ਪਤੀ ਵਿੱਕੀ ਕੌਸ਼ਲ ਨੂੰ ਮਿਲ ਕੇ ਮੁੜ ਮੁੰਬਈ ਪਰਤੀ ਕੈਟਰੀਨਾ ਕੈਫ, ਦੇਖੋ ਵੀਡੀਓ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਇੰਦੌਰ 'ਚ ਕੁਆਲਿਟੀ ਟਾਈਮ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ। ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਕੈਟਰੀਨਾ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ।
image From instagram
ਦੱਸ ਦਈਏ ਕਿ ਇਨ੍ਹੀਂ ਦਿਨੀਂ ਵਿੱਕੀ ਕੌਸ਼ਲ ਇੰਦੌਰ ਵਿੱਚ ਹਨ। ਉਹ ਆਪਣੀ ਆਉਣ ਵਾਲੀ ਫਿਲਮ ਲੁੱਕਾ ਛੁੱਪੀ-2 ਦੀ ਸ਼ੂਟਿੰਗ ਕਰ ਰਹੇ ਹਨ। ਕੈਟਰੀਨਾ ਦੀਆਂ ਇਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉੱਥੇ ਪੂਰਾ ਹਫ਼ਤਾ ਬਿਤਾਉਣ ਤੋਂ ਬਾਅਦ ਕੈਟਰੀਨਾ ਮੁੰਬਈ ਵਾਪਿਸ ਆ ਗਈ ਹੈ।
ਹੋਰ ਪੜ੍ਹੋ :ਫਰਹਾਨ ਅਖਤਰ ਨੇ ਖਾਸ ਅੰਦਾਜ਼ 'ਚ ਪਿਤਾ ਜਾਵੇਦ ਅਖਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ
ਕੈਟਰੀਨਾ ਦੀ ਇਹ ਵੀਡੀਓ ਇੱਕ ਸੋਸ਼ਲ਼ ਮੀਡੀਆ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਇੱਕ ਗੁਲਾਬੀ ਰੰਗ ਦੀ ਹੂਡੀ ਸ਼ਰਟ 'ਚ ਨਜ਼ਰ ਆ ਰਹੀ ਹੈ। ਉਸ ਨੇ ਬਲੈਕ ਜੀਨਸ ਅਤੇ ਕਾਲੇ ਸਨੀਕਰਸ ਪਾਏ ਹੋਏ ਹਨ। ਕੈਟਰੀਨਾ ਨੇ ਆਪਣੇ ਵਾਲਾਂ ਦੀ ਉੱਚੀ ਪੋਨੀਟੇਲ ਬਣਾਈ ਹੈ। ਇਸ ਦੇ ਨਾਲ ਹੀ ਉਸ ਨੇ ਕੋਰੋਨਾ ਪ੍ਰੋਟੋਕਾਲ ਨੂੰ ਧਿਆਨ 'ਚ ਰੱਖਦੇ ਹੋਏ ਚਿਹਰੇ 'ਤੇ ਮਾਸਕ ਵੀ ਲਾਇਆ ਹੈ।
View this post on Instagram
ਕੈਟਰੀਨਾ ਕੈਫ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇੱਕ ਯੂਜ਼ਰ ਨੇ ਵਿੱਕੀ ਕੌਸ਼ਲ ਤੇ ਕੈਟਰੀਨਾ ਨੂੰ ਬਾਲੀਵੁੱਡ ਦਾ ਸਭ ਤੋਂ ਬੈਸਟ ਕਪਲ ਦੱਸਿਆ। ਇੱਕ ਹੋਰ ਯੂਜ਼ਰ ਨੇ ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖਿਆ, 'ਦਿ ਕੂਈਨ ਇਜ਼ ਬੈਕ।'
ਦੱਸ ਦਈਏ ਕਿ ਸਾਲ 2021 ਵਿੱਚ 9 ਦਸੰਬਰ ਨੂੰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਨੇ ਵਿਆਹ ਕਰਵਾਇਆ। ਕੈਟਰੀਨਾ ਆਪਣੇ ਪਤੀ ਵਿੱਕੀ ਨੂੰ ਮਿਲਣ ਲਈ ਇੰਦੌਰ ਗਈ ਸੀ। ਇਥੇ ਦੋਹਾਂ ਨੇ ਇੱਕਠੇ ਕੁਆਲਟੀ ਟਾਈਮ ਬਤੀਤ ਕੀਤਾ ਅਤੇ ਲੋਹੜੀ ਤੇ ਸੰਗਰਾਦ ਦਾ ਤਿਉਹਾਰ ਵੀ ਮਨਾਇਆ।
image From instagram
ਹੋਰ ਪੜ੍ਹੋ : ਅਦਾਕਾਰਾ ਉਰਫੀ ਜਾਵੇਦ ਇੱਕ ਵਾਰ ਮੁੜ ਤੋਂ ਆਪਣੀ ਡਰੈੱਸ ਕਾਰਨ ਚਰਚਾ ‘ਚ ਆਈ, ਵੀਡੀਓ ਹੋ ਰਿਹਾ ਵਾਇਰਲ
ਜੇਕਰ ਕੈਟਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਨਾਲ ਫ਼ਿਲਮ ਟਾਈਗਰ-3 ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਦੇ ਨਾਲ ਫਰਹਾਨ ਅਖਤਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਜੀ ਲੇ ਜ਼ਾਰਾ' 'ਚ ਵੀ ਨਜ਼ਰ ਆਵੇਗੀ।