ਵੇਖੋ ਸਾਰਾ ਬਾਰੇ ਕੀ ਨੇ ਕਰੀਨਾ ਕਪੂਰ ਦੇ ਵਿਚਾਰ 

Reported by: PTC Punjabi Desk | Edited by: Shaminder  |  November 22nd 2018 10:15 AM |  Updated: November 22nd 2018 10:15 AM

ਵੇਖੋ ਸਾਰਾ ਬਾਰੇ ਕੀ ਨੇ ਕਰੀਨਾ ਕਪੂਰ ਦੇ ਵਿਚਾਰ 

ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਫਿਲਮ 'ਕੇਦਾਰਨਾਥ' ਤੋਂ ਡੈਬਿਊ ਕਰਨ ਲਈ ਤਿਆਰ ਹੈ । ਏਨੀਂ ਦਿਨੀਂ ਫਿਲਮ ਦੀ ਸਟਾਰ ਜੋੜੀ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ।ਦੂਜੇ ਪਾਸੇ ਸੈਫ ਅਲੀ ਖਾਨ ਦੀ ਪਤਨੀ ਕਰੀਨਾ ਕਪੂਰ ਖਾਨ ਵੀ ਸਾਰਾ ਦੇ ਡੈਬਿਊ ਨੂੰ ਲੈ ਕਾਫੀ ਉਤਸ਼ਾਹਿਤ ਹੈ । ਹਾਲ ਵਿੱਚ ਹੀ ਉਨ੍ਹਾਂ ਨੇ ਇੱਕ ਬਿਆਨ 'ਚ ਕਿਹਾ ਸੀ ਕਿ ਸਾਰਾ ਪੈਦਾਇਸ਼ੀ ਸਟਾਰ ਹੈ ਅਤੇ ਉਨ੍ਹਾਂ 'ਚ ਲੋਕਾਂ ਨਾਲ ਗੱਲ ਕਰਨ ਅਤੇ ਐਕਟਿੰਗ ਕਰਨ ਲਈ ਇੱਕ ਵੱਖਰੀ ਤਰ੍ਹਾਂ ਦੀ ਯੋਗਤਾ ਹੈ ।

ਹੋਰ ਵੇਖੋ :ਸੰਜੇ ਦੱਤ ਦੀ ਪਤਨੀ ਮਾਨਯਤਾ ਨੇ ਤਸਵੀਰਾਂ ਜ਼ਰੀਏ ਖੋਲੇ ਜ਼ਿੰਦਗੀ ਦੇ ਰਾਜ, ਦੇਖੋ ਤਸਵੀਰਾਂ

Sara Ali Khan Sara Ali Khan

ਇੱਕ ਇੰਟਰਵਿਊ ਦੌਰਾਨ ਕਰੀਨਾ ਅਤੇ ਸਾਰਾ ਅਤੇ ਇਬਰਾਹੀਮ ਦੇ ਨਾਲ ਆਪਣੇ ਰਿਸ਼ਤਿਆਂ 'ਤੇ ਗੱਲਬਾਤ ਕੀਤੀ ।ਸਾਰਾ ਅਤੇ ਇਬਰਾਹੀਮ ਸੈਫ ਅਤੇ ਅੰਮ੍ਰਿਤਾ ਸਿੰਘ ਦੇ ਬੱਚੇ ਹਨ ਅਤੇ ਦੋਵੇਂ ਆਪਣੀ ਮਾਂ ਦੇ ਨਾਲ ਰਹਿੰਦੇ ਹਨ । ਪਰ ਕਰੀਨਾ ਦੇ ਨਾਲ ਵੀ ਦੋਨਾਂ ਦੀ ਇੱਕ ਖਾਸ ਬਾਂਡਿੰਗ ਵੇਖਣ ਨੂੰ ਮਿਲਦੀ ਹੈ ।ਇੱਕ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਰੀਨਾ ਨੇ ਕਿਹਾ ਸੀ ਕਿ ਉਹ ਸਿਰਫ ਦੋਸਤ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਜ਼ਿੰਦਗੀ ਦੇ ਕਿਸੇ ਮੋੜ 'ਤੇ ਉਨ੍ਹਾਂ ਦੀ ਮਦਦ ਚਾਹੀਦੀ ਹੋਵੇਗੀ ਤਾਂ ਉੱਥੇ ਉਨ੍ਹਾਂ ਨੂੰ ਮਦਦ ਦੇਣਗੇ ।

ਹੋਰ ਵੇਖੋ : ਸੈਫ–ਕਰੀਨਾ ਦੇ ਸ਼ਹਿਜ਼ਾਦੇ ਦੀ ਹਰ ਪਾਸੇ ਚੜਤ, ਦੇਖੋ ਤਸਵੀਰਾਂ

kareena kapoor

ਉਨ੍ਹਾਂ ਕਿਹਾ ਸੀ ਕਿ 'ਮੈਂ ਹਮੇਸ਼ਾ ਸੈਫ ਨੂੰ ਇਹੀ ਕਿਹਾ ਹੈ ਕਿ ਸਾਰਾ ਇਬਰਾਹੀਮ ਅਤੇ ਮੈਂ ਸਿਰਫ ਵਧੀਆ ਦੋਸਤ ਹੋ ਸਕਦੇ ਹਾਂ"।ਸੈਫ ਅਲੀ ਖਾਨ ਅਤੇ ਸਾਰਾ ਦੇ ਫਿਲਮੀ ਪਾਰੀ ਸ਼ੁਰੂ ਕਰਨ ਦੇ ਸਵਾਲ ਪੁੱਛੇ ਜਾਣ 'ਤੇ ਕਰੀਨਾ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ 'ਮੈਂ ਭਗਵਾਨ ਤੋਂ ਕਿਰਪਾ ਦੀ ਉਮੀਦ ਕਰਦੀ ਹਾਂ ਅਤੇ ਮੈਨੂੰ ਯਕੀਨ ਹੈ ਕਿ ਫਿਲਮ ਸੁਪਰਹਿੱਟ ਸਾਬਿਤ ਹੋਵੇਗੀ ਅਤੇ ਮੈਨੂੰ ਯਕੀਨ ਹੈ ਕਿ ਫਿਲਮ ਸੁਪਰਹਿੱਟ ਸਾਬਿਤ ਹੋਵੇਗੀ ।ਕਿਉਂਕਿ ਉਹ ਪੈਦਾਇਸ਼ੀ ਸਟਾਰ ਹੈ"।ਦੱਸ ਦਈਏ ਕਿ 'ਕੇਦਾਰਨਾਥ' ਸੱਤ ਦਸੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ ।

kareena kapoor

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network