ਕੈਟਰੀਨਾ ਕੈਫ ਨੇ ਕੀਤੀ ਬੱਲੇਬਾਜ਼ੀ, ਅਦਾਕਾਰਾ ਨੇ ਆਪਣੀ ਖੂਬਸੂਰਤ ਅਦਾਵਾਂ ਦੇ ਨਾਲ ਕੀਤਾ ਸਭ ਨੂੰ ਕਲੀਨ ਬੋਲਡ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  October 30th 2022 05:18 PM |  Updated: October 30th 2022 05:20 PM

ਕੈਟਰੀਨਾ ਕੈਫ ਨੇ ਕੀਤੀ ਬੱਲੇਬਾਜ਼ੀ, ਅਦਾਕਾਰਾ ਨੇ ਆਪਣੀ ਖੂਬਸੂਰਤ ਅਦਾਵਾਂ ਦੇ ਨਾਲ ਕੀਤਾ ਸਭ ਨੂੰ ਕਲੀਨ ਬੋਲਡ, ਦੇਖੋ ਵੀਡੀਓ

Katrina Kaif played cricket: ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2022 ਵਿੱਚ ਦੱਖਣੀ ਅਫਰੀਕਾ ਨਾਲ ਮੈਚ ਦੌਰਾਨ ਟੀਮ ਇੰਡੀਆ ਨੂੰ ਚੀਅਰ ਕਰਨ ਲਈ ਫ਼ਿਲਮ 'ਫੋਨ ਭੂਤ' ਦੀ ਟੀਮ ਪਹੁੰਚੀ। ਕੈਟਰੀਨਾ ਕੈਫ, ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨੇ ਸਟੂਡੀਓ ਵਿੱਚ ਕੁਝ ਮਹਾਨ ਕ੍ਰਿਕੇਟਰਾਂ ਨਾਲ ਕ੍ਰਿਕੇਟ ਖੇਡਿਆ। ਇਸ ਮੌਕੇ 'ਤੇ ਪੀਲੇ ਰੰਗ ਦੀ ਡਰੈੱਸ 'ਚ ਪਹੁੰਚੀ ਕੈਟਰੀਨਾ ਕੈਫ ਕਾਫੀ ਖੂਬਸੂਰਤ ਲੱਗ ਰਹੀ ਸੀ ਅਤੇ ਜਦੋਂ ਕੈਟਰੀਨਾ ਕੈਫ ਨੇ ਬੱਲੇਬਾਜ਼ੀ ਲਈ ਬੱਲਾ ਚੁੱਕਿਆ ਤਾਂ ਚੰਗੇ-ਚੰਗੇ ਗੇਂਦਬਾਜ਼ ਵੀ ਕਲੀਨ ਬੋਲਡ ਹੋ ਗਏ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਧੀ ਵਾਮਿਕਾ ਨਾਲ ਕੀਤੀ ਕੋਲਕਾਤਾ ਦੀ ਸੈਰ, ਮਾਂ-ਧੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

 Katrina played cricket image source: twitter 

ਕੈਟਰੀਨਾ ਕੈਫ ਦਾ ਮੈਚ ਖੇਡਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਅਤੇ ਫੈਨ ਪੇਜਾਂ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ 'ਚ ਹਰਭਜਨ ਨੂੰ ਗੇਂਦਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ ਜਦਕਿ ਕੈਟਰੀਨਾ ਕੈਫ ਸਟੂਡੀਓ 'ਚ ਚੌਕੇ-ਛੱਕੇ ਮਾਰਦੀ ਨਜ਼ਰ ਆ ਰਹੀ ਹੈ। ਈਸ਼ਾਨ ਅਤੇ ਸਿਧਾਂਤ ਨੇ ਫੀਲਡਿੰਗ ਕੀਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Bollywood superstar Katrina Kaif played cricket image source: twitter

ਕੈਟਰੀਨਾ ਕੈਫ ਸਟਾਰਰ ਇਸ ਹਾਰਰ ਕਾਮੇਡੀ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਜੋ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਫ਼ਿਲਮ ਨੂੰ ਲੈ ਕੇ ਕਾਫੀ ਚਰਚਾ ਹੈ ਪਰ ਦੇਖਣਾ ਹੋਵੇਗਾ ਕਿ ਫ਼ਿਲਮ ਬਾਕਸ ਆਫਿਸ 'ਤੇ ਕੀ ਕਮਾਲ ਕਰ ਸਕਦੀ ਹੈ।

Katrina Kaif played cricket viral pics image source: twitter

ਇਹ ਫਿਲਮ 4 ਨਵੰਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਕੈਟਰੀਨਾ ਕੈਫ, ਦੁਨੀਆ ਦੀ ਸਭ ਤੋਂ ਖੂਬਸੂਰਤ ਭੂਤ, ਆਪਣੇ ਦੋ ਭੂਤ-ਪ੍ਰੇਤਾਂ, ਈਸ਼ਾਨ ਅਤੇ ਸਿਧਾਂਤ ਚਤੁਰਵੇਦੀ ਦੇ ਨਾਲ, ਫਿਲਮ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਗੁਰਮੀਤ ਸਿੰਘ ਦੁਆਰਾ ਨਿਰਦੇਸ਼ਿਤ ਅਤੇ ਰਵੀ ਸ਼ੰਕਰਨ ਅਤੇ ਜਸਵਿੰਦਰ ਸਿੰਘ ਬਾਠ ਦੁਆਰਾ ਲਿਖੀ ਗਈ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ।

 

 

View this post on Instagram

 

A post shared by yogen shah (@yogenshah_s)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network