ਕਰਾਟੇ ਚੈਂਪੀਅਨ ਅੰਮ੍ਰਿਤਪਾਲ ਕੌਰ ਨੇ ਆਪਣਾ ਗੋਲਡ ਸੋਨੂੰ ਸੂਦ ਨੂੰ ਕੀਤਾ ਸਮਰਪਿਤ

Reported by: PTC Punjabi Desk | Edited by: Shaminder  |  July 02nd 2022 05:26 PM |  Updated: July 02nd 2022 05:27 PM

ਕਰਾਟੇ ਚੈਂਪੀਅਨ ਅੰਮ੍ਰਿਤਪਾਲ ਕੌਰ ਨੇ ਆਪਣਾ ਗੋਲਡ ਸੋਨੂੰ ਸੂਦ ਨੂੰ ਕੀਤਾ ਸਮਰਪਿਤ

ਸੋਨੂੰ ਸੂਦ (Sonu Sood ) ਜੋ  ਇੱਕ ਅਦਾਕਾਰ ਹੋਣ ਦੇ ਨਾਲ ਨਾਲ ਉਹ ਅਸਲ ਜ਼ਿੰਦਗੀ ‘ਚ ਵੀ ਹੀਰੋ ਹਨ । ਉਹ ਲੋਕਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ । ਹਾਲ ਹੀ ‘ਚ ਕਰਾਟੇ ਚੈਂਪੀਅਨ (Karate Champion )ਅੰਮ੍ਰਿਤਪਾਲ ਕੌਰ  ਨੇ ਉਨ੍ਹਾਂ ਨੂੰ ਆਪਣਾ ਗੋਲਡ ਮੈਡਲ ਸਮਰਪਿਤ ਕੀਤਾ ਹੈ । ਕਰੀਬ ਦੋ ਸਾਲ ਪਹਿਲਾਂ ਸੋਨੂੰ ਸੂਦ ਨੇ ਅੰਮ੍ਰਿਤਪਾਲ ਕੌਰ ਦੀ ਗੋਡੇ ਦੀ ਸਰਜਰੀ ਲਈ ਉਸ ਨੂੰ ਮਦਦ ਮੁੱਹਈਆ ਕਰਵਾਈ ਸੀ । ਸੋਨੂੰ ਸੂਦ ਨੇ ਵੀ ਅੰਮ੍ਰਿਤਪਾਲ ਕੌਰ ਦੀਆਂ ਕੁਝ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

amritpal kaur , ,- image From instagram

ਹੋਰ ਪੜ੍ਹੋ : ਬਿਹਾਰ ਦੀ ਸੀਮਾ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਕਿਹਾ ਇੱਕ ਨਹੀਂ ਦੋ ਪੈਰਾਂ ਨਾਲ ਸਕੂਲ ਜਾਏਗੀ ਸੀਮਾ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਕਿ ‘ਮੈਂ ਦੋ ਸਾਲ ਪਹਿਲਾਂ ਅੰਮ੍ਰਿਤਪਾਲ ਨੂੰ ਮਿਲਿਆ ਸੀ । ਉਸ ਨੂੰ ਤੁਰੰਤ ਗੋਡੇ ਦੀ ਸਰਜਰੀ ਦੀ ਜ਼ਰੂਰਤ ਸੀ। ਉੇਸ ਦੇ ਬਹੁਤ ਵੱਡੇ ਸੁਫ਼ਨੇ ਸਨ, ਪਰ ਹਾਲਾਤ ਉਸ ਦੇ ਇਸ ਸੁਫਨੇ ‘ਚ ਅੜਿੱਕਾ ਬਣ ਰਹੇ ਸਨ ।

ਹੋਰ ਪੜ੍ਹੋ : ਗੰਨੇ ਦਾ ਰਸ ਕੱਢ ਕੇ ਲੋਕਾਂ ਨੂੰ ਦਿੰਦੇ ਨਜ਼ਰ ਆਏ ਅਦਾਕਾਰ ਸੋਨੂੰ ਸੂਦ, ਵਾਇਰਲ ਹੋ ਰਿਹਾ ਵੀਡੀਓ

ਪਰ ਉਸ ਦੇ ਸੁਫਨਿਆਂ ਤੱਕ ਪਹੁੰਚਣ ‘ਚ ਉਸ ਦੀ ਮਦਦ ਕਰਨਾ ਮੇਰੇ ਜੀਵਨ ਦੇ ਸਭ ਤੋਂ ਵੱਡੇ ਸਨਮਾਨਾਂ ਚੋਂ ਇੱਕ ਸੀ ਅਤੇ ਉਸ ਦੇ ਹੱਥ ‘ਚ ਮੈਡਲ ਵੇਖ ਕੇ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ’ । ਸੋਨੂੰ ਸੂਦ ਨੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ ।

ਅੰਮ੍ਰਿਤਪਾਲ ਕੌਰ ਨੇ ਵੀ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆਂ ਕਿ ਸੋਨੂੰ ਸੂਦ ਸਰ ਜਿਨ੍ਹਾਂ ਨੇ 2 ਸਾਲ ਪਹਿਲਾਂ ਮੇਰੀ ਮਦਦ ਕੀਤੀ ਸੀ। ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ (ਰਾਸ਼ਟਰੀ) ਦਾ ਇਹ ਗੋਲਡ ਤੁਹਾਨੂੰ ਸਮਰਪਿਤ ਕਰਦਾ ਹਾਂ ਸਰ। ਮੇਰੇ ਲਈ ਉੱਥੇ ਹੋਣ ਲਈ ਤੁਹਾਡਾ ਬਹੁਤ ਧੰਨਵਾਦ। ਤੁਹਾਡੀ ਮਦਦ ਤੋਂ ਬਿਨਾਂ ਮੈਂ ਇਹ ਨਹੀਂ ਕਰ ਸਕਦੀ ਸੀ।" ਸੋਨੂੰ ਸੂਦ ਵੱਲੋਂ ਕੀਤੀ ਜਾ ਰਹੀ ਇਸ ਕੋਸ਼ਿਸ਼ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ ।

 

View this post on Instagram

 

A post shared by Sonu Sood (@sonu_sood)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network