ਪਿਆਰ ਦੇ ਖਾਤਿਰ ਮੌਤ ਦੇ ਨਾਲ ਖੇਡਦੇ ਨਜ਼ਰ ਆਏ ਕਰਨ ਕੁੰਦਰਾ, ‘Bechari’ ਗੀਤ ‘ਚ ਅਫਸਾਨਾ ਖ਼ਾਨੇ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ

Reported by: PTC Punjabi Desk | Edited by: Lajwinder kaur  |  April 27th 2022 01:56 PM |  Updated: April 27th 2022 03:56 PM

ਪਿਆਰ ਦੇ ਖਾਤਿਰ ਮੌਤ ਦੇ ਨਾਲ ਖੇਡਦੇ ਨਜ਼ਰ ਆਏ ਕਰਨ ਕੁੰਦਰਾ, ‘Bechari’ ਗੀਤ ‘ਚ ਅਫਸਾਨਾ ਖ਼ਾਨੇ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ

ਐਕਟਰ ਕਰਨ ਕੁੰਦਰਾ ਅਤੇ ਬਿੱਗ ਬੌਸ ਓਟੀਟੀ ਦੀ ਵਿਨਰ ਰਹੀ ਦਿਵਿਆ ਅਗਰਵਾਲ ਦਾ ਮੋਸਟ ਅਵੇਟਡ ਸੌਂਗ ਬੇਚਾਰੀ 'Bechari’ ਰਿਲੀਜ਼ ਹੋ ਗਿਆ ਹੈ। ਜੀ ਹਾਂ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਸਨ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਤੇ ਇਹ ਗੀਤ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਗਿਆ ਹੈ। ਗੀਤ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟ ਰਿਹਾ ਹੈ। ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਨੇ ਗਿਆ ਹੈ।

ਹੋਰ ਪੜ੍ਹੋ : ‘RRR’ ਫ਼ਿਲਮ ਇੱਕ ਨਹੀਂ ਸਗੋਂ ਦੋ OTT ਪਲੇਟਫਾਰਮਾਂ ‘ਤੇ ਹੋਵੇਗੀ ਰਿਲੀਜ਼, ਜਾਣੋ ਪੂਰੀ ਜਾਣਕਾਰੀ

bechari song ਅਫਸਾਨਾ ਖ਼ਾਨ ਨੇ ਆਪਣੀ ਆਵਾਜ਼ ਨਾਲ ਤੇ ਐਕਟਰ ਕਰਨ ਕੁੰਦਰਾ ਅਤੇ ਦਿਵਿਆ ਅਗਰਵਾਲ ਨੇ ਆਪਣੀ ਅਦਾਕਾਰੀ ਨਾਲ ਇਸ ਗੀਤ ਵੱਖਰੇ ਹੀ ਲੇਵਲ ਉੱਤੇ ਪਹੁੰਚਾ ਦਿੱਤਾ ਹੈ। ਬੇਚਾਰੀ ਗੀਤ ਦੀ ਟੀਮ ਨੇ ਇਸ ਗੀਤ ਨੂੰ ਖ਼ੂਬਸੂਰਤ ਬਨਾਉਣ ' Nirmaan ਚ ਕੋਈ ਕਸਰ ਨਹੀਂ ਛੱਡੀ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਚ ਜ਼ਰੂਰ ਦੇਣਾ।

Divya-karan kundrra-afsana khna

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਨਿਰਮਾਣ ਦੀ ਕਲਮ ਚੋਂ ਨਿਕਲੇ ਨੇ। goldboypro ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੇ ਸ਼ਾਨਦਾਰ ਵੀਡੀਓ ਦੀ ਤਾਂ ਉਹ B2GETHER PROS ਨੇ ਕਮਾਲ ਦੀ ਤਿਆਰ ਕੀਤੀ ਹੈ।

Divya

ਇਸ ਗੀਤ ਨੂੰ ਟਾਈਮਸ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਅਫਸਾਨਾ ਖ਼ਾਨ ਦੇ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਸਨ। ਗਾਇਕਾ ਦੇ ਫੈਨਜ਼ ਤਿਆਰ ਰਹਿਣ ਉਹ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।

ਹੋਰ ਪੜ੍ਹੋ :ਟਾਈਗਰ ਸ਼ਰਾਫ ਲਈ ਇੰਨ੍ਹਾ ਦੀਵਾਨਾਪਣ, ਐਕਟਰ ਦੀ ਝਲਕ ਮਿਲਦੇ ਹੀ ਬੇਹੋਸ਼ ਹੋਈ ਇਹ ਫੈਨ, ਦੇਖੋ ਵੀਡੀਓ

 Latest Punjabi Song:-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network