‘ਪਲ ਪਲ ਦਿਲ ਕੇ ਪਾਸ’ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬੇਬਾਕ ਅੰਦਾਜ਼ ‘ਚ ਨਜ਼ਰ ਆ ਰਹੇ ਨੇ ਕਰਣ ਦਿਓਲ ਤੇ ਸਹਿਰ ਬਾਂਬਾ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  August 20th 2019 12:30 PM |  Updated: August 20th 2019 12:30 PM

‘ਪਲ ਪਲ ਦਿਲ ਕੇ ਪਾਸ’ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬੇਬਾਕ ਅੰਦਾਜ਼ ‘ਚ ਨਜ਼ਰ ਆ ਰਹੇ ਨੇ ਕਰਣ ਦਿਓਲ ਤੇ ਸਹਿਰ ਬਾਂਬਾ, ਦੇਖੋ ਵੀਡੀਓ

ਸੰਨੀ ਦਿਓਲ ਜੋ ਕਿ ਬਹੁਤ ਜਲਦ ਆਪਣੇ ਪੁੱਤਰ ਕਰਣ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਸਿਨੇਮਾ ਘਰਾਂ ‘ਚ ਹਾਜ਼ਿਰ ਹੋਣ ਵਾਲੇ ਹਨ। ਫ਼ਿਲਮ ਦਾ ਟਰੇਲਰ ਅਜੇ ਰਿਲੀਜ਼ ਨਹੀਂ ਕੀਤਾ ਗਿਆ ਪਰ ਫ਼ਿਲਮ ਦਾ ਪਹਿਲਾ ਗੀਤ ‘ਹੋ ਜਾ ਅਵਾਰਾ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ।

ਇਸ ਗਾਣੇ ਨੂੰ ਸੰਨੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਸਾਂਝਾ ਕੀਤਾ ਹੈ। ‘ਹੋ ਜਾ ਅਵਾਰਾ’ ਗਾਣੇ ‘ਚ ਕਰਣ ਦਿਓਲ ਤੇ ਸਹਿਰ ਬਾਂਬਾ ਦੀ ਮਸਤੀ ਤੇ ਬੇਬਾਕੀ ਵਾਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਗਾਣੇ ਨੂੰ ਹਿਮਾਚਲ ਪ੍ਰਦੇਸ਼ ਦੀਆਂ ਹਸੀਨ ਵਾਦੀਆਂ ‘ਚ ਫਿਲਮਾਇਆ ਗਿਆ ਹੈ।  ਇਸ ਗਾਣੇ ਨੂੰ ਗਾਇਕ ਅਸ਼ ਕਿੰਗ ਤੇ ਮੋਨਾਲੀ ਠਾਕੁਰ ਹੋਰਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ‘ਹੋ ਜਾ ਅਵਾਰਾ’ ਗਾਣਾ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਖੂਬ ਚਰਚਾ ਬਟੋਰ ਰਿਹਾ ਹੈ।

ਹੋਰ ਵੇਖੋ:ਪਤੀ-ਪਤਨੀ ਦੇ ਉਲਝੇ ਹੋਏ ਰਿਸ਼ਤੇ ਤੇ ਹਾਸੇ ਦੇ ਰੰਗਾਂ ਨਾਲ ਭਰਿਆ ‘ਨੌਕਰ ਵਹੁਟੀ ਦਾ’ ਟਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇਸ ਫ਼ਿਲਮ ਨੂੰ ਸੰਨੀ ਦਿਓਲ ਵੱਲੋਂ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਦਿਓਲ ਦੇ ਆਪਣੇ ਹੋਮ ਪ੍ਰੋਡਕਸ਼ਨ ਹੇਠ ਹੀ ਬਣਾਇਆ ਗਿਆ ਹੈ। ਕਰਣ ਦਿਓਲ ਤੇ ਸਹਿਰਾ ਬਾਂਬਾ ਦੀ ਡੈਬਿਊ ਫ਼ਿਲਮ 20 ਸਤੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network