ਸਲਮਾਨ ਖਾਨ ਤੋਂ ਬਾਅਦ ਕੈਟਰੀਨਾ ਕੈਫ ਨੇ ਵੀ ਲਗਾਏ ਚੌਕੇ-ਛੱਕੇ, ਦੇਖੋ ਵੀਡਿਓ
ਬਾਲੀਵੁੱਡ ਐਕਟਰੈੱਸ ਕੈਟਰੀਨਾ ਕੈਫ ਏਨੀਂ ਦਿਨੀਂ ਫਿਲਮ ਭਾਰਤ ਦੀ ਸ਼ੂਟਿੰਗ ਵਿੱਚ ਕਾਫੀ ਬਿਜ਼ੀ ਹੈ । ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਕੈਟਰੀਨਾ ਕ੍ਰਿਕੇਟ ਖੇਡਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਵਿੱਚ ਕੈਟਰੀਨਾ ਚੌਕੇ ਛੱਕੇ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ਭਾਰਤ ਦੀ ਸ਼ੂਟਿੰਗ ਦੇ ਪੈਕਅੱਪ ਤੋਂ ਬਾਅਦ ਕ੍ਰਿਕਟ। ਵਰਲਡ ਕੱਪ ਨੇੜੇ ਆ ਰਿਹਾ ਹੈ ।
https://www.instagram.com/p/Bs7S2Jwg2Zf/?utm_source=ig_embed
ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਸਾaਥ ਕੋਰੀਅਨ ਡਰਾਮਾ ਫਿਲਮ "ਅੋਡ ਟੂ ਮਾਈ ਫਾਦਰ" ਤੇ ਅਧਾਰਿਤ ਹੈ । ਫਿਲਮ ਵਿੱਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ, ਸੁਨੀਲ ਗਰੋਵਰ, ਨੋਰਾ ਫਤੇਹੀ, ਜੈਕੀ ਸ਼ਰਾਫ ਮੁੱਖ ਕਿਰਦਾਰ ਵਿੱਚ ਹਨ । ਫਿਲਮ ਦਾ ਨਿਰਦੇਸ਼ਨ ਅਲੀ ਅਬਾਸ ਜਫਰ ਨੇ ਕੀਤਾ ਹੈ । ਫਿਲਮ ਇਸੇ ਸਾਲ ਈਦ ਦੇ ਮੌਕੇ ਤੇ ਰਿਲੀਜ਼ ਕੀਤੀ ਜਾਵੇਗੀ ।