ਸ਼ਾਹਿਦ ਕਪੂਰ ਦੇ ਘਰ ਕਿਰਾਏ 'ਤੇ ਰਹਿਣਗੇ ਕਾਰਤਿਕ ਆਰੀਅਨ, ਕਿਰਾਇਆ ਸੁਣ ਕੇ ਹੋ ਜਾਓਗੇ ਹੈਰਾਨ
Karthik Aryan in Shahid Kapoor's house: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸ਼ਹਿਜ਼ਾਦਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਪਿਛਲੇ ਲੰਬੇ ਸਮੇਂ ਤੋਂ ਕਾਰਤਿਕ ਆਰੀਅਨ ਮੁੰਬਈ ਵਿੱਚ ਆਪਣੇ ਲਈ ਇੱਕ ਚੰਗੇ ਘਰ ਦੀ ਤਲਾਸ਼ ਵਿੱਚ ਸਨ। ਆਖ਼ਿਰਕਾਰ ਉਨ੍ਹਾਂ ਦੀ ਤਲਾਸ਼ ਖ਼ਤਮ ਹੋ ਗਈ ਹੈ।
image source Instagram
ਦੱਸ ਦਈਏ ਕਿ ਕਾਰਤਿਕ ਆਰੀਅਨ ਨੂੰ ਆਖ਼ਿਰ ਜੋ ਘਰ ਮਿਲਿਆ ਹੈ, ਇਹ ਘਰ ਕਿਸੇ ਹੋਰ ਦਾ ਨਹੀਂ ਬਲਕਿ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦਾ ਜੁਹੂ ਵਾਲਾ ਬੰਗਲਾ ਹੈ। ਕਾਰਤਿਕ ਆਰੀਅਨ ਨੇ ਸ਼ਾਹਿਦ ਕਪੂਰ ਦਾ ਜੁਹੂ ਬੰਗਲਾ ਕਿਰਾਏ 'ਤੇ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਆਰੀਅਨ ਨੂੰ ਇਸ ਘਰ ਲਈ ਹਰ ਮਹੀਨੇ ਮੋਟੀ ਰਕਮ ਅਦਾ ਕਰਨੀ ਪਵੇਗੀ।
ਮੀਡੀਆ ਰਿਪੋਰਟਸ ਦੇ ਮੁਤਾਬਕ ਕਾਰਤਿਕ ਆਰੀਅਨ ਨੇ ਇਸ ਆਲੀਸ਼ਾਨ ਬੰਗਲੇ ਲਈ 45 ਲੱਖ ਰੁਪਏ ਦੀ ਸਕਿਓਰਿਟੀ ਜਮ੍ਹਾਂ ਕਰਵਾਈ ਹੈ। ਸਮਝੌਤੇ ਮੁਤਾਬਕ ਕਾਰਤਿਕ ਆਰੀਅਨ ਪਹਿਲੇ ਸਾਲ ਸ਼ਾਹਿਦ ਕਪੂਰ ਨੂੰ ਹਰ ਮਹੀਨੇ 7.50 ਲੱਖ ਰੁਪਏ ਕਿਰਾਇਆ ਦੇ ਤੌਰ 'ਤੇ ਅਦਾ ਕਰੇਗਾ।
image source Instagram
ਹਰ ਸਾਲ ਇਹ ਰਕਮ 7% ਦੀ ਦਰ ਨਾਲ ਵਧੇਗੀ। ਯਾਨੀ ਦੂਜੇ ਸਾਲ ਕਾਰਤਿਕ ਆਰੀਅਨ ਹਰ ਮਹੀਨੇ ਸ਼ਾਹਿਦ ਕਪੂਰ ਨੂੰ 8.2 ਲੱਖ ਰੁਪਏ ਅਤੇ ਤੀਜੇ ਸਾਲ 8.58 ਲੱਖ ਰੁਪਏ ਕਿਰਾਇਆ ਦੇਣਗੇ।
ਕਾਰਤਿਕ ਆਰੀਅਨ ਨੂੰ ਇਸ ਆਲੀਸ਼ਾਨ ਬੰਗਲੇ 'ਚ 2 ਕਾਰ ਪਾਰਕਿੰਗ ਵੀ ਮਿਲ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਕਾਰਤਿਕ ਆਰੀਅਨ ਦੀ ਮਾਂ ਮਾਲਾ ਆਰੀਅਨ ਅਤੇ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ 36 ਮਹੀਨਿਆਂ ਦੀ ਲੀਜ਼ ਰਜਿਸਟ੍ਰੇਸ਼ਨ ਅਤੇ ਸਟੈਂਪ ਡਿਊਟੀ ਦਾ ਕੰਮ ਪੂਰਾ ਕਰ ਲਿਆ ਹੈ।
image source Instagram
ਸ਼ਾਹਿਦ ਕਪੂਰ ਆਪਣਾ ਜੁਹੂ ਬੰਗਲਾ ਛੱਡ ਕੇ ਇਸ ਸਾਲ ਆਪਣੇ ਪਰਿਵਾਰ ਨਾਲ ਵਰਲੀ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਗਏ ਹਨ। ਇਹ ਘਰ ਸ਼ਾਹਿਦ ਨੇ 55.60 ਕਰੋੜ ਰੁਪਏ 'ਚ ਖਰੀਦਿਆ ਸੀ। ਇਸ ਦੇ ਨਾਲ ਹੀ ਕਾਰਤਿਕ ਆਰੀਅਨ ਵਰਤਮਾਨ ਵਿੱਚ ਵਰਸੋਵਾ ਵਿੱਚ ਇੱਕ ਫਲੈਟ ਵਿੱਚ ਰਹਿੰਦੇ ਹਨ, ਜੋ ਉਸਨੇ 2019 ਵਿੱਚ 1.60 ਕਰੋੜ ਰੁਪਏ ਵਿੱਚ ਖਰੀਦਿਆ ਸੀ।