Karva Chauth 2022: ਕਰਵਾ ਚੌਥ ਦੇ ਵਰਤ ਦੌਰਾਨ ਗਰਭਵਤੀ ਮਹਿਲਾਵਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਖਿਆਲ
Karva Chauth fasting during pregnancy: ਸਾਲ 2022 ਦੇ ਵਿੱਚ ਕਰਵਾ ਚੌਥ ਦਾ ਵਰਤ 13 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਹ ਸੁਹਾਗਨ ਮਹਿਲਾਵਾਂ ਦਾ ਤਿਉਹਾਰ ਹੈ। ਸੁਹਾਗਨ ਔਰਤਾਂ ਇਹ ਵਰਤ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਸੁਰੱਖਿਆ ਲਈ ਰੱਖਦੀਆਂ ਹਨ।
Image Source: Google
ਹਾਲਾਂਕਿ, ਗਰਭਵਤੀ ਮਹਿਲਾਵਾਂ ਨੂੰ ਵਰਤ ਰੱਖਣ ਦੀ ਮਨਾਹੀ ਹੈ, ਇਸ ਲਈ ਕਈ ਗਰਭਵਤੀ ਔਰਤਾਂ ਦੇ ਦਿਮਾਗ ਵਿੱਚ ਇਹ ਸਵਾਲ ਬਣਿਆ ਰਹਿੰਦਾ ਹੈ ਕਿ ਕੀ ਉਹ ਕਰਵਾ ਚੌਥ ਦਾ ਵਰਤ ਰੱਖ ਸਕਦੀਆਂ ਹਨ ? ਜੀ ਹਾਂ ਗਰਭਵਤੀ ਮਹਿਲਾਵਾਂ ਇਸ ਵਰਤ ਨੂੰ ਕਰ ਸਕਦੀਆਂ ਹਨ, ਪਰ ਇਸ ਵਰਤ ਦੌਰਾਨ ਉਨ੍ਹਾਂ ਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖ ਕੇ ਉਹ ਆਪਣਾ ਵਰਤ ਅਸਾਨੀ ਨਾਲ ਕਰ ਸਕਦੀਆਂ ਹਨ।
ਪ੍ਰੈਗਨੈਂਸੀ ਦੇ ਦੌਰਾਨ ਕਰਵਾ ਚੌਥ ਦਾ ਵਰਤ
ਗਰਭ ਅਵਸਥਾ ਦੌਰਾਨ, ਗਰਭਵਤੀ ਮਹਿਲਾ ਵੱਲੋਂ ਲਈ ਗਈ ਖੁਰਾਕ ਨਾਲ ਹੀ ਉਸ ਦੇ ਹੋਣ ਵਾਲੇ ਬੱਚੇ ਨੂੰ ਪੋਸ਼ਣ ਮਿਲਦਾ ਹੈ। ਇਹੀ ਕਾਰਨ ਹੈ ਕਿ ਗਰਭ ਅਵਸਥਾ ਦੇ 9 ਮਹੀਨਿਆਂ ਦੌਰਾਨ ਔਰਤਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਕਿਹਾ ਜਾਂਦਾ ਹੈ। ਕਿਉਂਕਿ ਬੱਚੇ ਦਾ ਵਿਕਾਸ ਉਨ੍ਹਾਂ ਦੀ ਖੁਰਾਕ 'ਤੇ ਨਿਰਭਰ ਕਰਦਾ ਹੈ। ਅਜਿਹੇ 'ਚ ਜੇਕਰ ਗਰਭਵਤੀ ਔਰਤ ਵਰਤ ਰੱਖਦੀ ਹੈ ਅਤੇ ਦਿਨ ਭਰ ਕੁਝ ਨਹੀਂ ਖਾਂਦੀ ਹੈ ਤਾਂ ਬੱਚਾ ਵੀ ਪੂਰਾ ਦਿਨ ਭੁੱਖਾ ਰਹਿੰਦਾ ਹੈ, ਜੋ ਕਿ ਉਸ ਦੇ ਵਿਕਾਸ ਲਈ ਠੀਕ ਨਹੀਂ ਹੈ।
