ਵਿੱਕੀ ਕੌਸ਼ਲ ਦੀ ਫਿਲਮ 'ਗੋਵਿੰਦਾ ਨਾਮ ਮੇਰਾ' 'ਚ ਰਣਬੀਰ ਕਪੂਰ ਦੀ ਐਂਟਰੀ 'ਤੇ ਨਾਰਾਜ਼ ਹੋਈ ਕੈਟਰੀਨਾ ਕੈਫ: ਰਿਪੋਰਟ

Reported by: PTC Punjabi Desk | Edited by: Pushp Raj  |  July 26th 2022 05:21 PM |  Updated: July 26th 2022 05:21 PM

ਵਿੱਕੀ ਕੌਸ਼ਲ ਦੀ ਫਿਲਮ 'ਗੋਵਿੰਦਾ ਨਾਮ ਮੇਰਾ' 'ਚ ਰਣਬੀਰ ਕਪੂਰ ਦੀ ਐਂਟਰੀ 'ਤੇ ਨਾਰਾਜ਼ ਹੋਈ ਕੈਟਰੀਨਾ ਕੈਫ: ਰਿਪੋਰਟ

Katrina Kaif unhappy: ਬਾਲੀਵੁੱਡ ਦੇ ਮਸ਼ਹੂਰ ਕਪਲ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਹਾਲ ਹੀ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਮਾਮਲੇ ਵਿੱਚ ਮੁੰਬਈ ਦੇ ਸਾਂਤਾਕਰੂਜ਼ ਪੁਲਿਸ ਸਟੇਸ਼ਨ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਹੁਣ ਧਮਕੀ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਖਬਰ ਹੈ ਕਿ ਕੈਟਰੀਨਾ ਕੈਫ ਆਪਣੇ ਐਕਸ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ ਜੁੜੀ ਇੱਕ ਖਬਰ ਨੂੰ ਲੈ ਕੇ ਪਰੇਸ਼ਾਨ ਹੋ ਗਈ ਹੈ।

image From instagram

ਦਰਅਸਲ, ਖ਼ਬਰ ਹੈ ਕਿ ਰਣਬੀਰ ਕਪੂਰ ਜਲਦ ਹੀ ਕੈਟਰੀਨਾ ਕੈਫ ਦੇ ਪਤੀ ਅਤੇ ਐਕਟਰ ਵਿੱਕੀ ਕੌਸ਼ਲ ਦੀ ਫਿਲਮ 'ਚ ਨਜ਼ਰ ਆਉਣਗੇ। ਤੁਹਾਨੂੰ ਦੱਸ ਦਈਏ ਕਿ ਵਿੱਕੀ ਕੌਸ਼ਲ ਆਪਣੀ ਫਿਲਮ 'ਗੋਵਿੰਦਾ ਮੇਰਾ ਨਾਮ' ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ 'ਚ ਹਨ।

ਇਸ ਫਿਲਮ 'ਚ ਉਹ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਇੱਕ ਪਰਿਵਾਰਕ ਕਾਮੇਡੀ ਡਰਾਮਾ ਫਿਲਮ ਹੋਵੇਗੀ ਅਤੇ ਇਸ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਪਿਛਲੇ ਸਾਲ ਕਰਨ ਜੌਹਰ ਨੇ ਫਿਲਮ ਦੇ ਕਿਰਦਾਰਾਂ ਦੇ ਤਿੰਨ ਵੱਖ-ਵੱਖ ਪੋਸਟਰ ਸ਼ੇਅਰ ਕੀਤੇ ਸਨ।

image From instagram

ਇਸ ਫਿਲਮ ਦੇ ਵਿੱਚ ਵਿੱਕੀ ਕੌਸ਼ਲ ਦੇ ਨਾਲ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਵੀ ਨਜ਼ਰ ਆਉਣਗੇ। ਮੀਡੀਆ ਰਿਪੋਰਟਸ ਮੁਤਾਬਕ ਖਬਰ ਹੈ ਕਿ ਇਸ ਫਿਲਮ 'ਚ ਰਣਬੀਰ ਕਪੂਰ ਵੀ ਕੈਮਿਓ ਰੋਲ ਕਰਨਗੇ।

ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰਣਬੀਰ ਨਾਲ ਵਿੱਕੀ ਦੀ ਇਹ ਦੂਜੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਸਾਲ 2018 'ਚ 'ਸੰਜੂ' 'ਚ ਨਜ਼ਰ ਆਏ ਸਨ। ਦੂਜੇ ਪਾਸੇ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਕੈਟਰੀਨਾ ਇਸ ਡੀਲ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ।

image From instagram

ਹੋਰ ਪੜ੍ਹੋ: ਵਿੱਕੀ ਤੇ ਕੈਟਰੀਨਾ ਨੂੰ ਧਮਕੀ ਦੇਣਾ ਪਿਆ ਭਾਰੀ, ਕੋਰਟ ਨੇ ਮੁਲਜ਼ਮ ਨੂੰ ਪੁਲਿਸ ਕਸਟਡੀ 'ਚ ਭੇਜਣ ਦਾ ਦਿੱਤਾ ਆਦੇਸ਼

ਦੱਸ ਦੇਈਏ ਕਿ ਇੱਕ ਸਮਾਂ ਸੀ ਜਦੋਂ ਰਣਬੀਰ ਅਤੇ ਕੈਟਰੀਨਾ ਦੀ ਜੋੜੀ ਕਾਫੀ ਲਾਈਮਲਾਈਟ ਵਿੱਚ ਸੀ। ਉਨ੍ਹਾਂ ਦੇ ਪਿਆਰ ਦੀ ਸ਼ੁਰੂਆਤ 2009 'ਚ ਆਈ ਫਿਲਮ 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਨਾਲ ਹੋਈ ਸੀ। ਸਾਲ-ਦਰ-ਸਾਲ ਦੋਵਾਂ ਦਾ ਪਿਆਰ ਵਧਣ ਲੱਗਾ ਅਤੇ ਖਬਰਾਂ ਆਈਆਂ ਕਿ ਦੋਵੇਂ ਲਿਵ ਇਨ 'ਚ ਰਹਿ ਰਹੇ ਹਨ। ਜਿੱਥੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਫੈਨਜ਼ 'ਚ ਉਡਣ ਲੱਗੀਆਂ ਸਨ, ਉਥੇ ਹੀ ਦੂਜੇ ਪਾਸੇ ਅਚਾਨਕ ਖਬਰ ਆਈ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਅੱਜ ਦੋਵੇਂ ਆਪੋ-ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਏ ਹਨ। ਜਿੱਥੇ ਰਣਬੀਰ ਦਾ ਵਿਆਹ ਆਲਿਆ ਭੱਟ ਨਾਲ ਹੋਇਆ ਹੈ। ਇਸ ਦੇ ਨਾਲ ਹੀ ਕੈਟਰੀਨਾ ਕੈਫ ਵੀ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਕੇ ਖੁਸ਼ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network