ਕੈਟਰੀਨਾ ਕੈਫ ਨੇ ਫ਼ਿਲਮ "ਭਾਰਤ" ਦੇ ਸੈੱਟ ਤੋਂ ਸਾਂਝਾ ਕੀਤੀ ਇਹ ਵੀਡੀਓ

Reported by: PTC Punjabi Desk | Edited by: Rajan Sharma  |  August 24th 2018 08:55 AM |  Updated: August 24th 2018 09:01 AM

ਕੈਟਰੀਨਾ ਕੈਫ ਨੇ ਫ਼ਿਲਮ "ਭਾਰਤ" ਦੇ ਸੈੱਟ ਤੋਂ ਸਾਂਝਾ ਕੀਤੀ ਇਹ ਵੀਡੀਓ

ਮਸ਼ੂਰਰ ਅਤੇ ਬੇਹੱਦ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ katrina kaif ਅੱਜ ਕੱਲ ਫ਼ਿਲਮ ‘ਭਾਰਤ’ bollywood film ਦੀ ਸ਼ੂਟਿੰਗ ਲਈ ਬਹੁਤ ਰੁੱਝੀ ਹੋਈ ਹੈ| ਜਦ ਕੀ ਸਲਮਾਨ ਖਾਨ ਆਪਣੀ ਸ਼ੂਟਿੰਗ ਪਹਿਲਾ ਹੀ ਸ਼ੁਰੂ ਕਰ ਚੁੱਕੇ ਸੀ| ਕੈਟਰੀਨਾ ਨੇ ਹਾਲ ਹੀ ‘ਚ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸਾਂਝਾ ਕੀਤੀਆਂ ਹੈ| ਸਲਮਾਨ ਖਾਨ ਦੁਆਰਾ ਵੀ ਕਾਫੀ ਟਾਈਮ ਬਾਅਦ ਸ਼ਰਟਲੈਸ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।

https://twitter.com/KatrinaKaifFB/status/1032234304020140032

ਕੈਟਰੀਨਾ ਨੇ ਵੀ ਫ਼ਿਲਮ ਦੇ ਸੈੱਟ ਤੋਂ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਫ਼ਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਟੀਮ ਨੂੰ ਗਾਈਡ ਕਰਦੇ ਨਜ਼ਰ ਆ ਰਹੇ ਹਨ|

ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ ਅਗਲੇ ਸਾਲ ਈਦ ਤੇ ਰਿਲੀਜ ਹੋ ਰਹੀ ਹੈ | ਇਸ ਫ਼ਿਲਮ ਦੇ ਟੀਜ਼ਰ ਨੂੰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹ ਫ਼ਿਲਮ bollywood film ਕਾਫੀ ਦੇਸ਼ ਭਗਤੀ ਅਤੇ ਰਿਸ਼ਤਿਆਂ ਉੱਤੇ ਅਧਾਰਿਤ ਹੋਵੇਗੀ | ਇਸ ਫ਼ਿਲਮ ਦੇ ਟੀਜ਼ਰ ਵਿੱਚ ”ਸਲਮਾਨ ਖਾਨ”  ਤਾਂ ਨਹੀਂ ਦਿੱਸ ਰਹੇ ਪਰ ਓਹਨਾ ਦੀ ਅਵਾਜ ਜਰੂਰ ਸੁਨਣ ਨੂੰ ਮਿਲ ਰਹੀ ਅਤੇ ਉਹ ਕਹਿ ਰਹੇ ਹਨ ਕਿ ” ਬਾਬੂ ਜੀ ਕਹਿੰਦੇ ਸਨ, ” ਕੁੱਝ ਰਿਸ਼ਤੇ ਜ਼ਮੀਨ ਨਾਲ ਹੁੰਦੇ ਹਨ ਅਤੇ ਕੁੱਝ ਖੂਨ ਨਾਲ ‘ ਮੇਰੇ ਕੋਲ ਦੋਵੇਂ ਹੀ ਸਨ | ” ਸਭ ਤੋਂ ਦਿਲਚਾਪਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ” ਸਲਮਾਨ ਖਾਨ ” ਦੇ ਨਾਲ ” ਕੈਟਰੀਨਾ ਕੈਫ” katrina kaif  ਮੁਖ ਭੂਮਿਕਾ ਵਿੱਚ ਦਿਖਾਈ ਦੇਣਗੇ ਅਤੇ ਇਹਨਾਂ ਤੋਂ ਇਲਾਵਾ ਤੱਬੂ, ਦਿਸ਼ਾ ਪਟਾਨੀ, ਨੋਰਾ ਫਤੇਹੀ, ਸੁਨੀਲ ਗਰੋਵਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ | ਸਲਮਾਨ ਦੀ ਇਸ ਫਿਲਮ ਦੀ ਸ਼ੂਟਿੰਗ ਮਾਲਟਾ ਵਿੱਚ ਹੋ ਰਹੀ ਹੈ | ਇਸ ਫ਼ਿਲਮ ਦਾ ਨਿਰਦੇਸ਼ਕ ਅਲੀ ਅੱਬਾਸ ਜਫਰ ਦੁਆਰਾ ਕੀਤਾ ਜਾ ਰਿਹਾ ਹੈ|

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network