ਕਰੀਨਾ ਕਪੂਰ ਨੇ ਆਪਣੇ ਛੋਟੇ ਬੇਟੇ ਜੇਹ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਪਿਆਰੀ ਜਿਹੀ ਪੋਸਟ

Reported by: PTC Punjabi Desk | Edited by: Pushp Raj  |  February 21st 2022 12:02 PM |  Updated: February 21st 2022 12:02 PM

ਕਰੀਨਾ ਕਪੂਰ ਨੇ ਆਪਣੇ ਛੋਟੇ ਬੇਟੇ ਜੇਹ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਪਿਆਰੀ ਜਿਹੀ ਪੋਸਟ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਇੱਕ ਚੰਗੀ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਚੰਗੀ ਮਾਂ ਵੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਤੇ ਪਤੀ ਸੈਫ ਅਲੀ ਖ਼ਾਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਦੱਸ ਦਈਏ ਕਰੀਨਾ ਕਪੂਰ ਖਾਨ ਦੇ ਦੋ ਬੇਟੇ ਹਨ, ਤੈਮੂਰ ਅਲੀ ਖਾਨ ਤੇ ਜੇਹ ਅਲੀ ਖਾਨ। ਕਰੀਨਾ ਦੇ ਦੋਵੇ ਹੀ ਬੇਟੇ ਬਹੁਤ ਕਿਊਟ ਹਨ। ਅਕਸਰ ਜਦੋਂ ਵੀ ਇਸ ਕਪਲ ਨੂੰ ਸਪਾਟ ਕੀਤਾ ਜਾਂਦਾ ਹੈ ਤਾਂ ਮੀਡੀਆ ਤੇ ਪੈਪਰਾਜੀ ਤੈਮੂਰ ਦੇ ਜੇਹ ਦੀ ਤਸਵੀਰਾਂ ਖਿੱਚਣ ਲਈ ਬੇਹੱਦ ਉਤਾਵਲੇ ਨਜ਼ਰ ਆਉਂਦੇ ਹਨ।

ਆਪਣੇ ਛੋਟੇ ਬੇਟੇ ਜੇਹ ਦੇ ਜਨਮਦਿਨ ਦੇ ਮੌਕੇ 'ਤੇ ਕਰੀਨਾ ਕਪੂਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਪਿਆਰੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਕਰੀਨਾ ਨੇ ਆਪਣੇ ਦੋਹਾਂ ਪੁੱਤਰਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਦੇ ਵਿੱਚ ਜੇਹ ਤੇ ਤੈਮੂਰ ਖੇਡਦੇ ਹੋਏ ਨਜ਼ਰ ਆ ਰਹੇ ਹਨ।

ਇਸ ਪੋਸਟ ਦੇ ਨਾਲ ਕਰੀਨਾ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ। ਉਸ ਨੇ ਲਿਖਿਆ, "ਭਾਈ ਜੀ, ਮੇਰੇ ਲਈ ਇੰਤਜ਼ਾਰ ਕਰੋ ਮੈਂ ਤੁਸੀਂ ਇੱਕ ਹਾਂ ♥️ਆਓ ਇਕੱਠੇ ਦੁਨੀਆ ਨੂੰ ਐਕਸਪਲੋਰ ਕਰੀਏ …ਬੇਸ਼ਕ ਅੰਮਾ ਹਰ ਥਾਂ 'ਤੇ ਸਾਡਾ ਪਿਛਾ ਕਰਦੀ ਹੈ…??♥️?ਜਨਮ ਦਿਨ ਮੁਬਾਰਕ ਮੇਰੇ ਜੇਹ ਬਾਬਾ…ਮੇਰੀ ਜ਼ਿੰਦਗੀ♥️#ਮੇਰਾ ਬੇਟਾ#ਮੇਰਾ ਟਾਈਗਰ#ਅਨੰਤ ਤੱਕ ਅਤੇ ਉਸ ਤੋਂ ਵੀ ਅੱਗੇ♥️

ਕਰੀਨਾ ਕਪੂਰ ਦੀ ਇਸ ਪਿਆਰੀ ਜਿਹੀ ਪੋਸਟ ਨੂੰ ਫੈਨਜ਼ ਤੇ ਬਾਲੀਵੁੱਡ ਸੈਲੇਬਸ ਬਹੁਤ ਪਸੰਦ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਤੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲੋਹਤਰਾ ਨੇ ਕਰੀਨਾ ਦੀ ਪੋਸਟ 'ਤੇ ਕਮੈਂਟ ਕਰਕੇ ਜੇਹ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ।

ਦੱਸਣਯੋਗ ਹੈ ਕਿ ਕਰੀਨਾ ਕਪੂਰ ਖਾਨ ਇੱਕ ਅਜਿਹੀ ਅਦਾਕਾਰਾ ਹੈ , ਜਿਸ ਨੇ ਗਰਭਅਵਸਥਾ ਦੇ ਦੌਰਾਨ ਵੀ ਫੈਸ਼ਨ ਤੇ ਰੈਂਪ ਸ਼ੋਅ ਕੀਤੇ ਸਨ। ਇਸ ਦੌਰਾਨ ਉਹ ਆਪਣੇ ਫਿਲਮੀ ਪ੍ਰੋਜੈਕਟਸ ਵਿੱਚ ਵੀ ਕੰਮ ਕਰ ਰਹੀ ਸੀ। ਕਰੀਨਾ ਇੱਕ ਚੰਗੀ ਅਦਾਕਾਰਾ ਹੋਣ ਦੇ ਨਾਲ-ਨਾਲ ਆਪਣੇ ਬੱਚਿਆਂ ਦੀ ਇੱਕ ਸੁਪਰ ਮੌਮ ਵੀ ਹੈ।

 

ਹੋਰ ਪੜ੍ਹੋ : ਜਾਹਨਵੀ ਕਪੂਰ ਨੇ ਸਾੜ੍ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ, ਦੇਸੀ ਲੁੱਕ 'ਚ ਨਜ਼ਰ ਆਈ ਅਦਾਕਾਰਾ

ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਕਰੀਨਾ ਕਪੂਰ ਅਮਿਰ ਖਾਨ ਦੇ ਨਾਲ ਫ਼ਿਲਮ ਲਾਲ ਸਿੰਘ ਚੱਢਾ ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ 11 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦਵੇਗੀ। ਲੰਮੇਂ ਬ੍ਰੇਕ ਤੋਂ ਬਾਅਦ ਕਰੀਨਾ ਆਪਣੀ ਵਾਪਸੀ ਨੂੰ ਲੈ ਕੇ ਖੁਸ਼ ਹੈ ਤੇ ਫੈਨਜ਼ ਵੀ ਕਰੀਨਾ ਦੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network