Trending:
ਇੰਡੋ ਵੈਸਟਰਨ ਲੁੱਕ 'ਚ ਨਜ਼ਰ ਆਏ ਸੰਨੀ ਕੌਸ਼ਲ, ਭਰਜਾਈ ਕੈਟਰੀਨਾ ਕੈਫ ਨੇ ਕੀਤੀ ਦਿਓਰ ਦੀ ਤਾਰੀਫ
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਬਹੁਤ ਹੀ ਹੈਂਡਸਮ ਅਤੇ ਸਟਾਈਲਿਸ਼ ਲੱਗ ਰਹੇ ਨੇ। ਸੰਨੀ ਕੌਸ਼ਲ ਦੀ ਭਰਜਾਈ ਕੈਟਰੀਨਾ ਕੈਫ ਨੇ ਕਮੈਂਟ ਕਰਕੇ ਦਿਓਰ ਦੀ ਤਾਰੀਫ ਕੀਤੀ ਹੈ।
image From instagram
ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਕੈਪਸ਼ਨ 'ਚ ਲਿਖਿਆ ਹੈ, " ਪੋਜ਼ ਲਾਈਕ ਆ ਕਿੰਗ, ਡਰੈਸ ਅਪ ਲਾਈਕ ਆ ਵਾਰੀਅਰ। "
View this post on Instagram
ਇਨ੍ਹਾਂ ਤਸਵੀਰਾਂ ਦੇ ਵਿੱਚ ਸੰਨੀ ਕੌਸ਼ਲ ਇੱਕ ਕਾਲੇ ਰੰਗ ਦੇ ਆਊਟਫਿਟ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇੱਕ ਇੰਡੋ ਵੈਸਟਰਨ ਡਰੈਸ ਪਾਈ ਹੋਈ ਹੈ। ਇਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਸਟਾਈਲਿਸ਼ ਚੱਪਲਾਂ ਪਾਈਆਂ ਹੋਈਆਂ ਹਨ।
image From instagram
ਸੰਨੀ ਕੌਸ਼ਲ ਬਲੈਕ ਰੰਗ ਦੇ ਇਸ ਇੰਡੋ ਵੈਸਟਰਨ ਆਊਟਫਿਟ ਵਿੱਚ ਬਹੁਤ ਹੀ ਹੈਂਡਸਮ ਵਿਖਾਈ ਦੇ ਰਹੇ ਹਨ। ਉਨ੍ਹਾਂ ਦੇ ਇਸ ਲੁੱਕ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਦੀ ਭਰਜਾਈ ਕੈਟਰੀਨਾ ਕੈਫ ਨੇ ਕਮੈਂਟ ਕਰਕੇ ਤਾਰੀਫ਼ ਕੀਤੀ ਹੈ। ਕੈਟਰੀਨਾ ਨੇ ਆਪਣੇ ਦਿਓਰ ਦੀ ਇਸ ਪੋਸਟ 'ਤੇ ਕਮੈਂਟ ਕੀਤਾ, " Vibe hai vibe hai "। ਕੈਟਰੀਨਾ ਦੇ ਇਸ ਕਮੈਂਟ ਤੋਂ ਬਾਅਦ ਫੈਨਜ਼ ਸੰਨੀ ਤੇ ਕੈਟਰੀਨਾ ਕੈਫ ਦੋਹਾਂ ਦੀ ਤਾਰੀਫ ਕਰ ਰਹੇ ਹਨ।

ਸੰਨੀ ਕੌਸ਼ਲ ਦੀ ਇਸ ਪੋਸਟ ਨੂੰ ਹੁਣ ਤੱਕ , 2 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ, ਹਜ਼ਾਰਾਂ ਦੀ ਗਿਣਤੀ 'ਚ ਫੈਨਜ਼ ਨੇ ਇਸ ਪੋਸਟ ਉੱਤੇ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਸੰਨੀ ਦੇ ਲਈ ਲਿਖਿਆ, " ਭਾਈ ਸਾਹਿਬ ਕੀ ਤੁਸੀਂ ਰਣਵੀਰ ਸਿੰਘ ਨੂੰ ਤਾਂ ਨਹੀਂ ਮਿਲ ਆਏ। ਕਿਸੇ ਨੇ ਕਿਹਾ ਭਾਈ ਰਣਵੀਰ ਸਿੰਘ ਨੂੰ ਟੱਕਰ ਦੇਣ ਆਇਆ ਹੈ। ਕੁਝ ਲੋਕਾਂ ਨੇ ਕੈਟਰੀਨਾ ਦੀ ਤਾਰੀਫ ਕਰਦੇ ਹੋਏ ਲਿਖਿਆ, ਕਿਊਟ ਦਿਓਰ ਤੇ ਭਰਜਾਈ ਸੰਨੀ ਤੇ ਕੈਟਰੀਨਾ ਜੀ।