ਮਨੀਸ਼ ਮਲਹੋਤਰਾ ਦੇ ਪਿਤਾ ਦੇ ਦਿਹਾਂਤ ’ਤੇ ਹੱਸਦੀ ਹੋਈ ਦਿਖਾਈ ਦਿੱਤੀ ਕਰੀਨਾ ਕਪੂਰ, ਸੋਸ਼ਲ ਮੀਡੀਆ ’ਤੇ ਕਮੈਂਟ ਕਰਨ ਵਾਲਿਆਂ ਨੇ ਲਿਆਂਦੀ ਹਨੇਰੀ
ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਬੀਤੇ ਦਿਨ ਦਿਹਾਂਤ ਹੋਇਆ ਸੀ । ਸੋਮਵਾਰ ਦੀ ਸਵੇਰ ਨੂੰ ਮਨੀਸ਼ ਦੇ ਪਿਤਾ ਨੇ ਆਖਰੀ ਸਾਹ ਲਿਆ ਸੀ । ਇਸ ਦੌਰਾਨ ਕਈ ਬਾਲੀਵੁੱਡ ਸਿਤਾਰੇ ਅਫਸੋਸ ਕਰਨ ਲਈ ਉਹਨਾਂ ਦੇ ਘਰ ਪਹੁੰਚੇ । ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਵੀ ਮਨੀਸ਼ ਦੇ ਘਰ ਅਫਸੋਸ ਕਰਨ ਲਈ ਪਹੁੰਚੀ ਸੀ ।
ਇਸ ਮੌਕੇ ਤੇ ਕਰੀਨਾ ਕਪੂਰ ਵੀ ਆਪਣੀ ਭੈਣ ਕਰਿਸ਼ਮਾ ਕਪੂਰ ਦੇ ਨਾਲ ਅਫਸੋਸ ਕਰਨ ਲਈ ਪਹੁੰਚੀ ਸੀ । ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ । ਪਰ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਕਰੀਨਾ ਨੂੰ ਟਰੋਲ ਕਰਨ ਲੱਗੇ ਹਨ ।
ਦਰਅਸਲ ਜਿਸ ਸਮੇਂ ਕਰੀਨਾ ਅਫਸੋਸ ਕਰਕੇ ਘਰੋਂ ਬਾਹਰ ਨਿਕਲ ਰਹੀ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਜਯਾ ਬੱਚਨ ਮਿਲ ਗਈ ਸੀ ਜਿਸ ਨੂੰ ਦੇਖ ਕੇ ਉਹਨਾਂ ਨੇ ਛੋਟੀ ਜਿਹੀ ਮੁਸਕਰਾਹਟ ਦਿੱਤੀ ਸੀ ।ਇਸ ਸਭ ਨੂੰ ਦੇਖਕੇ ਲੋਕ ਉਹਨਾਂ ਨੂੰ ਟਰੋਲ ਕਰਨ ਲੱਗੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ ।
https://www.instagram.com/p/B5CoJijpLYF/?utm_source=ig_embed