ਕਰੀਨਾ ਕਪੂਰ ਖ਼ਾਨ ਇੱਕ ਵਾਰ ਫਿਰ ਨਜ਼ਰ ਆਉਣਗੇ ਬੇਬੀ ਬੰਪ ਨਾਲ, ਫੈਨਜ਼ ਨਾਲ ਸਾਂਝੀ ਕੀਤੀ ‘ਗੁੱਡ ਨਿਊਜ਼’, ਚਾਰੇ ਪਾਸੇ ਹੋ ਰਹੀ ਹੈ ਇਸ ਗੱਲ ਦੀ ਚਰਚਾ

Reported by: PTC Punjabi Desk | Edited by: Lajwinder kaur  |  June 08th 2020 05:52 PM |  Updated: June 08th 2020 06:00 PM

ਕਰੀਨਾ ਕਪੂਰ ਖ਼ਾਨ ਇੱਕ ਵਾਰ ਫਿਰ ਨਜ਼ਰ ਆਉਣਗੇ ਬੇਬੀ ਬੰਪ ਨਾਲ, ਫੈਨਜ਼ ਨਾਲ ਸਾਂਝੀ ਕੀਤੀ ‘ਗੁੱਡ ਨਿਊਜ਼’, ਚਾਰੇ ਪਾਸੇ ਹੋ ਰਹੀ ਹੈ ਇਸ ਗੱਲ ਦੀ ਚਰਚਾ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਬਹੁਤ ਜਲਦ ਇੱਕ ਵਾਰ ਫਿਰ ਬੇਬੀ ਬੰਪ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ । ਜੀ ਹਾਂ ਉਨ੍ਹਾਂ ਦੀ ਫ਼ਿਲਮ ‘ਗੁੱਡ ਨਿਊਜ਼’ ਜੋ ਕਿ ਰੀ-ਰਿਲੀਜ਼ ਹੋਣ ਜਾ ਰਹੀ ਹੈ । ‘ਗੁੱਡ ਨਿਊਜ਼’ ਫ਼ਿਲਮ ਜੋ ਕਿ ਮੁੜ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ । ਇਹ ਫ਼ਿਲਮ ਦੁਬਈ ‘ਚ ਰਿਲੀਜ਼ ਕੀਤੀ ਜਾ ਰਹੀ ਹੈ ।

Vote for your favourite : https://www.ptcpunjabi.co.in/voting/

ਕਰੀਨਾ ਕਪੂਰ ਖ਼ਾਨ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਦੀ ਸਟੋਰੀ ‘ਚ ਪੋਸਟ ਪਾ ਕੇ ਇਹ ਸਰਪ੍ਰਾਈਜ਼ ਦਿੱਤਾ ਹੈ । ਉਨ੍ਹਾਂ ਨੇ ਹਿੰਦੀ ਫ਼ਿਲਮ ‘ਗੁੱਡ ਨਿਊਜ਼’ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫ਼ਿਲਮ 11 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ:ਦੀਪ ਸਿੱਧੂ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਨਾਲ ਆਏ ਨਜ਼ਰ, ਫੋਟੋ ਛਾਈ ਸ਼ੋਸ਼ਲ ਮੀਡੀਆ ‘ਤੇ

ਜੇ ਗੱਲ ਕਰੀਏ ਗੁੱਡ ਨਿਊਜ਼ ਫ਼ਿਲਮ ਦੀ ਤਾਂ ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ । ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਫ਼ਿਲਮ ‘ਚ ਬੇਬੀ ਬੰਪ ਦੇ ਨਾਲ ਦਿਖਾਈ ਦਿੱਤੇ ਸਨ । ਇਸ ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਅਤੇ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਸੀ । ਇਹ ਫ਼ਿਲਮ ਪਿਛਲੇ ਸਾਲ 27 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network