ਕਾਰਤਿਕ ਤੇ ਕਿਆਰਾ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ' ਦਾ ਪਹਿਲਾ ਸ਼ੂਟਿੰਗ ਸ਼ੈਡਿਊਲ ਪੂਰਾ ਕਰਨ ਮਗਰੋਂ ਟੀਮ ਨਾਲ ਜਸ਼ਨ ਮਨਾਉਂਦੇ ਆਏ ਨਜ਼ਰ,ਵੇਖੋ ਵੀਡੀਓ
Kartik Aaryan, Kiara Adavni video: ਫ਼ਿਲਮ 'ਭੂਲ ਭੁਲਇਆ 2' ਦੀ ਸਫਲਤਾ ਤੋਂ ਬਾਅਦ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਹਿੱਟ ਜੋੜੀ ਮੁੜ ਬਾਕਸ ਆਫਿਸ 'ਤੇ ਧਮਾਲਾਂ ਪਾਉਣ ਲਈ ਤਿਆਰ ਹੈ। ਇਹ ਆਨ ਸਕ੍ਰੀਨ ਜੋੜੀ ਜਲਦ ਹੀ ਆਪਣੀ ਨਵੀਂ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਵੇਗੀ। ਇਸ ਫ਼ਿਲਮ ਦਾ ਪਹਿਲਾ ਸ਼ੂਟਿੰਗ ਸ਼ੈਡਿਊਲ ਪੂਰਾ ਹੋ ਚੁੱਕਾ ਹੈ।
Image Source: Instagram
ਦੱਸ ਦਈਏ ਕਿ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਫ਼ਿਲਮ 'ਭੂਲ ਭੁਲਇਆ 2' ਤੋਂ ਬਾਅਦ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ' ਵਿੱਚ ਮੁੜ ਇੱਕਠੇ ਕੰਮ ਕਰਦੇ ਹੋਏ ਵਿਖਾਈ ਦੇਣਗੇ। ਪਿਛਲੇ ਕਈ ਦਿਨਾਂ ਤੋਂ ਦੋਵੇਂ ਕਲਾਕਾਰ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ, ਹਾਲ ਹੀ ਵਿੱਚ ਇਸ ਫ਼ਿਲਮ ਦਾ ਪਹਿਲਾਂ ਸ਼ੂਟਿੰਗ ਸ਼ੈਡਿਊਲ ਪੂਰਾ ਹੋ ਚੁੱਕਾ ਹੈ।
Image Source: Instagram
ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ, ਫ਼ਿਲਮ ਦਾ ਪਹਿਲਾ ਸ਼ੂਟਿੰਗ ਸ਼ੈਡਿਊਲ ਪੂਰਾ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਆਰੀਅਨ ਨੇ ਕੈਪਸ਼ਨ ਦੇ ਵਿੱਚ ਲਿਖਿਆ, 'ਦੁਸਹਿਰੇ ਦੇ ਦਿਨ, ਇੱਕ ਮਹੀਨੇ ਲਗਾਤਾਰ, ਪਰ ਮਜ਼ੇਦਾਰ ਪਹਿਲੇ ਸ਼ੈਡਿਊਲ ਦਾ ਅੰਤ ਹੋ ਗਿਆ, ਅਸੀਂ ਸਭ ਨੇ ਮਿਲ ਕੇ ਇਸ ਦਿਨ ਦਾ ਖੂਬ ਆਨੰਦ ਮਾਣਿਆ। "
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਅਤੇ ਕਿਆਰਾ ਫ਼ਿਲਮ ਦੀ ਪੂਰੀ ਟੀਮ ਨਾਲ ਮਿਲ ਕੇਕ ਕੱਟਦੇ ਹੋਏ ਅਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ' ਅਗਲੇ ਸਾਲ 29 ਜੂਨ, 2023 ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਸਮੀਰ ਵਿਧਵਾਂਸ ਵੱਲੋਂ ਨਿਰਦੇਸ਼ਿਤ ਅਤੇ ਸਾਜਿਦ ਨਾਡਿਆਡਵਾਲਾ ਅਤੇ ਨਮਾਹ ਪਿਕਚਰਸ ਵੱਲੋਂ ਤਿਆਰ ਕੀਤੀ ਜਾ ਰਹੀ ਹੈ।
Image Source: Instagram
ਜੇਕਰ ਕਾਰਤਿਕ ਆਰੀਅਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ 'ਫਰੈਡੀ', 'ਸ਼ਹਿਜ਼ਾਦਾ' ਅਤੇ ਕਬੀਰ ਖ਼ਾਨ ਦੀ ਅਨਟਾਈਟਲ ਫ਼ਿਲਮ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਕਿਆਰਾ ਹਾਲ ਹੀ 'ਚ ਵਰੁਣ ਧਵਨ ਨਾਲ ਫ਼ਿਲਮ 'ਜੁਗ ਜੁਗ ਜੀਓ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ 'ਗੋਵਿੰਦਾ ਨਾਮ ਮੇਰਾ' ਦੇ ਨਾਲ ਤੇਲਗੂ ਫਿਲਮ 'RC15' 'ਚ ਵੀ ਨਜ਼ਰ ਆਵੇਗੀ।
View this post on Instagram