ਪਤੀ ਵਿੱਕੀ ਕੌਸ਼ਲ ਨਾਲ ਜਨਮਦਿਨ ਮਨਾਉਣ ਮਾਲਦੀਪ ਪਹੁੰਚੀ ਕੈਟਰੀਨਾ ਕੈਫ, ਜਾਣੋ ਅਦਾਕਾਰਾ ਬਾਰੇ ਖ਼ਾਸ ਗੱਲਾਂ
Katrina Kaif Birthday: ਅੱਜ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਜਨਮਦਿਨ ਹੈ। ਵਿਆਹ ਤੋਂ ਬਾਅਦ ਇਹ ਕੈਟਰੀਨਾ ਦਾ ਪਹਿਲਾ ਜਨਮਦਿਨ ਹੈ। ਕੈਟਰੀਨਾ ਕੈਫ ਆਪਣੇ ਪਤੀ ਵਿੱਕੀ ਕੌਸ਼ਲ ਤੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾ ਰਹੀ ਹੈ। ਆਓ ਕੈਟਰੀਨਾ ਕੈਫ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਬਾਰੇ ਖ਼ਾਸ ਗੱਲਾਂ।
ਦੱਸ ਦਈਏ ਕਿ ਬੀਤੇ ਦਿਨ ਕੈਟਰੀਨਾ ਕੈਫ ਨੂੰ ਮੁੰਬਈ ਏਅਰਪੋਰਟ ਉੱਤੇ ਪਤੀ ਵਿੱਕੀ ਕੌਸ਼ਲ ਨਾਲ ਸਪਾਟ ਕੀਤਾ ਗਿਆ। ਇਸ ਦੌਰਾਨ ਇਹ ਕਪਲ ਕੈਜ਼ੁਅਲ ਲੁੱਕ ਵਿੱਚ ਨਜ਼ਰ ਆਏ। ਅੱਜ ਕੈਟਰੀਨਾ ਕੈਫ ਆਪਣੇ 39ਵਾਂ ਜਨਮਦਿਨ ਮਨਾ ਰਹੀ ਹੈ। ਉਹ ਪਤੀ ਅਤੇ ਦੋਸਤਾਂ ਨਾਲ ਮਾਲਦੀਵ ਵਿੱਚ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।
ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਮੁਹੰਮਦ ਕੈਫ ਅਤੇ ਮਾਤਾ ਦਾ ਨਾਮ ਸੁਜ਼ੈਨ ਹੈ। ਕੈਟਰੀਨਾ ਕੈਫ ਦੀਆਂ ਤਿੰਨ ਭੈਣਾਂ ਹਨ ਜੋ ਉਸ ਤੋਂ ਵੱਡੀਆਂ ਹਨ ਅਤੇ ਤਿੰਨ ਛੋਟੀਆਂ ਭੈਣਾਂ ਅਤੇ ਇੱਕ ਵੱਡਾ ਭਰਾ ਹੈ। ਉਸ ਦੇ ਪਰਿਵਾਰ ਦੀ ਹਾਲਤ ਸ਼ੁਰੂ ਵਿੱਚ ਬਹੁਤ ਖਰਾਬ ਸੀ। ਇਸ ਬੁਰੀ ਹਾਲਤ ਕਾਰਨ ਉਸ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਪਿਆ। ਮਾੜੀ ਮਾਲੀ ਹਾਲਤ ਕਾਰਨ ਉਸ ਦੀ ਜ਼ਿਆਦਾਤਰ ਪੜ੍ਹਾਈ ਟਿਊਸ਼ਨ ਅਧਿਆਪਕਾਂ ਤੋਂ ਘਰ 'ਚ ਹੀ ਹੋਈ।
ਕੈਟਰੀਨਾ ਕੈਫ ਦੇ ਕਰੀਅਰ ਦੀ ਸ਼ੁਰੂਆਤ ਸਿਰਫ 14 ਸਾਲ ਦੀ ਛੋਟੀ ਉਮਰ 'ਚ ਹੋਈ ਸੀ। ਇਸ ਉਮਰ 'ਚ ਉਸ ਨੇ ਪਹਿਲੀ ਵਾਰ ਮਾਡਲਿੰਗ ਕੀਤੀ। ਉਸ ਨੇ ਮਾਡਲਿੰਗ ਵਿੱਚ ਚੰਗਾ ਨਾਮ ਕਮਾਇਆ ਸੀ। ਇਸ ਕਾਰਨ ਉਨ੍ਹਾਂ ਨੂੰ ਸਾਲ 2003 'ਚ ਫਿਲਮ 'Boom' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ 'ਚ ਉਨ੍ਹਾਂ ਨਾਲ ਮੈਗਾਸਟਾਰ ਅਮਿਤਾਭ ਬੱਚਨ ਵੀ ਨਜ਼ਰ ਆਏ ਸਨ। ਇਸ ਦੌਰਾਨ ਕੈਟਰੀਨਾ ਕੈਫ ਨੂੰ ਵੀ ਕਈ ਬ੍ਰਾਂਡਸ ਐਂਡੋਰਸ ਕਰਨ ਲਈ ਮਿਲੇ। ਉਨ੍ਹਾਂ ਦੀ ਪਹਿਲੀ ਫਿਲਮ 'ਬੂਮ' ਬਾਕਸ ਆਫਿਸ 'ਤੇ ਫਲਾਪ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੇਲਗੂ ਫਿਲਮ ਵੱਲ ਰੁਖ਼ ਕੀਤਾ ਅਤੇ ਤੇਲਗੂ ਦੀ ਪਹਿਲੀ ਫਿਲਮ 'ਮੱਲਿਸਵਰੀ' ਵਿੱਚ ਕੰਮ ਕੀਤਾ।
