ਬਰਸਾਤ ਦੇ ਮੌਸਮ 'ਚ ਬੇਟੇ ਜੇਹ ਨਾਲ ਖੇਡਦੀ ਨਜ਼ਰ ਆਈ ਕਰੀਨਾ ਕਪੂਰ, ਮਾਂ-ਪੁੱਤ ਦੀ ਇਹ ਕਿਊਟ ਤਸਵੀਰ ਖੱਟ ਰਹੀ ਹੈ ਤਾਰੀਫ਼
ਮਾਨਸੂਨ ਆ ਗਿਆ ਹੈ ਅਤੇ ਇਸ ਖ਼ੂਬਸੂਰਤ ਮੌਸਮ ਦਾ ਨਾ ਸਿਰਫ਼ ਆਮ ਲੋਕ ਸਗੋਂ ਬਾਲੀਵੁੱਡ ਸਿਤਾਰੇ ਵੀ ਆਨੰਦ ਲੈ ਰਹੇ ਹਨ। ਜੀ ਹਾਂ, ਸਿਤਾਰੇ ਵੀ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਮਾਨਸੂਨ ਦਾ ਆਨੰਦ ਲੈ ਰਹੇ ਹਨ। ਹਾਲ ਹੀ 'ਚ ਕਰੀਨਾ ਕਪੂਰ ਖਾਨ ਨੇ ਛੋਟੇ ਬੇਟੇ ਜੇਹ ਅਲੀ ਖਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਜੇਹ ਮਾਂ ਦੀ ਗੋਦ 'ਚ ਖੇਡਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇੰਦਰਾ ਧਨੁਸ਼ ਇਸ ਤਸਵੀਰ ਨੂੰ ਚਾਰ ਚੰਨ ਲਗਾ ਰਹੇ ਹਨ।
ਹੋਰ ਪੜ੍ਹੋ : ਮੁਸ਼ਕਿਲ ‘ਚ ਫਸੇ ਕਪਿਲ ਸ਼ਰਮਾ, ਉੱਤਰੀ ਅਮਰੀਕਾ 'ਚ ਕਾਮੇਡੀਅਨ ਦੇ ਖਿਲਾਫ ਦਰਜ ਹੋਇਆ ਮਾਮਲਾ
image From instagram
ਕਰੀਨਾ ਕਪੂਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਕਪੂਰ ਬੇਟੇ ਜੇਹ ਨਾਲ ਖੇਡਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਦੀ ਇਹ ਤਸਵੀਰ ਇਸ ਖੂਬਸੂਰਤ ਸੀਜ਼ਨ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕ ਦੋਵਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਇਸ ਖੂਬਸੂਰਤ ਸਤਰੰਗੀ ਪੀਂਘ ਨਾਲ ਇਹ ਤਸਵੀਰ ਕਿੰਨੀ ਖੂਬਸੂਰਤ ਲੱਗ ਰਹੀ ਹੈ। ਤਾਂ ਦੂਜੇ ਫੈਨ ਨੇ ਕਿਹਾ ਵਾਹ ਕਯਾ ਨਜ਼ਾਰਾ ਹੈ। ਇਸ ਤਸਵੀਰ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਜੰਮ ਕੇ ਤਾਰੀਫ ਕਰ ਰਹੇ ਹਨ। ਵੱਡੀ ਗਿਣਤੀ ਚ ਲਾਈਕਸ ਆ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਕਿਉਂਕਿ ਉਨ੍ਹਾਂ ਦੀ ਫਿਲਮ ਲਾਲ ਸਿੰਘ ਚੱਢਾ ਰਿਲੀਜ਼ ਹੋਣ ਜਾ ਰਹੀ ਹੈ। ਕਰੀਨਾ ਕਪੂਰ ਦੀ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਕਰੀਨਾ ਕਪੂਰ ਦੇ ਨਾਲ ਆਮਿਰ ਖਾਨ ਵੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਬਹੁਤ ਹੀ ਜਲਦ ਅਦਾਕਾਰਾ ਓਟੀਟੀ ਪਲੇਟਫਾਰਮ ਉੱਤੇ ਵੀ ਡੈਬਿਊ ਕਰਨ ਜਾ ਰਹੀ ਹੈ।
View this post on Instagram