'ਕਾਇਲੀ ਬਾਬਾ' ਦਾ 'ਭੂਲ ਭੁੱਲਈਆ-2' ਦੇ ਟਾਈਟਲ ਟ੍ਰੈਕ ‘ਤੇ ਡਾਂਸ ਵੇਖ ਖ਼ੁਸ਼ ਹੋਏ ਕਾਰਤਿਕ ਆਰੀਅਨ, ਕੀਤੀ ਤਾਰੀਫ਼
ਤਨਜ਼ਾਨੀਆ ਦੇ Internet sensation ਕਾਇਲੀ ਪਾਲ ਇੱਕ ਵਾਰ ਫਿਰ ਤੋਂ ਆਪਣੇ ਵੀਡੀਓ ਕਰਕੇ ਸੁਰਖੀਆਂ 'ਚ ਬਣ ਗਿਆ ਹੈ। ਇਸ ਵਾਰ ਤਾਂ ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਾਇਲੀ ਪਾਲ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘Dhokebaaz’ ਹੋਇਆ ਰਿਲੀਜ਼, ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ ਨੇ ਲਗਾਇਆ ਸ਼ਾਨਦਾਰ ਐਕਟਿੰਗ ਦਾ ਤੜਕਾ
Image Source: instagram
ਇਸ ਵੀਡੀਓ ‘ਚ ਕਾਇਲੀ ਪਾਲ ਕਾਰਤਿਕ ਆਰੀਅਨ ਦੀ ਆਉਣ ਵਾਲੀ ਫ਼ਿਲਮ ‘bhool bhulaiyaa 2’ ਦੀ ਟਾਈਟਲ ਟ੍ਰੈਕ ਉੱਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂ ਇਹ ਵੀਡੀਓ ਕਾਰਤਿਕ ਕੋਲ ਪਹੁੰਚੀ ਤਾਂ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ। ਇੰਸਟਾਗ੍ਰਾਮ ਅਕਾਉਂਟ ਉੱਤੇ ਕਾਇਲੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਰੂਹ ਬਾਬਾ ਨਹੀਂ ਕਾਇਲੀ ਬਾਬਾ ਹੈ #ZigZagStep reaches East Africa’। ਇਸ ਵੀਡੀਓ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕਾਇਲੀ ਦੇ ਡਾਂਸ ਦੀ ਤਾਰੀਫ ਕਰ ਰਹੇ ਹਨ।
Image Source: instagram
ਵੀਡੀਓ 'ਚ ਦੇਖ ਸਕਦੇ ਹੋ ਕਾਇਲੀ ਪਾਲ ਬਹੁਤ ਹੀ ਸ਼ਾਨਦਾਰ ਡਾਂਸ ਮੂਵ ਦਿਖਾ ਰਿਹਾ ਹੈ। ਕਾਇਲੀ ਦਾ ਡਾਂਸ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਦੱਸ ਦਈਏ ਕਾਰਤਿਕ ਆਰੀਅਨ ਦੀ ਫ਼ਿਲਮ ਭੂਲ ਭੁੱਲਈਆ 20 ਮਈ ਰਿਲੀਜ਼ ਹੋ ਰਹੀ ਹੈ।
Image Source: instagram
ਦੱਸ ਦਈਏ ਕੁਝ ਸਮੇਂ ਪਹਿਲਾਂ ਬਾਲੀਵੁੱਡ ਗੀਤ ਲਿਪ ਸਿੰਕ ਰਾਹੀਂ ਸੋਸ਼ਲ ਮੀਡੀਆ ‘ਤੇ ਧਮਾਲ ਮਚਾਉਣ ਵਾਲੇ ਕਾਇਲੀ ਪਾਲ ਉੱਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਸੀ। ਜਿਸ 'ਚ ਉਹ ਬਾਲ-ਬਾਲ ਬਚੇ ਸਨ। ਇਸ ਹਮਲੇ ਦੀ ਜਾਣਕਾਰੀ ਖੁਦ ਕਾਇਲੀ ਪਾਲ ਨੇ ਦਿੱਤੀ ਹੈ।
View this post on Instagram