ਕੈਟਰੀਨਾ ਕੈਫ ਰਾਮ ਗੋਪਾਲ ਵਰਮਾ ਦੀ ਫਿਲਮ 'ਸਰਕਾਰ' 'ਚ ਵੀ ਨਜ਼ਰ ਆਈ ਸੀ। ਪਰ ਉਨ੍ਹਾਂ ਨੂੰ ਸਾਲ 2005 'ਚ ਆਈ ਫਿਲਮ 'ਮੈਂ ਪਿਆਰ ਕਿਉਂ ਕਿਆ' ਤੋਂ ਵੱਡਾ ਬ੍ਰੇਕ ਮਿਲਿਆ। ਇਸ ਫਿਲਮ 'ਚ ਉਸ ਦੇ ਉਲਟ ਸਲਮਾਨ ਖਾਨ ਨਜ਼ਰ ਆਏ ਸਨ। ਇਹ ਫਿਲਮ ਉਸ ਸਮੇਂ ਹਿੱਟ ਸਾਬਤ ਹੋਈ ਸੀ।
ਇਸ ਫਿਲਮ ਦੀ ਬਦੌਲਤ ਕੈਟਰੀਨਾ ਕੈਫ ਨੇ ਬਾਲੀਵੁੱਡ 'ਚ ਆਪਣੀ ਪਕੜ ਮਜ਼ਬੂਤ ਕਰ ਲਈ ਸੀ। ਇਸ ਤੋਂ ਬਾਅਦ ਕੈਟਰੀਨਾ ਕੈਫ ਨੇ ਅਕਸ਼ੇ ਕੁਮਾਰ ਨਾਲ 'ਹਮਕੋ ਦੀਵਾਨਾ ਕਰ ਗਏ' 'ਚ ਕੰਮ ਕੀਤਾ ਜੋ ਹਿੱਟ ਸਾਬਤ ਹੋਈ। ਇਸ ਫਿਲਮ 'ਚ ਕੈਟਰੀਨਾ ਅਤੇ ਅਕਸ਼ੈ ਤੋਂ ਇਲਾਵਾ ਬਿਪਾਸ਼ਾ ਬਾਸੂ ਵੀ ਨਜ਼ਰ ਆਈ ਸੀ, ਜਿਨ੍ਹਾਂ ਦੇ ਕੰਮ ਦੀ ਵੀ ਕਾਫੀ ਤਾਰੀਫ ਹੋਈ ਸੀ। ਹੁਣ ਤੱਕ ਕੈਟਰੀਨਾ ਨੇ ਕਈ ਬਾਲੀਵੁੱਡ ਸੈਲੇਬਸ ਨਾਲ ਕੰਮ ਕੀਤਾ ਹੈ, ਇਨ੍ਹਾਂ 'ਚ ਸਲਮਾਨ ਖਾਨ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਸਣੇ ਹੋਰਨਾਂ ਕਈ ਸੈਲਬਸ ਦਾ ਨਾਂਅ ਵੀ ਸ਼ਾਮਿਲ ਹੈ।
Image Source: Instagram
ਹੋਰ ਪੜ੍ਹੋ: GOOD NEWS: ਪ੍ਰਿਯੰਕਾ ਚੋਪੜਾ ਮੁੜ ਬਣੀ ਚਾਚੀ, ਜੇਠਾਣੀ ਸੋਫੀ ਨੇ ਦਿੱਤਾ ਬੇਟੀ ਨੂੰ ਜਨਮ
ਜੇਕਰ ਵਰਕ ਫਰੰਟ ਦੀ ਗੱਲ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ ਫੋਨ ਭੂਤ ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਸਲਮਾਨ ਖਾਨ ਨਾਲ 'ਟਾਈਗਰ 3' 'ਚ ਵੀ ਨਜ਼ਰ ਆਵੇਗੀ।
ਇਸ ਦੇ ਨਾਲ ਹੀ ਵਿੱਕੀ ਕੌਸ਼ਲ ਇਸ ਸਮੇਂ ਕੁਝ ਵੱਖਰੀਆਂ ਫਿਲਮਾਂ ਵਿੱਚ ਕੰਮ ਕਰ ਰਹੇ ਹਨ। ਉਹ ਮੇਘਨਾ ਗੁਲਜ਼ਾਰ ਦੀ ਬਾਇਓਪਿਕ 'ਸਾਮ ਬਹਾਦਰ' ਦੀ ਤਿਆਰੀ ਕਰ ਰਿਹਾ ਹੈ। ਅਦਾਕਾਰਾ ਕੋਲ ਪੋਸਟ-ਪ੍ਰੋਡਕਸ਼ਨ 'ਚ 'ਮੇਰਾ ਨਾਮ ਗੋਵਿੰਦਾ' ਹੈ। ਵਿੱਕੀ ਇੱਕ ਕਾਮੇਡੀ ਡਰਾਮਾ ਫਿਲਮ ਵਿੱਚ ਸਾਰਾ ਅਲੀ ਖਾਨ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ।