ਕਰੀਨਾ ਕਪੂਰ ਨੇ ਸ਼ੇਅਰ ਕੀਤੀ ਸੈਫ ਤੇ ਤੈਮੂਰ ਦੀ ਖੁਬਸੁਰਤ ਤਸਵੀਰ, ਫੈਨਜ਼ ਕਰ ਰਹੇ ਪਸੰਦ

Reported by: PTC Punjabi Desk | Edited by: Pushp Raj  |  December 31st 2021 10:46 AM |  Updated: December 31st 2021 10:53 AM

ਕਰੀਨਾ ਕਪੂਰ ਨੇ ਸ਼ੇਅਰ ਕੀਤੀ ਸੈਫ ਤੇ ਤੈਮੂਰ ਦੀ ਖੁਬਸੁਰਤ ਤਸਵੀਰ, ਫੈਨਜ਼ ਕਰ ਰਹੇ ਪਸੰਦ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕਰੀਨਾ ਨੇ ਪਤੀ ਸੈਫ ਅਲੀ ਖ਼ਾਨ ਤੇ ਬੇਟੇ ਤੈਮੂਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Saif Ali Khan and Kareena image From instagram

ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਸੈਫ ਅਲੀ ਖ਼ਾਨ ਤੇ ਬੇਟੇ ਤੈਮੂਰ ਦੀ ਤਸਵੀਰ ਸਾਂਝੀ ਕਰਦੇ ਹੋਏ ਕਰੀਨਾ ਨੇ ਬੜਾ ਹੀ ਦਿਲਚਸਪ ਕੈਪਸ਼ਨ ਦਿੱਤਾ ਹੈ। ਕਰੀਨਾ ਨੇ ਲਿਖਿਆ, " ਮਾਯ ਮੌਰਨਿੰਗਸ…❤️, ਸੈਫ : ਬੇਬੋ ਕੀ ਤੁਸੀਂ ਇੰਸਟਾਗ੍ਰਾਮ ਦੇ ਲਈ ਨਵੀਂ ਤਸਵੀਰ ਖਿੱਚ ਰਹੇ ਹੋ? ਮੈਂ : ਹਮਮਮਮਮ ਕਲਿੱਕ!!!??❤️#ਸੈਫੂ ਤੇ ਟਿਮ ਟਿਮ❤️#Ma boyssss❤️

ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤੈਮੂਰ ਤੇ ਸੈਫ ਦੋਵੇਂ ਬੈਡ ਉੱਤੇ ਬੈਠੇ ਹਨ। ਸੈਫ ਦੇ ਨੇੜੇ ਇੱਕ ਟ੍ਰੇ ਵਿੱਚ ਨਾਸ਼ਤਾ ਪਿਆ ਹੈ ਤੇ ਤੈਮੂਰ ਬੈਡ ਤੇ ਲੰਮੇ ਪੈ ਕੇ ਹੱਥ ਵਿੱਚ ਕਾਪੀ ਤੇ ਪੈਂਸਿਲ ਫੜ ਕੇ ਕੁਝ ਲਿਖਣ ਵਿੱਚ ਮਸਰੂਫ਼ ਹੈ। ਸੈਫ ਕਰੀਨਾ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਦੇ ਹੋਏ ਨਜ਼ਰ ਆ ਰਹੇ ਹਨ।

kareena post kagna comment image From instagram

ਕਰੀਨਾ ਕਪੂਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਨੇ ਵੀ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਹੈ। ਅਦਾਕਾਰਾ ਕੰਗਨਾ ਰਨਾਵਤ ਨੇ ਬੇਬੋ ਦੀ ਇਸ ਤਸਵੀਰ ਉੱਤੇ, ਬਿਊਟੀਫੂਲ ❤️ ਅਤੇ ਹਾਰਟ ਈਮੋਜੀ ਬਣਾ ਕੇ ਕਾਮੈਂਟ ਕੀਤਾ ਹੈ।

BEBO AND SAIF image From Google

ਹੋਰ ਪੜ੍ਹੋ : ਨੀਲੇ ਰੰਗ ਦੀ ਡਰੈਸ 'ਚ ਵਿਖਾਈ ਦਿੱਤਾ ਹਿਮਾਸ਼ੀ ਖੁਰਾਣਾ ਦਾ ਦਿਲਕਸ਼ ਅੰਦਾਜ਼ , ਵੇਖੋ ਤਸਵੀਰਾਂ

ਫੈਨਜ਼ ਵੀ ਇਸ ਤਸਵੀਰ ਉੱਤੇ ਕਈ ਤਰ੍ਹਾਂ ਦੇ ਕਾਮੈਂਟ ਕਰਕੇ ਆਪੋ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਕਿਸੇ ਨੇ ਲਿਖਿਆ ਓਹ ਤੈਮੂਰ ਪੜ੍ਹਾਈ ਕਰ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਨਾਸ਼ਤਾ ਕਰ ਰਹੇ ਹੋ ਜਾਂ ਬੱਚੇ ਨੂੰ ਪੜ੍ਹਾ ਰਹੇ ਹੋ ਸੈਫ। ਕਈਆਂ ਨੇ ਕਰੀਨਾ ਦੀ ਤਾਰੀਫ ਕਰਦੇ ਹੋ ਕਿਹਾ ਸੋ ਐਕਟਿਵ ਕੂਈਨ। ਹੁਣ ਤੱਕ ਇਸ ਤਸਵੀਰ ਨੂੰ ਕਈ ਲੋਕ ਵੇਖ ਤੇ ਪਸੰਦ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network