ਕਰੀਨਾ ਕਪੂਰ ਨੇ ਬੇਟੇ ਤੈਮੂਰ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਵੀਡੀਓ

Reported by: PTC Punjabi Desk | Edited by: Shaminder  |  December 20th 2021 02:57 PM |  Updated: December 20th 2021 03:01 PM

ਕਰੀਨਾ ਕਪੂਰ ਨੇ ਬੇਟੇ ਤੈਮੂਰ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਵੀਡੀਓ

ਆਪਣੀ ਕਿਊਟਨੈੱਸ ਕਰਕੇ ਚਰਚਾ ‘ਚ ਰਹਿਣ ਵਾਲਾ ਤੈਮੂਰ ਅਲੀ ਖ਼ਾਨ (Taimur Ali Khan)  ਅੱਜ ਪੰਜ ਸਾਲ ਦਾ ਹੋ ਗਿਆ ਹੈ ।ਉਸ ਦੇ ਜਨਮ ਦਿਨ (Birthday)  ‘ਤੇ ਉਸ ਦੀ ਮੰਮੀ ਕਰੀਨਾ ਕਪੂਰ (Kareena Kapoor) ਨੇ ਉਸ ਦੇ ਪਹਿਲੀ ਵਾਰ ਤੁਰਨ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਰੀਨਾ ਕਪੂਰ ਖ਼ਾਨ ਨੇ ਇੱਕ ਨੋਟ ਵੀ ਲਿਖਿਆ ਹੈ । ਜਿਸ ‘ਚ ਉਸ ਨੇ ਲਿਖਿਆ ਕਿ ‘ਤੇਰਾ ਪਹਿਲਾ ਕਦਮ, ਤੇਰਾ ਪਹਿਲੀ ਵਾਰ ਡਿੱਗਣਾ। ਮੈਂ ਇਸ ਨੂੰ ਬਹੁਤ ਹੀ ਮਾਣ ਦੇ ਨਾਲ ਰਿਕਾਰਡ ਕੀਤਾ, ਪਰ ਇਹ ਤੇਰਾ ਪਹਿਲੀ ਵਾਰ ਜਾਂ ਆਖਰੀ ਵਾਰ ਡਿੱਗਣਾ ਨਹੀਂ ਹੈ ਮੇਰੇ ਬੇਟੇ, ਪਰ ਮੈਂ ਇੱਕ ਗੱਲ ਪੱਕਾ ਜਾਣਦੀ ਹਾਂ…ਤੂੰ ਹਮੇਸ਼ਾ ਆਪਣੇ ਆਪ ਨੂੰ ਉੱਪਰ ਚੁੱਕੇਗਾਂ।

Kareena Kapoor khan Image from instagram

ਹੋਰ ਪੜ੍ਹੋ : ਅਦਾਕਾਰਾ ਕਾਜਲ ਅਗਰਵਾਲ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ, ਬੇਬੀ ਬੰਪ ਦੇ ਨਾਲ ਤਸਵੀਰ ਵਾਇਰਲ

ਵੱਡੀਆਂ ਪੁਲਾਂਘਾ ਪੁੱਟੋਗੇ ਅਤੇ ਸਿਰ ਉੱਚਾ ਕਰਕੇ ਜੀਓਗੇ । ਕਿਉਂਕਿ ਤੂੰ ਮੇਰਾ ਟਾਈਗਰ ਹੈਂ। ਜਨਮ ਦਿਨ ਮੁਬਾਰਕ ਮੇਰੇ ਦਿਲ ਦੀ ਧੜਕਣ…ਮੇਰਾ ਟਿਮ ਟਿਮ ਤੇਰੇ ਵਰਗਾ ਕੋਈ ਨਹੀਂ ਮੇਰਾ ਬੇਟਾ’। ਕਰੀਨਾ ਕਪੂਰ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਤੋਂ ਬਾਅਦ ਅੰਮ੍ਰਿਤਾ ਅਰੋੜਾ ਨੇ ਵੀ ਤੈਮੂਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

Saif Ali khan and sara Ali khan image From instagram

ਅੰਮ੍ਰਿਤਾ ਅਰੋੜਾ ਨੇ ਲਿਖਿਆ ਕਿ ‘ਸਾਡੀ ਜਾਨ ਨੂੰ ਜਨਮ ਦਿਨ ਦੀ ਵਧਾਈ ਹੋਵੇ’।ਭੂਆ ਸੋਹਾ ਅਲੀ ਖ਼ਾਨ ਨੇ ਵੀ ਲਿਖਿਆ ਕਿ ਹੈਪੀ ਬਰਥਡੇ ਟਿਮ, ਡਿੱਗਣਾ ਅਤੇ ਉੱਠਣਾ’। ਕਰੀਨਾ ਅਤੇ ਸੈਫ ਅਲੀ ਖ਼ਾਨ ਦੇ ਲਾਡਲੇ ਦੀਆਂ ਤੈਮੂਰ ਦੀਆਂ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਦੋਵਾਂ ਦੇ ਬੇਟੇ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੇ ਜਾਂਦੇ ਹਨ । ਤੈਮੂਰ ਅਲੀ ਖ਼ਾਨ ਅਜਿਹਾ ਸਟਾਰ ਕਿੱਡ ਹੈ ਜਿਸ ਦੀ ਇੱਕ ਝਲਕ ਪਾਉਣ ਦੇ ਲਈ ਲੋਕ ਬੇਤਾਬ ਰਹਿੰਦੇ ਹਨ ਅਤੇ ਹੁਣ ਤੈਮੂਰ ਦੇ ਛੋਟੇ ਭਰਾ ਜੇਹ ਅਲੀ ਖ਼ਾਨ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network