੈਫ, ਵੀਡੀਓ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Katrina Kaif Bhangra video : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇੰਨ੍ਹੀਂ ਦਿਨੀਂ ਆਪਣੀ ਫ਼ਿਲਮ 'ਫੋਨ ਭੂਤ' ਨੂੰ ਲੈ ਕੇ ਸੁਰਖੀਆਂ 'ਚ ਹੈ। ਮੌਜੂਦਾ ਸਮੇਂ ਵਿੱਚ ਕੈਟਰੀਨਾ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਹਾਲ ਹੀ ਵਿੱਚ ਫ਼ਿਲਮ 'ਫੋਨ ਭੂਤ' ਦੇ ਪ੍ਰਮੋਸ਼ਨ ਦੌਰਾਨ ਕੈਟਰੀਨਾ ਕੈਫ ਨੂੰ ਭੰਗੜਾ ਪਾਉਂਦੇ ਹੋਏ ਵੇਖਿਆ ਗਿਆ, ਅਦਾਕਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source : Instagram

ਦੱਸ ਦਈਏ ਕਿ ਵਿਆਹ ਤੋਂ ਬਾਅਦ ਇਹ ਕੈਟਰੀਨਾ ਕੈਫ ਦੀ ਪਹਿਲੀ ਫ਼ਿਲਮ ਹੈ, ਇਸ ਲਈ ਅਦਾਕਾਰਾ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਹਾਲ ਹੀ ਵਿੱਚ ਕੈਟਰੀਨਾ ਕੈਫ ਆਪਣੇ ਕੋ-ਸਟਾਰ ਈਸ਼ਾਨ ਖੱਟਰ ਅਤੇ ਸਿਧਾਂਤ ਚੱਤੁਰਵੇਦੀ  ਦੇ ਨਾਲ ਇੱਕ ਫ਼ਿਲਮ ਪ੍ਰਮੋਸ਼ਨ ਦੇ ਈਵੈਂਟ 'ਤੇ ਪਹੁੰਚੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਪੈਪਰਾਜ਼ੀ ਵਾਇਰਲ ਭਿਆਨੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਕੈਟਰੀਨਾ ਢੋਲ ਦੇ ਡਗੇ  'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਹ ਈਸ਼ਾਨ ਖੱਟਰ ਅਤੇ ਸਿਧਾਂਤ ਚੱਤੁਰਵੇਦੀ ਨਾਲ ਪੂਰੇ ਪੰਜਾਬੀ ਅੰਦਾਜ਼ ਵਿੱਚ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ।

Image Source : Instagram

ਇਸ ਈਵੈਂਟ ਲਈ ਕੈਟਰੀਨਾ ਨੇ ਬਲੈਕ ਕਲਰ ਦੀ ਆਫ ਸ਼ੋਲਡਰ ਮਿਨੀ ਬਲੈਕ ਡਰੈੱਸ ਪਾਈ ਸੀ। ਈਵੈਂਟ ਖ਼ਤਮ ਹੋਣ ਤੋਂ ਬਾਅਦ  ਕੈਟਰੀਨਾ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਸਮੇਂ ਕੈਟਰੀਨਾ ਦਾ ਪੇਟ ਬਾਹਰ ਨਿਕਲਦਾ ਦੇਖਿਆ ਗਿਆ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

Image Source : Instagram

ਹੋਰ ਪੜ੍ਹੋ: Drugs Case: NCB ਨੇ ਆਪਣੇ ਹੀ ਅਧਿਕਾਰੀਆਂ ਵੱਲੋਂ ਕੀਤੀ ਜਾਂਚ 'ਚ ਦੱਸਿਆ ਖਾਮੀਆਂ, ਕਿਹਾ ਆਰੀਅਨ ਖ਼ਾਨ ਨੂੰ ਬਣਾਇਆ ਗਿਆ ਨਿਸ਼ਾਨਾ

ਫ਼ਿਲਮ ਪ੍ਰਮੋਸ਼ਨ ਦੇ ਦੌਰਾਨ ਕੈਟਰੀਨਾ ਦੇ ਇਸ ਪੰਜਾਬੀ ਸਵੈਗ ਨੂੰ ਵੇਖ ਫੈਨਜ਼ ਬੇਹੱਦ ਖੁਸ਼ ਹੋ ਗਏ। ਜਿਥੇ ਇੱਕ ਪਾਸੇ ਕੈਟਰੀਨਾ ਦੇ ਫੈਨਜ਼ ਉਨ੍ਹਾਂ ਨੂੰ ਭੰਗੜਾ ਪਾਉਂਦੇ ਹੋਏ ਵੇਖ ਕੇ ਬੇਹੱਦ ਖੁਸ਼ ਹੋਏ, ਉਥੇ ਹੀ ਦੂਜੇ ਪਾਸੇ ਕੁਝ ਫੈਨਜ਼ ਨੇ ਅਦਾਕਾਰਾ ਦੀ ਇਸ ਵੀਡੀਓ ਨੂੰ ਵੇਖਣ ਮਗਰੋਂ ਕਈ ਤਰ੍ਹਾਂ ਦੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਹਨ। ਵੀਡੀਓ 'ਚ ਕੈਟਰੀਨਾ ਦੇ ਵਧੇ ਹੋਏ ਢਿੱਡ ਨੂੰ ਵੇਖ ਕੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਅਦਾਕਾਰਾ ਗਰਭਵਤੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network