ਮਹਿਲਾ ਡਾਕਟਰਾਂ ਮੁਤਾਬਕ ਜਿਹੜੀਆਂ ਔਰਤਾਂ ਗਰਭ ਅਵਸਥਾ ਦੌਰਾਨ ਵੀ ਕਰਵਾ ਚੌਥ ਦਾ ਵਰਤ ਰੱਖਣਾ ਚਾਹੁੰਦੀਆਂ ਹਨ, ਉਹ ਮਹਿਲਾਵਾਂ ਵਰਤ ਦੇ ਦੌਰਾਨ ਫਲ ਤੇ ਤਰਲ ਪਦਾਰਥ ਲੈ ਸਕਦੀਆਂ ਹਨ। ਇਸ ਦੌਰਾਨ ਉਹ ਨਾਰੀਅਲ ਪਾਣੀ, ਫਲਾਂ ਦਾ ਰਸ, ਦੁੱਧ ਅਤੇ ਤਾਜ਼ੇ ਫਲਾਂ ਦੀ ਸਮੂਦੀ ਲੈ ਸਕਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਪੂਰਾ ਦਿਨ ਵਰਤ ਰੱਖਣਾ ਚਾਹੁੰਦੇ ਹੋ, ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ। ਤੁਹਾਡੀ ਸਿਹਤ ਦੀ ਸਥਿਤੀ 'ਤੇ ਨਿਰਭਰ ਕਰਦਿਆਂ, ਡਾਕਟਰ ਤੁਹਾਨੂੰ ਦੱਸੇਗਾ ਕਿ ਤੁਸੀਂ ਵਰਤ ਰੱਖ ਸਕਦੇ ਹੋ ਜਾਂ ਨਹੀਂ।
Image Source: Google
ਵਰਤ ਰੱਖਦੇ ਸਮੇਂ ਗਰਭਵਤੀ ਮਹਿਲਾਵਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਖਿਆਲ
ਗਰਭ ਅਸਵਥਾ ਦੌਰਾਨ ਫਲਹਾਰੀ ਤੇ ਤਰਲ ਪਦਾਰਥਾਂ ਦਾ ਸੇਵਨ ਕਰਦੇ ਹੋਏ ਵਰਤ ਰੱਖਣਾ ਇੱਕ ਸਿਹਤਮੰਦ ਵਿਕਲਪ ਹੈ। ਇਸ ਨਾਲ ਤੁਹਾਨੂੰ ਆਇਰਨ ਆਦਿ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਰਹਿਣਗੇ।
ਵਰਤ ਦੇ ਦੌਰਾਨ ਬਹੁਤ ਜ਼ਿਆਦਾ ਮਿੱਠੇ ਭੋਜਨ ਅਤੇ ਕੈਫੀਨ ਵਾਲੇ ਪੀਣ ਵਾਲੇ ਪਦਾਰਥ ਜਿਵੇਂ ਕੌਫੀ, ਚਾਹ ਤੋਂ ਦੂਰ ਰਹੋ।
ਜੇਕਰ ਵਰਤ ਦੇ ਦੌਰਾਨ ਪੀਣ ਵਾਲੇ ਪਦਾਰਥਾਂ ਦੇ ਸੇਵਨ ਦੀ ਇਜਾਜ਼ਤ ਹੈ, ਤਾਂ ਨਿਯਮਤ ਅੰਤਰਾਲਾਂ 'ਤੇ ਪਾਣੀ, ਦੁੱਧ ਜਾਂ ਤਾਜ਼ਗੀ ਦੇਣ ਵਾਲੇ ਜੂਸ ਆਦਿ ਪੀਂਦੇ ਰਹੋ।
ਵਰਤ ਦੇ ਦੌਰਾਨ ਬਹੁਤ ਜ਼ਿਆਦਾ ਮਿੱਠੇ ਜਾਂ ਤਲੇ ਹੋਏ ਭੋਜਨ ਦਾ ਸੇਵਨ ਨਾ ਕਰੋ।
ਸ਼ਾਂਤ ਰਹੋ ਅਤੇ ਤਣਾਅਪੂਰਨ ਸਥਿਤੀਆਂ ਤੋਂ ਬਚੋ। ਕੰਮ ਦਾ ਦਬਾਅ ਅਤੇ ਤੁਹਾਡੀ ਰੁਟੀਨ ਅਤੇ ਖੁਰਾਕ ਵਿੱਚ ਬਦਲਾਅ ਸਰੀਰ 'ਤੇ ਤਣਾਅ ਵਧਾ ਸਕਦੇ ਹਨ।
Image Source: Google
ਹੋਰ ਪੜ੍ਹੋ: ਕਰਵਾ ਚੌਥ 2022: ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਉਣਗੀਆਂ ਇਹ ਅਭਿਨੇਤਰੀਆਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਵਰਤ ਦੇ ਦੌਰਾਨ ਤੁਹਾਡੀ ਪਾਚਨ ਪ੍ਰਣਾਲੀ ਹੌਲੀ ਹੋ ਜਾਂਦੀ ਹੈ, ਇਸ ਲਈ ਆਪਣਾ ਵਰਤ ਹੌਲੀ-ਹੌਲੀ ਖ਼ਤਮ ਕਰੋ। ਪਹਿਲਾਂ ਇੱਕ ਛੋਟਾ ਗਲਾਸ ਜੂਸ ਜਾਂ ਨਾਰੀਅਲ ਪਾਣੀ ਪੀਓ ਅਤੇ ਫਿਰ ਹਲਕਾ ਭੋਜਨ ਕਰੋ।
ਗਰਭਵਤੀ ਮਹਿਲਾਵਾਂ ਇਸ ਵਰਤ ਦੌਰਾਨ ਡਾਕਟਰਾਂ ਵੱਲੋਂ ਦੱਸੀ ਗਈ ਆਪਣੀਆਂ ਦਵਾਈਆਂ ਜ਼ਰੂਰ ਲੈਣ।