ਕਰਮਜੀਤ ਅਨਮੋਲ ਨੂੰ ਛਿੜਿਆ ਕਾਂਬਾ ,ਠੰਡ ਨਾਲ ਹੋਇਆ ਬੁਰਾ ਹਾਲ ,ਵੇਖੋ ਵੀਡਿਓ

Reported by: PTC Punjabi Desk | Edited by: Shaminder  |  December 11th 2018 12:22 PM |  Updated: December 11th 2018 12:22 PM

ਕਰਮਜੀਤ ਅਨਮੋਲ ਨੂੰ ਛਿੜਿਆ ਕਾਂਬਾ ,ਠੰਡ ਨਾਲ ਹੋਇਆ ਬੁਰਾ ਹਾਲ ,ਵੇਖੋ ਵੀਡਿਓ

ਠੰਡ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਅਜਿਹੇ 'ਚ ਪੰਜਾਬ ਦੇ ਲੋਕ ਧੂਣੀਆਂ ਦੇ ਸੇਕ ਲੈ ਕੇ ਠੰਡ ਦਾ ਅਨੰਦ ਮਾਣ ਰਹੇ ਨੇ ਅਤੇ ਇਸ ਨਿੱਘ ਦਾ ਅਨੰਦ ਕਿਸ ਤਰ੍ਹਾਂ ਦਾ ਹੁੰਦਾ ਹੈ ਇਹ ਪਿੰਡਾਂ ਦੇ ਲੋਕ ਹੀ ਸਮਝ ਸਕਦੇ ਨੇ । ਕਿਉਂਕਿ ਸ਼ਹਿਰਾਂ 'ਚ ਤਾਂ ਨਾਂ ਧੂਣੀਆਂ ਲਗਾਈਆਂ ਜਾਂਦੀਆਂ ਨੇ ਅਤੇ ਨਾਂ ਹੀ ਇਨ੍ਹਾਂ ਦਾ ਅਨੰਦ ਕੀ ਹੁੰਦਾ ਹੈ ਇਸ ਬਾਰੇ ਕੋਈ ਸਮਝ ਸਕਦਾ ਹੈ । ਇਸੇ ਤਰ੍ਹਾਂ ਦਾ ਅਨੰਦ ਮਾਣਦੇ ਹੋਏ ਨਜ਼ਰ ਆਏ ਕਰਮਜੀਤ ਅਨਮੋਲ ਅਤੇ ਉਨ੍ਹਾਂ ਦੀ ਟੀਮ ।

ਹੋਰ ਵੇਖੋ:ਕੀ ਕਹਿੰਦੀ ਹੈ ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ

https://www.instagram.com/p/BrHHbl9hM8G/

ਜਿਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਨਾ ਸਿਰਫ ਧੂਣੀ ਦਾ ਸੇਕ ਲੈ ਕੇ ਆਪਣੀ ਠੰਡ ਨੂੰ ਦੂਰ ਕਰਨ ਦਾ ਯਤਨ ਕੀਤਾ ,ਬਲਕਿ ਆਪਣਾ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ । ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆਂ । ਇਸ ਵੀਡਿਓ 'ਚ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਰਮਜੀਤ ਅਨਮੋਲ ਦੇ ਨਾਲ ਗੁਰਚੇਤ ਚਿੱਤਰਕਾਰ ,ਕਰਮਰਾਜ ਕਰਮਾ ਅਤੇ ਹੋਰ ਸਾਥੀ ਕਲਾਕਾਰ ਨਜ਼ਰ ਆ ਰਹੇ ਨੇ ।

lukanmichi lukanmichi

ਇਹ ਵੀਡਿਓ ਲੁਕਣਮੀਚੀ ਦੇ ਸੈੱਟ ਤੋਂ ਲਈ ਗਈ ਹੈ । ਜਿਸ 'ਚ ਠੰਡ ਤੋਂ ਬਚਾਅ ਕਰਨ ਲਈ ਇਹ ਸਾਰੇ ਕਲਾਕਾਰ ਕੜਾਕੇ ਦੀ ਠੰਡ 'ਚ ਨਿੱਘ ਲੈਣ ਲਈ ਅੱਗ ਦਾ ਸਹਾਰਾ ਲੈ ਰਹੇ ਨੇ । ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਫਿਲਮ 'ਚ ਕੀ ਖਾਸ ਹੋਵੇਗਾ ਇਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ ।ਪਰ ਕਰਮਜੀਤ ਅਨਮੋਲ 'ਤੇ ਉਨ੍ਹਾਂ ਦੀ ਟੀਮ ਕੜਾਕੇ ਦੀ ਇਸ ਠੰਡ 'ਚ ਕਰੜੀ ਮਿਹਨਤ ਕਰ ਰਹੇ ਨੇ ।

lukanmichi lukanmichi

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network