ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇਸ ਲਈ ਕਰਵਾਈ ਸੀ ਸੀਕ੍ਰੇਟ ਵੈਡਿੰਗ! ਕੈਟਰੀਨਾ ਨੇ ਦੱਸੀ ਸੱਚਾਈ

Reported by: PTC Punjabi Desk | Edited by: Pushp Raj  |  August 31st 2022 04:26 PM |  Updated: August 31st 2022 04:51 PM

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇਸ ਲਈ ਕਰਵਾਈ ਸੀ ਸੀਕ੍ਰੇਟ ਵੈਡਿੰਗ! ਕੈਟਰੀਨਾ ਨੇ ਦੱਸੀ ਸੱਚਾਈ

Truth about Katrina Kaif and Vicky Kaushal secret marriage : ਬਾਲੀਵੁੱਡ ਦੇ ਮਸ਼ਹੂਰ ਕਪਲ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ। ਇਸ ਜੋੜੀ ਨੇ ਆਪਣੇ ਵਿਆਹ ਤੱਕ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸੀਕ੍ਰੇਟ ਰੱਖਿਆ ਹੋਇਆ ਸੀ ਤੇ ਅਚਾਨਕ ਇਸ ਜੋੜੀ ਨੇ ਆਪਣੀ ਸੀਕ੍ਰੇਟ ਵੈਡਿੰਗ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਆਪਣੀ ਸੀਕ੍ਰੇਟ ਵੈਡਿੰਗ ਨੂੰ ਲੈ ਕੇ ਕੈਟਰੀਨਾ ਕੈਫ ਨੇ ਵੱਡਾ ਖੁਲਾਸਾ ਕੀਤਾ ਹੈ ਆਓ ਜਾਣਦੇ ਹਾਂ ਕਿ ਕੈਟਰੀਨਾ ਨੇ ਕੀ ਕਿਹਾ ਹੈ।

Image Source: Instagram

ਜਿੱਥੇ ਇੱਕ ਪਾਸੇ ਬਾਲੀਵੁੱਡ ਸੈਲੇਬਸ ਪੂਰੇ ਧੂਮਧਾਮ ਨਾਲ ਆਪਣੇ ਵਿਆਹ ਸਮਾਗਮਾਂ ਦਾ ਆਯੋਜਨ ਕਰਦੇ ਹਨ, ਉਥੇ ਹੀ ਦੂਜੇ ਪਾਸੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਹਮੇਸ਼ਾ ਆਪਣੀ ਲਵ ਸਟੋਰੀ ਨੂੰ ਸੀਕ੍ਰੇਟ ਰੱਖਿਆ। ਦੋਹਾਂ ਨੂੰ ਕਈ ਵਾਰ ਇਕੱਠੇ ਸਪਾਟ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ। ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਦੋਹਾਂ ਨੇ ਸੀਕ੍ਰੇਟ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਖ਼ੁਦ ਕੈਟਰੀਨਾ ਕੈਫ ਨੇ ਇਸ ਸੀਕ੍ਰੇਟ ਵੈਡਿੰਗ ਕਰਨ ਦੇ ਪਿਛੇ ਦੀ ਸੱਚਾਈ ਦੱਸੀ ਹੈ।

