ਕਾਰਤਿਕ ਆਰਯਨ ਸਟਾਰਰ ਫਿਲਮ 'Bhool Bhulaiyaa 2' ਜਲਦ ਹੀ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖ ਸਕੋਗੇ ਫਿਲਮ

Reported by: PTC Punjabi Desk | Edited by: Pushp Raj  |  June 17th 2022 03:19 PM |  Updated: June 17th 2022 03:31 PM

ਕਾਰਤਿਕ ਆਰਯਨ ਸਟਾਰਰ ਫਿਲਮ 'Bhool Bhulaiyaa 2' ਜਲਦ ਹੀ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖ ਸਕੋਗੇ ਫਿਲਮ

Bhool Bhulaiyaa 2 OTT Release Date: ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਇੰਨ੍ਹੀ ਦਿਨੀਂ ਆਪਣੀ ਫਿਲਮ 'ਭੂਲ ਭੁਲਾਇਆ 2' ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ। ਕਾਰਤਿਕ ਆਰਯਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ 'ਭੂਲ ਭੁਲਾਇਆ 2' ਨੇ ਹੁਣ ਤੱਕ 175 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ ਤੇ ਬੀਤੇ ਦੋ ਹਫ਼ਤਿਆਂ ਤੋਂ ਇਹ ਫਿਲਮ ਬਾਕਸ ਆਫਿਸ 'ਤੇ ਲਗਾਤਾਰ ਹਿੱਟ ਰਹੀ ਹੈ। ਹੁਣ ਇਹ ਖ਼ਬਰਾਂ ਹਨ ਕਿ ਬਾਕਸ ਆਫਿਸ 'ਤੇ ਕਾਮਯਾਬੀ ਤੋਂ ਬਾਅਦ ਫਿਲਮ ਮੇਕਰਸ ਨੇ ਇਸ ਫਿਲਮ 'ਭੂਲ ਭੁਲਾਇਆ 2' ਨੂੰ ਜਲਦ ਹੀ OTT ਪਲੇਟਫਾਰਮ 'ਤੇ ਵੀ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਕਾਰਤਿਕ ਆਰਯਨ ਦੀ ਇਹ ਫਿਲਮ 'ਭੂਲ ਭੁਲਾਇਆ 2' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਇਹ ਫਿਲਮ 175 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ ਅਤੇ ਹੁਣ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਭੂਲ ਭੁਲਾਈਆ 2 ਹੁਣ ਸਿਨੇਮਾਘਰਾਂ ਤੋਂ ਬਾਅਦ OTT ਪਲੇਟਫਾਰਮ 'ਤੇ ਧਮਾਲ ਮਚਾਉਣ ਲਈ ਤਿਆਰ ਹੈ।

ਕਿਸ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼ ?

ਨੈਟਫਲਿਕਸ (Netflix) ਨੇ ਹਾਲ ਹੀ ਵਿੱਚ ਇਹ ਐਲਾਨ ਕੀਤਾ ਹੈ ਕਿ ਕਾਰਤਿਕ ਆਰਯਨ ਤੇ ਕਿਆਰਾ ਅਡਵਾਨੀ ਦੀ ਫਿਲਮ 'ਭੂਲ ਭੁਲਾਇਆ 2' ਸਿਨੇਮਾਘਰਾਂ ਤੋਂ ਬਾਅਦ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਨੈਟਫਲਿਕਸ ਉੱਤੇ ਰਿਲੀਜ਼ ਕੀਤਾ ਜਾਵੇਗਾ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ।

Image Source: Instagram

ਕਿਸ ਤਰੀਕ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ 'ਭੂਲ ਭੁਲਾਇਆ 2'?

Netflix ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਭੂਲ ਭੁਲਾਇਆ 2 ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। 'ਭੂਲ ਭੁਲਾਇਆ 2' ਦਾ ਵੀਡੀਓ ਸ਼ੇਅਰ ਕਰਦੇ ਹੋਏ ਨੈੱਟਫਲਿਕਸ ਨੇ ਲਿਖਿਆ- ਅਸੀਂ ਇਸ ਰਿਲੀਜ਼ ਡੇਟ ਦਾ ਦਿਨ-ਰਾਤ ਇੰਤਜ਼ਾਰ ਕਰ ਰਹੇ ਸੀ। 'ਭੂਲ ਭੁਲਾਇਆ 2' 19 ਜੂਨ ਨੂੰ Netflix ਉੱਤੇ ਆ ਰਹੀ ਹੈ।

'ਭੂਲ ਭੁਲਈਆ 2' ਦੀ ਰਿਲੀਜ਼ ਡੇਟ ਜਾਣ ਕੇ ਫੈਨਜ਼ ਕਾਫੀ ਉਤਸ਼ਾਹਿਤ ਹੋ ਗਏ ਹਨ। ਉਹ ਇਸ ਪੋਸਟ 'ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ। ਦੂਜੇ ਪਾਸੇ, ਇੱਕ ਹੋਰ ਫੈਨ ਨੇ ਲਿਖਿਆ- ਐਤਵਾਰ ਨੂੰ ਫੰਨ ਡੇਅ ਹੋਵੇਗਾ। ਓ ਬੱਲੇ ਬੱਲੇ। ਹੁਣੇ ਹੁਣੇ ਪੌਪਕੌਰਨ ਮਿਲਿਆ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ – ਇੰਤਜ਼ਾਰ ਨਹੀਂ ਕਰ ਸਕਦਾ, ਨੈਟਫਲਿਕਸ ਸਾਨੂੰ ਹੋਰ ਉਤਸ਼ਾਹਿਤ ਕਰ ਰਿਹਾ ਹੈ।

Image Source: Instagram

ਹੋਰ ਪੜ੍ਹੋ: ਰਾਜਕੁਮਾਰ ਰਾਓ ਸਟਾਰਰ ਫਿਲਮ 'HIT: The First Case' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ 'ਭੂਲ ਭੁਲਾਇਆ 2' ਰਿਲੀਜ਼ ਤੋਂ ਬਾਅਦ ਚੌਥੇ ਹਫਤੇ ਵੀ ਧਮਾਲ ਮਚਾ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਆਪਣੀ ਪਕੜ ਬਣਾਈ ਰੱਖੀ ਹੈ। 'ਭੂਲ ਭੁਲਾਇਆ 2' ਨੇ ਸ਼ੁੱਕਰਵਾਰ ਨੂੰ 1.12 ਕਰੋੜ ਦਾ ਕਾਰੋਬਾਰ ਕੀਤਾ ਹੈ। ਹੁਣ ਫਿਲਮ ਦਾ ਕੁਲ ਕਲੈਕਸ਼ਨ 176.14 ਕਰੋੜ ਹੋ ਗਿਆ ਹੈ।

'ਭੂਲ ਭੁਲਾਇਆ 2' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਕਾਰਤਿਕ ਦੇ ਨਾਲ ਕਿਆਰਾ ਅਡਵਾਨੀ, ਤੱਬੂ, ਰਾਜਪਾਲ ਯਾਦਵ ਅਤੇ ਸੰਜੇ ਮਿਸ਼ਰਾ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਹਨ।

 

 

View this post on Instagram

 

A post shared by Netflix India (@netflix_in)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network