ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਕੰਮ ‘ਤੇ ਕੀਤੀ ਵਾਪਸੀ, ਸ਼ੁਰੂ ਕੀਤੀ ਇਸ ਨਵੀਂ ਫਿਲਮ ਦੀ ਸ਼ੂਟਿੰਗ

Reported by: PTC Punjabi Desk | Edited by: Lajwinder kaur  |  December 26th 2021 09:59 AM |  Updated: December 26th 2021 09:59 AM

ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਕੰਮ ‘ਤੇ ਕੀਤੀ ਵਾਪਸੀ, ਸ਼ੁਰੂ ਕੀਤੀ ਇਸ ਨਵੀਂ ਫਿਲਮ ਦੀ ਸ਼ੂਟਿੰਗ

ਇਸ ਮਹੀਨੇ ਹੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ । ਦੋਵਾਂ ਜਣੇ ਵਿਆਹ ਤੋਂ ਆਪੋ-ਆਪਣੇ ਕੰਮ 'ਤੇ ਵਾਪਸੀ ਕਰ ਲਈ ਹੈ। ਵਿਆਹ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਕੌਸ਼ਲ ਆਪਣਾ ਪਹਿਲਾ ਕ੍ਰਿਸਮਸ ਮਨਾ ਰਹੇ ਹਨ। ਜਿੱਥੇ ਵਿੱਕੀ ਕੌਸ਼ਲ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਕ੍ਰਿਸਮਸ ਮਨਾਉਣ ਲਈ ਮੁੰਬਈ ਵਾਪਸ ਆ ਗਏ ਹਨ, ਉੱਥੇ ਹੀ ਕੈਟਰੀਨਾ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕਰਦੇ ਹੋਏ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਕੈਟਰੀਨਾ ਤੋਂ ਪਹਿਲਾਂ ਵਿੱਕੀ ਨੇ ਵੀ ਫੈਨਜ਼ ਨੂੰ ਕੰਮ 'ਤੇ ਵਾਪਸੀ ਦੀ ਜਾਣਕਾਰੀ ਦਿੱਤੀ ਸੀ।

ਹੋਰ ਪੜ੍ਹੋ : ਧਨਸ਼੍ਰੀ ਵਰਮਾ ਤੇ ਯੁਜਵੇਂਦਰ ਚਾਹਲ ਕਸ਼ਮੀਰ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਬਰਫ 'ਚ 'ਟਿਪ ਟਿਪ ਬਰਸਾ ਪਾਣੀ' 'ਤੇ ਧਨਸ਼੍ਰੀ ਨੇ ਕੀਤਾ ਕਮਾਲ ਦਾ ਡਾਂਸ,ਦੇਖੋ ਵੀਡੀਓ

KATRINA KAIF AND VICKY KAUSHAL

ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਆਪਣੀ ਅਗਲੀ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਨਜ਼ਰ ਆ ਰਹੀ ਹੈ। ਜੀ ਹਾਂ ਵਿਆਹ ਦੇ 16 ਦਿਨਾਂ ਬਾਅਦ ਉਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਕੈਟਰੀਨਾ ਸਾਊਥ ਫਿਲਮਾਂ ਦੇ ਮਸ਼ਹੂਰ ਸਟਾਰ ਵਿਜੇ ਸੇਤੂਪਤੀ ਨਾਲ ਕੰਮ ਕਰ ਰਹੀ ਹੈ। ਉਹ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਫਿਲਮ 'ਮੇਰੀ ਕ੍ਰਿਸਮਸ' 'ਚ ਨਜ਼ਰ ਆਵੇਗੀ। ਕੈਟਰੀਨਾ ਨੇ ਫ਼ਿਲਮ ਦੀ ਟੀਮ ਨਾਲ ਇਕ ਤਸਵੀਰ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ ‘S.W.A.T PUNJAB’ ਦਾ ਐਲਾਨ

ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਲਿਖਿਆ, ''ਨਵੀਂ ਸ਼ੁਰੂਆਤ, ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੇ ਨਾਲ ਸੈੱਟ 'ਤੇ ਵਾਪਸੀ Merry Christmas!। ਕੈਟਰੀਨਾ ਨੇ ਅੱਗੇ ਲਿਖਿਆ, ਮੈਂ ਹਮੇਸ਼ਾ ਤੋਂ ਸ਼੍ਰੀਰਾਮ ਸਰ ਨਾਲ ਕੰਮ ਕਰਨਾ ਚਾਹੁੰਦੀ ਸੀ। ਥ੍ਰਿਲਰ ਕਹਾਣੀ ਸੁਣਾਉਣ ਦੀ ਗੱਲ ਆਉਂਦੀ ਹੈ ਤਾਂ ਸ਼੍ਰੀਰਾਮ ਸਰ ਇੱਕ ਮਾਸਟਰ ਹਨ ਅਤੇ ਉਨ੍ਹਾਂ ਦੁਆਰਾ ਨਿਰਦੇਸ਼ਿਤ ਕੀਤਾ ਜਾਣਾ ਸਨਮਾਨ ਦੀ ਗੱਲ ਹੈ। ਇਸ ਤੋਂ ਇਲਾਵਾ, ਉਸਨੇ ਲਿਖਿਆ ਕਿ ਰਮੇਸ਼ ਤੋਰਾਨੀ ਅਤੇ ਸੰਜੇ ਰਾਉਤੇਰੇ ਦੁਆਰਾ ਨਿਰਮਿਤ ਅਤੇ ਅਭਿਨੇਤਾ ਵਿਜੇ ਸੇਤੂਪਤੀ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਪੋਸਟ ‘ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।

Katrina Kaif

ਕੈਟਰੀਨਾ ਨੇ ਹਾਲ ਹੀ 'ਚ ਵਿਆਹ ਤੋਂ ਬਾਅਦ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਕਾਫੀ ਵਾਇਰਲ ਹੋਈਆਂ ਸਨ, ਚਾਹੇ ਉਹ ਕੈਟਰੀਨਾ ਦੀ ਪਹਿਲੀ ਰਸੋਈ ਹੋਵੇ ਜਾਂ ਫਿਰ ਹੱਥ 'ਤੇ ਮਹਿੰਦੀ ਦੀਆਂ ਤਸਵੀਰਾਂ। ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਹ ਸਲਮਾਨ ਖ਼ਾਨ ਦੇ ਨਾਲ ਟਾਈਗਰ-3 ਚ ਵੀ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network