ਕਰਤਾਰ ਚੀਮਾ ਨੇ ਆਪਣੇ ਬਰਥਡੇਅ ‘ਤੇ ਆਪਣੀ ਨਵੀਂ ਫ਼ਿਲਮ ‘PROFESSOR’ ਦਾ ਕੀਤਾ ਐਲਾਨ, ਸਾਂਝਾ ਕੀਤਾ ਫਰਸਟ ਲੁੱਕ ਪੋਸਟਰ

Reported by: PTC Punjabi Desk | Edited by: Lajwinder kaur  |  December 15th 2021 05:33 PM |  Updated: December 15th 2021 05:56 PM

ਕਰਤਾਰ ਚੀਮਾ ਨੇ ਆਪਣੇ ਬਰਥਡੇਅ ‘ਤੇ ਆਪਣੀ ਨਵੀਂ ਫ਼ਿਲਮ ‘PROFESSOR’ ਦਾ ਕੀਤਾ ਐਲਾਨ, ਸਾਂਝਾ ਕੀਤਾ ਫਰਸਟ ਲੁੱਕ ਪੋਸਟਰ

ਪੰਜਾਬੀ ਇੰਡਸਟਰੀ ‘ਚ ਮਾਡਲ ਅਤੇ ਅਦਾਕਾਰ ਦੇ ਤੌਰ ‘ਤੇ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਕਰਤਾਰ ਚੀਮਾ ਅੱਜ ਆਪਣਾ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ (Happy Birthday Kartar Cheema)। ਆਪਣੇ ਜਨਮਦਿਨ ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹ ਪ੍ਰੋਫੈਸਰ (PROFESSOR) ਟਾਈਟਲ ਹੇਠ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ।

ਹੋਰ ਪੜ੍ਹੋ : ਲਓ ਜੀ ਵੈਡਿੰਗ ਸੀਜ਼ਨ ਲਈ ਗਾਇਕ ਰੌਸ਼ਨ ਪ੍ਰਿੰਸ ਵੀ ਲੈ ਕੇ ਆਏ ਨੇ ਆਪਣਾ ਨਵਾਂ ਗੀਤ ‘ਜੋੜੀ’, ਹਰ ਇੱਕ ਨੂੰ ਨੱਚਣ ਲਈ ਕਰ ਰਿਹਾ ਹੈ ਮਜ਼ਬੂਰ,ਦੇਖੋ ਵੀਡੀਓ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਗੋਲੀ ਗੋਲੀ ਪੇ ਲਿਖਾ ਹੈ ਖਾਣੇ ਵਾਲੇ ਕਾ ਨਾਮ...ਕਰਤਾਰ ਚੀਮਾ in and as “PROFESSOR”’। ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਟੀਮ ਨੂੰ ਵੀ ਟੈਗ ਕੀਤਾ ਹੈ।

happy birthday kartar cheema and he announed his next movie professor-min

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਮਜ਼ੇਦਾਰ ਹੈ। ਐਕਟਰ ਕਰਤਾਰ ਚੀਮਾ ਜੋ ਕਿ ਪ੍ਰੋਫੈਸਰ ਬਣੇ ਹੋਏ ਕੁਰਸੀ ਉੱਤੇ ਬੈਠੇ ਹੋਏ ਦਿਖਾਈ ਦੇ ਰਹੇ ਨੇ, ਪਰ ਉਨ੍ਹਾਂ ਦੇ ਹੱਥ ‘ਚ ਲਿਖਣ ਵਾਲੇ ਚਾਕ ਦੀ ਥਾਂ ਰਿਵਾਲਵਰ ਨਜ਼ਰ ਆ ਰਿਹਾ ਹੈ । ਉਨ੍ਹਾਂ ਦੇ ਪਿੱਛੇ ਇੱਕ ਬਲੈਕ ਬੋਰਡ ਵੀ ਨਜ਼ਰ ਆ ਰਿਹਾ ਹੈ ਜਿਸ ਉੱਤੇ ਗੋਲੀਆਂ ਅਤੇ ਬੰਦੂਕਾਂ ਵਾਲੇ ਡਾਇਗਰਾਮ ਬਣੇ ਹੋਏ ਨੇ। ਇਸ ਫ਼ਿਲਮ ਨੂੰ Gaurav Sran ਵੱਲੋਂ ਡਾਇਰੈਕਟ ਕੀਤਾ ਗਿਆ ਹੈ। Inderjit Moga ਵੱਲੋਂ ਇਸ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ। ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਕਰਤਾਰ ਚੀਮਾ ਨੂੰ ਨਵੀਂ ਫ਼ਿਲਮ ਦੀ ਮੁਬਾਰਕਾਂ ਅਤੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਅੰਕਿਤਾ ਲੋਖੰਡੇ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਲਾਲ ਰੰਗ ਦੇ ਸ਼ਰਾਰੇ ਸੂਟ ‘ਚ ਦਿਲਕਸ਼ ਨਜ਼ਰ ਆਈ ਅਦਾਕਾਰਾ

kartar cheema Image Source: Instagram

ਕਰਤਾਰ ਚੀਮਾ ਜੋ ਕੇ ‘ਬੇਬੇ ਕਹਿੰਦੀ ਘਰ ਬਹਿਕੇ ਕੱਢ ਚਾਦਰਾਂ’, ‘ਯਾਰੀ ਜੱਟਾਂ ਦੇ ਮੁੰਡੇ ਨਾਲ ਲਾ ਲੈ’ ਤੇ ਕਈ ਸੈਂਕੜੇ ਸੰਗੀਤਕ ਵੀਡੀਓਜ਼ 'ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ। ਕਰਤਾਰ ਚੀਮਾ ਜੋ ਕੇ ਜਤਿੰਦਰ ਮੌਹਰ ਦੀਆਂ ਫ਼ਿਲਮਾਂ ‘ਮਿੱਟੀ’,‘ਸਿਕੰਦਰ’ ਅਤੇ ਬਾਲੀਵੁੱਡ ਨਿਰਦੇਸ਼ਕ ਮਾਹੇਸ਼ ਭੱਟ ਦੀ ਸਰਪ੍ਰਸਤੀ ਵਾਲੀ ਫ਼ਿਲਮ ‘ਦੁਸ਼ਮਣ’ ਸਮੇਤ ਕਈ ਫ਼ਿਲਮਾਂ ਜਿਵੇਂ ਹਸ਼ਰ, ਕਬੱਡੀ ਇੱਕ ਮਹੁੱਬਤ ਤੇ ਮਿੱਟੀ ਨਾਲ ਫ਼ਰੋਲ ਜੋਗੀਆ ਰਾਹੀਂ ਵੱਖੋ ਵੱਖ ਰੂਪ ’ਚ ਅਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਕਰਤਾਰ ਚੀਮਾ ਇਸ ਸਾਲ ‘ਥਾਣਾ ਸਦਰ’ ਫ਼ਿਲਮ ‘ਚ ਨਜ਼ਰ ਆਏ ਸੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network