ਕਰੀਨਾ ਕਪੂਰ ਦੇ ਲਾਡਲੇ ਛੋਟੇ ਬੇਟੇ ਨੇ ਕਿਊਟ ਅੰਦਾਜ਼ ਨਾਲ ‘International Yoga Day’ ‘ਤੇ ਕੀਤਾ ਯੋਗ, ਨੰਨ੍ਹਾ ਜੇਹ ਲੁੱਟ ਰਿਹਾ ਹੈ ਤਾਰੀਫ਼ਾਂ
Kareena Kapoor Khan's son Jeh Ali Khan's Cute pic: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਦਾ ਇੱਕ ਕਿਊਟ ਜਿਹਾ ਫੋਟੋ ਸਾਂਝਾ ਕੀਤਾ ਹੈ। ਜਿਸ ਉਹ ਯੋਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤਸਵੀਰ ਉੱਤੇ ਨਾਮੀ ਹਸਤੀਆਂ ਤੋਂ ਲੈ ਕੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ।
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦਾ ਇੰਸਟਾਗ੍ਰਾਮ ਅਕਾਉਂਟ ਅਚਾਨਕ ਹੋ ਗਿਆ ਸੀ ਗਾਇਬ, ਟੀਮ ਨੇ ਪੋਸਟ ਪਾ ਦਿੱਤਾ ਸੀ ਇਹ ਜਵਾਬ
ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕਰੀਨਾ ਕਪੂਰ ਖ਼ਾਨ ਫਿਟਨੈੱਸ ਦੀ ਸ਼ੌਕੀਨ ਹੈ ਅਤੇ ਹੁਣ ਅਜਿਹਾ ਲੱਗਦਾ ਹੈ ਕਿ ਉਸ ਦਾ ਸਭ ਤੋਂ ਛੋਟਾ ਬੇਟਾ ਜਹਾਂਗੀਰ ਅਲੀ ਖਾਨ ਵੀ ਉਸ ਦੇ ਨਕਸ਼ੇ-ਕਦਮਾਂ 'ਤੇ ਚੱਲ ਰਿਹਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ, ਬਾਲੀਵੁੱਡ ਅਭਿਨੇਤਰੀ ਨੇ ਆਪਣੀ ਯੋਗਾ ਕਰਦੇ ਹੋਇਆਂ ਦੀ ਤਸਵੀਰ ਸਾਂਝੀਆਂ ਕੀਤੀਆਂ ਹਨ। ਉੱਧਰ ਕਰੀਨਾ ਕਪੂਰ ਨੇ ਜੇਹ ਦਾ ਇੱਕ ਫੋਟੋ ਸਾਂਝਾ ਕੀਤਾ ਹੈ, ਜਿਸ ‘ਚ ਉਹ ਯੋਗਾ ਕਰਦੇ ਹੋਏ ਉਹ ਆਪਣੇ ਚੰਗੀ ਤਰ੍ਹਾਂ ਸੰਤੁਲਨ ਕਰਨ ਦਾ ਪ੍ਰਦਰਸ਼ਨ ਕਰ ਰਿਹਾ ਹੈ।
ਫੋਟੋ ਸ਼ੇਅਰ ਕਰਦੇ ਹੋਏ, ਕਰੀਨਾ ਨੇ ਲਿਖਿਆ, "ਸੰਤੁਲਨ...ਜੀਵਨ ਅਤੇ ਯੋਗਾ ਲਈ ਅਜਿਹਾ ਮਹੱਤਵਪੂਰਨ ਸ਼ਬਦ...ਹੈਪੀ ਅੰਤਰਰਾਸ਼ਟਰੀ ਯੋਗਾ ਦਿਵਸ ਸਭ ਨੂੰ ...❤️ਮੇਰੇ ਜੇਹ ਬਾਬਾ "। ਕਰੀਨਾ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਜੇਹ ਲਈ ਪਿਆਰੀਆਂ ਟਿੱਪਣੀਆਂ ਕੀਤੀਆਂ ਹਨ। ਕਰਿਸ਼ਮਾ ਕਪੂਰ ਨੇ ਕਮੈਂਟ ਕਰਦੇ ਹੋਏ ਲਿਖਿਆ ਜੇਹ ਬਾਬਾ..। ਇਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਜੇਹ ਦੀ ਤਾਰੀਫ ਕੀਤੀ ਹੈ।
ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਨੇ 2021 ਵਿੱਚ ਆਪਣੇ ਦੂਜੇ ਬੇਟੇ ਜਹਾਂਗੀਰ ਅਲੀ ਖਾਨ ਦਾ ਸੁਆਗਤ ਕੀਤਾ ਸੀ। ਉਹਨਾਂ ਦਾ ਇੱਕ ਹੋਰ ਬੇਟਾ ਤੈਮੂਰ ਹੈ।
ਪਰ ਹੁਣ ਦੇਖਣ ਨੂੰ ਮਿਲਿਆ ਹੈ ਕਿ ਕੁਝ ਸਮੇਂ ਪਹਿਲਾਂ ਹੀ ਕਰੀਨਾ ਕਪੂਰ ਖ਼ਾਨ ਨੇ ਆਪਣੇ ਪੁੱਤਰ ਜੇਹ ਦਾ ਇਹ ਕਿਊਟ ਫੋਟੋ ਵਾਲੀ ਪੋਸਟ ਨੂੰ ਡਿਲੀਟ ਵੀ ਕਰ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਕਲਾਕਾਰ ਨੇ ਪੋਸਟ ਪਾ ਕੇ ਡਿਲੀਟ ਕੀਤਾ ਹੈ। ਅਕਸਰ ਹੀ ਕਲਾਕਾਰ ਇਵੇਂ ਕਰਦੇ ਰਹਿੰਦੇ ਹਨ।