ਹਾਲ ਹੀ ਵਿੱਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਫਿਲਮਫੇਅਰ ਅਵਾਰਡਸ ਵਿੱਚ ਸ਼ਿਰਕਤ ਕਰਨ ਪਹੁੰਚੇ। ਸ਼ੋਅ ਦੌਰਾਨ ਵਿੱਕੀ ਕੌਸ਼ਲ ਨੂੰ ਫ਼ਿਲਮ 'ਸਰਦਾਰ ਊਧਮ ਸਿੰਘ' ਵਿੱਚ ਬਿਹਤਰੀਨ ਅਦਾਕਾਰੀ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ। ਇਸ ਅਵਾਰਡ ਸ਼ੋਅ ਦੌਰਾਨ ਪੱਤਰਕਾਰਾਂ ਨੇ ਇਸ ਜੋੜੇ ਕੋਲੋਂ ਸੀਕ੍ਰੇਟ ਵੈਡਿੰਗ ਬਾਰੇ ਸਵਾਲ ਪੁੱਛਿਆ ਤਾਂ ਇਸ ਦਾ ਜਵਾਬ ਦਿੰਦੇ ਹੋਏ ਕੈਟਰੀਨਾ ਕੈਫ ਨੇ ਸੱਚਾਈ ਦਾ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਫੈਸਲਾ ਕਿਉਂ ਲਿਆ।

Image Source: Instagram

ਕੈਟਰੀਨਾ ਨੇ ਆਪਣੇ ਜਵਾਬ ਵਿੱਚ ਕਿਹਾ, "ਮੈਨੂੰ ਲੱਗਦਾ ਹੈ ਕਿ ਇਸ ਨੂੰ ਨਿੱਜੀ ਰੱਖਣ ਦੀ ਕੋਸ਼ਿਸ਼ ਕਰਨ ਨਾਲੋਂ, ਅਸੀਂ ਬਦਕਿਸਮਤੀ ਨਾਲ, ਕੋਵਿਡ -19 ਕਾਰਨ ਲੱਗੀਆਂ ਪਾਬੰਦੀਆਂ ਨਾਲ ਘਿਰੇ ਹੋਏ ਸੀ। ਤੁਸੀਂ ਸਾਰੇ ਹੀ ਜਾਣਦੇ ਹੋ ਕਿ ਮੇਰਾ ਪਰਿਵਾਰ ਕੋਵਿਡ -19 ਨਾਲ ਨਿੱਜੀ ਤੌਰ 'ਤੇ ਪ੍ਰਭਾਵਿਤ ਹੋਇਆ ਹੈ, ਅਤੇ ਇਹ ਉਹ ਚੀਜ਼ ਸੀ ਜਿਸ ਨੂੰ ਤੁਹਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ। ਇਸ ਲਈ ਸਾਨੂੰ ਅਜਿਹਾ ਫੈਸਲਾ ਲੈਣਾ ਪਿਆ।"

ਕੈਟਰੀਨਾ ਕੈਫ ਨੇ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਸਾਲ ਬਹੁਤ ਵਧੀਆ ਰਿਹਾ ਹੈ, ਪਰ ਇਹ ਉਹ ਚੀਜ਼ ਸੀ ਜਿਸ ਬਾਰੇ ਅਸੀਂ ਸੱਚਮੁੱਚ ਸਾਵਧਾਨ ਰਹਿਣਾ ਚਾਹੀਦਾ ਸੀ, ਪਰ ਵਿਆਹ ਦਾ ਸਮਾਂ ਬਹੁਤ ਸੁੰਦਰ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਬਹੁਤ ਖੁਸ਼ ਹਾਂ।"

Image Source: Instagram

ਹੋਰ ਪੜ੍ਹੋ: ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਆਪਣੇ ਘਰ ਕੀਤਾ ਬੱਪਾ ਦਾ ਸਵਾਗਤ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਪਿਛਲੇ ਸਾਲ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਇੱਕ ਰਿਜ਼ੋਰਟ ਵਿੱਚ ਹੋਇਆ ਸੀ। ਇਸ ਵਿਆਹ 'ਚ ਮਹਿਜ਼ ਉਨ੍ਹਾਂ ਦਾ ਪਰਿਵਾਰ ਅਤੇ ਕੁਝ ਖ਼ਾਸ ਦੋਸਤ ਹੀ ਸ਼ਾਮਿਲ ਹੋਏ। ਉਸ ਸਮੇਂ ਇਹ ਕਪਲ ਆਪਣੇ ਸੀਕ੍ਰੇਟ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਿਹਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network