ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਬਿਮਲ ਰੌਏ ਦੀ ਪੜਪੋਤੀ ਦ੍ਰਿਸ਼ਾ ਰੌਏ ਨਾਲ ਕਰਵਾਈ ਮੰਗਣੀ
ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਦੇ ਘਰੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਧਰਮਿੰਦਰ ਦੇ ਪੋਤੇ ਅਤੇ ਸੰਨੀ ਦਿਓਲ ਦੇ ਬੇਟੇ ਕਰਨ ਨੇ ਮਰਹੂਮ ਫਿਲਮਕਾਰ ਬਿਮਲ ਰਾਏ ਦੀ ਪੜਪੋਤੀ ਦ੍ਰਿਸ਼ਾ ਰੌਏ ਨਾਲ ਮੰਗਣੀ ਕਰ ਲਈ ਹੈ। ਖ਼ਬਰ ਸਾਹਮਣੇ ਆਉਣ ਮਗਰੋਂ ਧਰਮਿੰਦਰ ਦੇ ਫੈਨਜ਼ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।
image From instagram
ਜੀ ਹਾਂ, ਜੋ ਮੀਡੀਆ ਰਿਪੋਰਟਾਂ ਮੁਤਾਬਕ ਕਰਨ ਦਿਓਲ ਅਤੇ ਦ੍ਰਿਸ਼ਾ ਰੌਏ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਹੁਣ ਕਨਰ ਤੇ ਦ੍ਰਿਸ਼ਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।ਪਾਪਰਾਜ਼ੀ ਨੇ ਦੋਹਾਂ ਨੂੰ ਕਈ ਵਾਰ ਇਕੱਠੇ ਸਪਾਟ ਕਰ ਚੁੱਕੇ ਹਨਅਤੇ ਦੋਹਾਂ ਨੂੰ ਇਕੱਠੇ ਪ੍ਰਾਈਵੇਟ ਇਵੈਂਟਸ 'ਤੇ ਜਾਂਦੇ ਵੀ ਦੇਖਿਆ ਗਿਆ ਹੈ। ਹਾਲਾਂਕਿ ਕਰਨ ਅਤੇ ਦ੍ਰਿਸ਼ਾ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਨਹੀਂ ਕੀਤੀ।
ਹੁਣ ਖਬਰ ਹੈ ਕਿ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਧਰਮਿੰਦਰ ਦੇ ਕਹਿਣ 'ਤੇ ਦੋਹਾਂ ਦੀ ਮੰਗਣੀ ਜਲਦੀ ਕਰ ਦਿੱਤੀ ਗਈ ਹੈ। ਮੰਗਣੀ ਤੋਂ ਬਾਅਦ ਹੁਣ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
image From instagram
ਦੱਸ ਦਈਏ ਕਿ ਕਰਨ ਦਿਓਲ ਬਹੁਤ ਨਿੱਜੀ ਵਿਅਕਤੀ ਹਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਲਾਈਮਲਾਈਟ ਤੋਂ ਦੂਰ ਰੱਖਿਆ ਹੈ। ਕਥਿਤ ਤੌਰ 'ਤੇ, ਮੰਗਣੀ ਮਹਿਜ਼ ਇਕ ਨਿੱਜੀ ਸਮਾਗਮ ਸੀ। ਇਸ ਵਿੱਚ ਸਿਰਫ ਪਰਿਵਾਰ ਮੈਂਬਰ ਤੇ ਕਰੀਬੀ ਲੋਕ ਹੀ ਹਾਜ਼ਰ ਹੋਏ। ਇਹ ਜੋੜਾ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲਾ ਹੈ।
ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੇਟੇ ਗੋਲਾ ਦਾ ਹੋਇਆ ਪਹਿਲਾ ਫੋਟੋਸ਼ੂਟ, ਭਾਰਤੀ ਨੇ ਦੱਸਿਆ ਫੈਨਜ਼ ਨੂੰ ਕਦੋਂ ਵਿਖਾਏਗੀ ਬੇਟੇ ਦਾ ਚਿਹਰਾ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਨ ਦਿਓਲ ਨੇ ਹਿੰਦੀ ਫਿਲ ਵਿੱਚ ਇੱਕ ਅਭਿਨੇਤਾ ਦੇ ਰੂਪ ਵਿੱਚ ਫਿਲਮ ਪਲ ਪਲ ਦਿਲ ਕੇ ਪਾਸ ਨਾਲ ਆਪਣੀ ਸ਼ੁਰੂਆਤ ਕੀਤੀ। ਇਹ ਫਿਲਮ ਸੰਨੀ ਦਿਓਲ ਵੱਲੋਂ ਨਿਰਦੇਸ਼ਿਤ ਕੀਤੀ ਗਈ ਅਤੇ ਲਿਖੀ ਗਈ ਸੀ । ਇਹ ਫਿਲਮ ਸੰਨੀ ਸਾਊਂਡਜ਼ PVT ਲਿਮਿਟੇਡ ਵੱਲੋਂ ਨਿਰਮਿਤ ਸੀ। ਹਾਲ ਹੀ ਵਿੱਚ, ਕਰਨ ਨੂੰ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ਵੇਲੇ ਵਿੱਚ ਦੇਖਿਆ ਗਿਆ ਸੀ।
ਕਰਨ ਦਿਓਲ ਤੇ ਦ੍ਰਿਸ਼ਾ ਰੌਏ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਉਂਦੇ ਹੀ ਫੈਨਜ਼ ਵੱਲੋਂ ਧਰਮਿੰਦਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਫੈਨਜ਼ ਸੋਸ਼ਲ ਮੀਡੀਆ ਰਾਹੀਂ ਦਿਓਲ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।