ਕਰਨ ਕੁੰਦਰਾ ਆਪਣੇ ਜਨਮਦਿਨ 'ਤੇ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਨਾਲ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ, ਦੇਖੋ ਵਾਇਰਲ ਵੀਡੀਓ

Reported by: PTC Punjabi Desk | Edited by: Lajwinder kaur  |  October 11th 2022 07:25 PM |  Updated: October 11th 2022 07:29 PM

ਕਰਨ ਕੁੰਦਰਾ ਆਪਣੇ ਜਨਮਦਿਨ 'ਤੇ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਨਾਲ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ, ਦੇਖੋ ਵਾਇਰਲ ਵੀਡੀਓ

Karan Kundrra’s birthday: ਬਿੱਗ ਬੌਸ ਦੀ ਜੋੜੀ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਟੀਵੀ ਇੰਡਸਟਰੀ ਦੀ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹੈ ਤੇ ਦੋਵੇਂ ਕਾਫ਼ੀ ਰੋਮਾਂਟਿਕ ਵੀ ਹਨ। ਉਨ੍ਹਾਂ ਦਾ ਸਫ਼ਰ ਰਿਆਲਿਟੀ ਟੀਵੀ ਸ਼ੋਅ ਤੋਂ ਸ਼ੁਰੂ ਹੋਇਆ ਸੀ ਅਤੇ ਪ੍ਰਸ਼ੰਸਕ ਦੋਵਾਂ ਨੂੰ 'tejran' ਦੇ ਨਾਮ ਨਾਲ ਜਾਣਦੇ ਅਤੇ ਪਸੰਦ ਕਰਦੇ ਹਨ।

ਹੋਰ ਪੜ੍ਹੋ : ਸ਼ੀਰਾ ਜਸਵੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਤੁਹਾਨੂੰ ਦੱਸ ਦੇਈਏ ਕਿ ਅੱਜ ਯਾਨੀ 11 ਅਕਤੂਬਰ ਨੂੰ ਕਰਨ ਕੁੰਦਰਾ ਦਾ ਜਨਮਦਿਨ ਹੈ ਅਤੇ ਉਨ੍ਹਾਂ ਦੇ ਜਨਮਦਿਨ ਦੀ ਪਾਰਟੀ 'ਤੇ ਕਰਨ ਤੇਜਸਵੀ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਏ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਰਨ ਸਾਰਿਆਂ ਦੇ ਸਾਹਮਣੇ ਤੇਜਸਵੀ ਨੂੰ ਕਿੱਸ ਕਰ ਰਹੇ ਹਨ। ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

inside image of tejasswi prakash

ਤੁਹਾਨੂੰ ਦੱਸ ਦੇਈਏ ਕਿ ਕਰਨ ਕੁੰਦਰਾ ਦੀ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਨੇ ਆਪਣੇ ਬੁਆਏਫ੍ਰੈਂਡ ਲਈ ਸਰਪ੍ਰਾਈਜ਼ ਬਰਥਡੇ ਪਾਰਟੀ ਰੱਖੀ ਸੀ। ਪਾਰਟੀ ਦੇ ਅੰਦਰ ਜਾਣ ਤੋਂ ਪਹਿਲਾਂ, ਕਰਨ ਅਤੇ ਤੇਜਸਵੀ ਨੇ ਇਕੱਠੇ ਪਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਦੋਵੇਂ ਸਭ ਦੇ ਸਾਹਮਣੇ ਰੋਮਾਂਟਿਕ ਹੋ ਗਏ, ਕਰਨ ਨੇ ਤੇਜਸਵੀ ਨੂੰ ਕਿੱਸ ਕੀਤਾ ਅਤੇ ਤੇਜਸਵੀ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ। ਦੋਵਾਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

karan and tejassvi

ਤੇਜਸਵੀ ਪ੍ਰਕਾਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਕਰਨ ਨੂੰ ਜਨਮਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਨੇ। ਇਸ ਤੋਂ ਇਲਾਵਾ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਰਨ ਤੇ ਤੇਜਸਵੀ ਇਕੱਠੇ ਕਈ ਮਿਊਜ਼ਿਕ ਵੀਡੀਓਜ਼ ‘ਚ ਵੀ ਨਜ਼ਰ ਆ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network