ਕਰੀਨਾ ਕਪੂਰ ਅਲੀ ਖ਼ਾਨ ਨੇ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਭਰਾ ਅਰਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਕਰੀਨਾ ਕਪੂਰ ਖਾਨ ਦਾ ਕਜ਼ਨ ਬ੍ਰਦਰ ਅਰਮਾਨ ਜੈਨ ਅੱਜ ਆਪਣਾ 30ਵਾਂ ਜਨਮ ਦਿਨ ਮਨਾ ਰਹੇ ਹਨ ।ਇਸ ਮੌਕੇ ‘ਤੇ ਉਹ ਆਪਣੀ ਪਤਨੀ ਅਨੀਸ਼ਾ ਮਲਹੋਤਰਾ ਦੇ ਨਾਲ ਮਾਲਦੀਵ ਟਰਿੱਪ ‘ਤੇ ਪਹੁੰਚ ਗਏ ਹਨ । ਅਰਮਾਨ ਜੈਨ ਨੇ ਬਰਥਡੇ ਦੇ ਮੌਕੇ ‘ਤੇ ਮਾਲਦੀਵ ਤੋਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ ।
ਕਰੀਨਾ ਨੇ ਵੀ ਖ਼ਾਸ ਅੰਦਾਜ਼ ‘ਚ ਆਪਣੇ ਭਰਾ ਅਰਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਅਰਮਾਨ ਜੈਨ ਦੇ ਨਾਲ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।ਕਰੀਨਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਚ ਵੇਖਿਆ ਜਾ ਸਕਦਾ ਹੈ ਕਿ ਅਰਮਾਨ ਜੈਨ ਤੈਮੂਰ ਦੇ ਨਾਲ ਖੇਡ ਰਹੇ ਹਨ ।
ਹੋਰ ਪੜ੍ਹੋ : ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਨਿੱਜੀ ਸਹਾਇਕ ਨੂੰ ਦੀਵਾਲੀ ਸੈਲੀਬ੍ਰੇਸ਼ਨ ‘ਤੇ ਦਿੱਤਾ ਸੱਦਾ
ਉਨ੍ਹਾਂ ਨੇ ਫੋਟੋ ਦੇ ਕੈਪਸ਼ਨ ‘ਚ ਲਿਖਿਆ ‘ਮੇਰੇ ਸਭ ਤੋਂ ਪਿਆਰੇ ਭਰਾਵਾਂ ਚੋਂ ਇੱਕ ਅਰਮਾਨ ਜੈਨ ਨੂੰ ਜਨਮ ਦਿਨ ਦੀ ਵਧਾਈ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਸੁਨਹਿਰੇ ਦਿਲ ਵਾਲਾ ਮੁੰਡਾ’।
ਕਰੀਨਾ ਕਪੂਰ ਨੇ ਇਸ ਤਰ੍ਹਾਂ ਆਪਣੇ ਭਰਾ ਨੂੰ ਬਰਥਡੇ ਵਿੱਸ਼ ਕੀਤਾ ਹੈ । ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।
View this post on Instagram