ਦੋਸਤਾਂ ਨਾਲ ਬਿਰਿਆਨੀ ਦਾ ਮਜ਼ਾ ਲੈਂਦੇ ਨਜ਼ਰ ਆਈ ਕਰੀਨਾ ਕਪੂਰ ਖਾਨ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ (Kareena Kapoor Khan ) ਆਪਣੇ ਫੈਸ਼ਨ ਸੈਂਸ ਤੇ ਫਿਟਨੈਸ ਲਈ ਮਸ਼ਹੂਰ ਹੈ। ਸ਼ਾਇਦ ਘੱਟ ਹੀ ਲੋਕ ਜਾਣਦੇ ਹਨ ਕਿ ਕਰੀਨਾ ਮਹਿਜ਼ ਫਿਟਨੈਸ ਫ੍ਰੀਕ ਹੀ ਨਹੀਂ ਸਗੋਂ ਇੱਕ ਫੂਡੀ ਵੀ ਹੈ। ਹਲਾਂਕਿ ਕਈ ਵਾਰ ਕਰੀਨਾ ਨੇ ਆਪਣੇ ਇੰਟਰਵਿਊਜ਼ 'ਚ ਕਿਹਾ ਹੈ ਕਿ ਉਸ ਨੂੰ ਵੱਖ-ਵੱਖ ਤਰ੍ਹਾਂ ਦਾ ਖਾਣਾ ਪਸੰਦ ਹੈ, ਪਰ ਉਹ ਆਪਣੀ ਡਾਈਟ ਨੂੰ ਧਿਆਨ 'ਚ ਰੱਖ ਕੇ ਹੀ ਖਾਣਾ ਖਾਂਦੀ ਹੈ।
ਦੱਸ ਦਈਏ ਕਿ ਕਰੀਨਾ ਕਪੂਰ ਖਾਨ ਬੇਹੱਦ ਫੂਡੀ ਹੈ। ਕਰੀਨਾ ਬਾਰੇ ਇਹ ਗੱਲ ਉਸ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਸਾਬਿਤ ਹੋਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਕਰੀਨਾ ਨੂੰ ਉਸ ਦੇ ਦੋਸਤਾਂ ਨਾਲ ਖਾਣੇ ਦਾ ਮਜ਼ਾ ਲੈਂਦੇ ਹੋਏ ਵੇਖ ਸਕਦੇ ਹੋ।
ਕਰੀਨਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਜਿਵੇਂ ਹੀ ਬਿਰਿਆਨੀ ਵਾਲੇ ਭਾਂਡੇ ਦਾ ਢੱਕਣ ਖੋਲ੍ਹਦੀ ਹੈ ਤਾਂ ਉਹ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਪਾਉਂਦੀ। ਉਸ ਦੇ ਚਿਹਰੇ 'ਤੇ ਬਿਰਿਆਨੀ ਨੂੰ ਵੇਖ ਕੇ ਮੁਸਕਰਾਹਟ ਆ ਜਾਂਦੀ ਹੈ। ਕਰੀਨਾ ਜਲਦੀ ਹੀ ਆਪਣੀ ਪਲੇਟ ਵਿੱਚ ਆਪਣੀ ਮਨਪਸੰਦ ਡਿਸ਼ ਬਿਰਿਆਨੀ ਪਰੋਸਣ ਲੱਗਦੀ ਹੈ ਅਤੇ ਭੋਜਨ ਦਾ ਸੁਆਦ ਲੈਣਾ ਸ਼ੁਰੂ ਕਰ ਦਿੰਦੀ ਹੈ। ਬਿਰਿਆਨੀ ਖਾਣ ਤੋਂ ਬਾਅਦ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਦੇਖਣ ਨੂੰ ਮਿਲਦੀ ਹੈ।
ਹੋਰ ਪੜ੍ਹੋ : ਕਰੀਨਾ ਕਪੂਰ ਨੇ ਤੋੜਿਆ ਡਾਈਟ ਦਾ ਨਿਯਮ, ਇਹ ਡਿਸ਼ ਨੂੰ ਦੇਖ ਕੇ ਕਰੀਨਾ ਦੇ ਮੂੰਹ ‘ਚ ਆਇਆ ਪਾਣੀ
ਇਸ ਵੀਡੀਓ ਦੇ ਵਿੱਚ ਕਰੀਨਾ ਆਪਣੇ ਹੋਰਨਾਂ ਦੋਸਤਾਂ ਦੇ ਨਾਲ ਬਿਰਿਆਨੀ ਦਾ ਮਜ਼ਾ ਲੈਂਦੇ ਤੇ ਪਕਵਾਨ ਉੱਤੇ ਚਰਚਾ ਕਰਦੀ ਹੋਈ ਵਿਖਾਈ ਦੇ ਰਹੀ ਹੈ। ਕਰੀਨਾ ਦੇ ਫੈਨਜ਼ ਉਸ ਦੇ ਇਸ ਫੂਡੀ ਅਵਤਾਰ ਨੂੰ ਵੇਖ ਕੇ ਬੇਹੱਦ ਹੈਰਾਨ ਹਨ।
ਕਰੀਨਾ ਕਪੂਰ ਖਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
View this post on Instagram