ਕਰੀਨਾ ਕਪੂਰ ਖ਼ਾਨ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਹੋਈ ਰਵਾਨਾ, ਵੀਡੀਓ ਵਾਇਰਲ

Reported by: PTC Punjabi Desk | Edited by: Shaminder  |  October 26th 2021 01:34 PM |  Updated: October 26th 2021 01:34 PM

ਕਰੀਨਾ ਕਪੂਰ ਖ਼ਾਨ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਹੋਈ ਰਵਾਨਾ, ਵੀਡੀਓ ਵਾਇਰਲ

ਕਰੀਨਾ ਕਪੂਰ ਖ਼ਾਨ  (Kareena Kapoor Khan) ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਬੀਤੇ ਦਿਨੀਂ ਉਹ ਮਾਲਦੀਵ ‘ਚ ਸੈਫ ਅਲੀ ਖ਼ਾਨ ਦਾ ਬਰਥਡੇ ਮਨਾਉਣ ਦੇ ਲਈ ਗਈ ਸੀ । ਹੁਣ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਮੁੜ ਤੋਂ  ਛੁੱਟੀਆਂ ਮਨਾਉਣ ਲਈ ਪ੍ਰਾਈਵੇਟ ਜੈੱਟ ਦੇ ਰਾਹੀਂ ਗਈ ਹੈ । ਉਸ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ ।

Kareena Kapoor pp-min (1)

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ, ਇਸ ਜਗ੍ਹਾ ਬਾਰੇ ਆਖੀ ਖ਼ਾਸ ਗੱਲ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਆਪਣੇ ਪਰਿਵਾਰ ਦੇ ਨਾਲ ਕਾਰ ਚੋਂ ਨਿਕਲਦੀ ਹੋਈ ਏਅਰਪੋਰਟ ‘ਤੇ ਜਾ ਰਹੀ ਹੈ ।ਵੀਡੀਓ ‘ਚ ਸੈਫ ਅਲੀ ਖ਼ਾਨ, ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ ਜੇਹ ਅਲੀ ਖ਼ਾਨ ‘ਤੇ । ਜਿਸ ਦੀ ਇੱਕ ਝਲਕ ਵੇਖਣ ਲਈ ਪ੍ਰਸ਼ੰਸਕ ਬੇਚੈਨ ਰਹਿੰਦੇ ਹਨ ।

Kareena Kapoor Ali khan pp-min Image From Instagram

ਜੇਹ ਅਲੀ ਖ਼ਾਨ ਨੈਨੀ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ।ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਫ਼ਿਲਮ ਨੂੰ ਲੈ ਕੇ ਕਰੀਨਾ ਕਪੂਰ ਵੀ ਕਾਫੀ ਉਤਸ਼ਾਹਿਤ ਹੈ ।ਇਸ ਤੋਂ ਪਹਿਲਾਂ ਵੀ ਕਰੀਨਾ ਕਪੂਰ ਆਮਿਰ ਖ਼ਾਨ ਦੇ ਨਾਲ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸੈਫ ਅਲੀ ਖ਼ਾਨ ਦੀ ਗੱਲ ਕਰੀਏ ਤਾਂ ਉਹ ਵੀ ਕਈ ਹਿੱਟ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਭੂਤ ਪੁਲਿਸ’ ਆਈ ਸੀ । ਇਸ ਹੌਰਰ ਕਾਮੇਡੀ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Bollywood Pap (@bollywoodpap)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network